ਲੜਾਈ ਹੋਈ ਤਾਂ ਈਰਾਨ ਹੋਵੇਗਾ ਤਬਾਹ : ਟਰੰਪ


ਵਾਸ਼ਿੰਗਟਨ, 20 ਮਈ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਨੇ ਅਮਰੀਕੀ ਹਿਤਾਂ ‘ਤੇ ਹਮਲਾ ਕੀਤਾ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ। ਅਮਰੀਕਾ ਅਤੇ ਈਰਾਨ ਦੇ ਵਿਚ ਤਣਾਅ ਸ਼ਿਖਰਾਂ ‘ਤੇ ਹੈ। ਅਜਿਹੇ ਵਿਚ ਟਰੰਪ ਦੇ ਇਸ ਬਿਆਨ ਨਾਲ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਟਰੰਪ ਨੇ ਟਵੀਟ ਕੀਤਾ ਕਿ ਜੇਕਰ ਈਰਾਨ ਲੜਾਈ ਲੜਨਾ ਚਾਹੁੰਦਾ ਹੈ ਤਾਂ ਉਸ ਦਾ ਅਧਿਕਾਰਕ ਤੌਰ ‘ਤੇ ਅੰਤ ਹੋ ਜਾਵੇਗਾ। ਅੱਗੇ ਨੂੰ ਕਦੇ ਅਮਰੀਕਾ ਨੂੰ ਧਮਕੀ ਨਾ ਦੇਣਾ।

ਵਾਸ਼ਿੰਗਟਨ ਅਤੇ ਤਹਿਰਾਨ ਦੇ ਵਿਚ ਤਣਾਅ ਸ਼ਿਖਰ ‘ਤੇ ਹੈ ਅਤੇ ਅਮਰੀਕਾ ਨੇ ਇੱਕ ਕਰੀਅਰ ਗਰੁੱਪ ਅਤੇ ਬੀ-52 ਬੌਂਬਰ ਨੂੰ ਖਾੜ੍ਹੀ ਵਿਚ ਤੈਨਾਤ ਕਰ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜਰੀਫ ਨੇ ਨਿਊਜ਼ ਏਜੰਸੀ ਨੂੰ ਕਿਹਾ ਸੀ ਕਿ ਕੋਈ ਯੁੱਧ ਨਹੀਂ ਹੋਵੇਗਾ, ਕਿਉਂਕਿ ਨਾ ਤਾਂ ਅਸੀਂ ਲੜਾਈ ਚਾਹੁੰਦੇ ਹਨ ਤੇ ਨਾ ਹੀ ਕਿਸੇ ਨੂੰ ਭਰਮ ਹੈ ਕਿ ਉਹ ਇਸ ਖੇਤਰ ਵਿਚ ਈਰਾਨ ਦਾ ਸਾਹਮਣਾ ਕਰ ਸਕਦੇ ਹਨ।

ਇਸ ਤੋਂ ਪਹਿਲਾਂ ਅਮਰੀਕੀ ਡਿਪਲੋਮੈਟਾਂ ਨੇ ਚੇਤਾਇਆ ਸੀ ਕਿ ਫਾਰਸ ਦੀ ਖਾੜ੍ਹੀ ਦੇ ਉਪਰ ਤੋਂ ਲੰਘਣ ਵਾਲੇ ਕਮਰਸ਼ਲ ਜਹਾਜ਼ਾਂ ਨੂੰ ਜ਼ੋਖਮ ਦਾ ਸਾਹਮਣਾ ਕਰਨਾਂ ਪੈ ਸਕਦਾ ਹੈ। ਇਹ ਚਿਤਾਵਨੀ ਅਜਿਹੇ ਸਮੇਂ ਵਿਚ ਜਾਰੀ ਕੀਤੀ ਗਈ ਜਦ ਈਰਾਨ ਨੇ ਕਿਹਾ ਸੀ ਕਿ ਉਹ ਖਾੜ੍ਹੀ ਦੇਸ਼ਾਂ ਵਿਚ ਅਮਰੀਕੀ ਜਹਾਜ਼ਾਂ ਨੂੰ ਅਸਾਨੀ ਨਾਲ ਨਿਸ਼ਾਨਾ ਬਣਾ ਸਕਦੇ ਹਨ। ਗੌਰਤਲਬ ਹੈ ਕਿ ਪਹਿਲਾਂ ਵੀ ਈਰਾਨ ਕਹਿੰਦਾ ਰਿਹਾ ਕਿ ਉਹ ਤੇਲ ਦੀ ਸਪਲਾਈ ਦੇ ਲਿਹਾਜ਼ ਨਾਲ ਇਸ ਸਮੁੰਦਰੀ ਰਸਤੇ ਨੂੰ ਤੁਰੰਤ ਬੰਦ ਕਰ ਸਕਦਾ ਹੈ।

ਓਬਾਮਾ ਪ੍ਰਸ਼ਾਸਨ ਦੇ ਸਮੇਂ ਵਿਚ ਈਰਾਨ ਦੇ ਨਾਲ ਪੀ5+1 ਦੇਸ਼ਾਂ, ਜਰਮਨੀ ਅਤੇ ਯੂਰਪੀ ਸੰਘ ਦੀ ਨਿਊਕਲੀਅਰ ਡੀਲ ‘ਤੇ ਸਹਿਮਤੀ ਬਣੀ ਸੀ ਲੇਕਿਨ ਰਾਸ਼ਟਰਪਤੀ ਟਰੰਪ ਦੀ ਅਗਵਾਈ ਵਾਲੀ ਅਮਰੀਕਾ ਦੀ ਨਵੀਂ ਸਰਕਾਰ ਇਸ ਡੀਲ ਤੋਂ ਹਟ ਗਈ ਹੈ। ਇਸ ਤੋਂ ਬਾਅਦ ਈਰਾਨ ‘ਤੇ ਮੁੜ ਤੋਂ ਅਮਰੀਕਾ ਦੁਆਰਾ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਲੜਾਈ ਹੋਈ ਤਾਂ ਈਰਾਨ ਹੋਵੇਗਾ ਤਬਾਹ : ਟਰੰਪ