ਲੰਡਨ ਦੀ ਅਦਾਲਤ ਨੇ ਮੁੜ ਠੁਕਰਾਈ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ


ਲੰਡਨ, 9 ਮਈ (ਏਜੰਸੀ) : ਬਰਤਾਨੀਆ ਦੀ ਅਦਾਲਤ ਨੇ ਬੁਧਵਾਰ ਨੂੰ ਇੱਕ ਵਾਰ ਮੁੜ ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਨੀਰਵ ਮੋਦੀ ਨੇ ਤੀਜੀ ਵਾਰ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਲੰਡਨ ਦੀ ਵੈਸਟਮਿੰਸਟਰ ਕੋਰਟ ਦੀ ਮੁੱਖ ਮੈਜਿਸਟ੍ਰੇਟ ਐਮਾ ਅਰਬੁਥਨੋਟ ਨੇ ਨੀਰਵ ਮੋਦੀ ਵਲੋਂ ਜ਼ਮਾਨਤ ਦੀ ਰਕਮ ਦੋ ਗੁਣਾ ਕਰਕੇ 20 ਲੱਖ ਪੌਂਡ ਵਧਾਉਣ ਦੀ ਪੇਸ਼ਕਸ਼ ਠੁਕਰਾ ਦਿੱਤੀ। ਨੀਰਵ ਮੋਦੀ ਨੇ ਇਹ ਵੀ ਪੇਸ਼ਕਸ਼ ਰੱਖੀ ਸੀ ਕਿ ਜ਼ਮਾਨਤ ਮਿਲਣ ‘ਤੇ ਉਹ 24 ਘੰਟੇ ਅਪਣੇ ਲੰਡਨ ਵਾਲੇ ਫਲੈਟ ਵਿਚ ਹੀ ਰਹਿਣਗੇ। ਉਨ੍ਹਾਂ ਦੇ ਬੈਰਿਸਟਰ ਕਲੇਰ ਮੋਂਟਗੋਮਰੀ ਨੇ ਜੱਜ ਨੂੰ ਅਪੀਲ ਕਰਦੇ ਹੋਏ ਕਿਹਾ, ਵੈਂਡਸਵਰਥ ਜੇਲ੍ਹ ਦੀ ਸਥਿਤੀ ਬੇਹੱਦ ਖਰਾਬ ਹੈ, ਜਿਸ ਦੇ ਆਧਾਰ ‘ਤੇ ਉਨ੍ਹਾਂ ਜ਼ਮਾਨਤ ਦਿੱਤੀ ਜਾਵੇ। ਨੀਰਵ ਮੋਦੀ ਕਿਸੇ ਵੀ ਸ਼ਰਤ ਦਾ ਪਾਲਣ ਕਰਨ ਦੇ ਲਈ ਤਿਆਰ ਹੈ। ਮੈਜਿਸਟ੍ਰੇਟ ਨੇ ਅਪੀਲ ਠੁਕਰਾਉਂਦੇ ਹੋਏ ਕਿਹਾ, 20 ਲੱਖ ਪੌਂਡ ਦੀ ਰਕਮ ਉਨ੍ਹਾਂ ਚਿੰਤਾਵਾਂ ਨਾਲੋਂ ਵੱਡੀ ਨਹੀਂ ਹੈ ਕਿ ਜ਼ਮਾਨਤ ਦੇਣ ‘ਤੇ ਮੋਦੀ ਅਤਮ ਸਮਰਪਣ ਕਰਨ ਲਈ ਤਿਆਰ ਹੋਣਗੇ ਵੀ ਜਾਂ ਨਹਂੀਂ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਲੰਡਨ ਦੀ ਅਦਾਲਤ ਨੇ ਮੁੜ ਠੁਕਰਾਈ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ