ਮੋਦੀ ਦੀ ਸੁਨਾਮੀ ਅੱਗੇ ਢੇਰ ਹੋਈ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ


ਨਵੀਂ ਦਿੱਲੀ, 23 ਮਈ (ਏਜੰਸੀ) : ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਨਰਿੰਦਰ ਮੋਦੀ ਦੀ ਸੁਨਾਮੀ ਅੱਗੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਬੁਰੀ ਤਰ•ਾਂ ਪਸਤ ਹੋ ਗਈਆਂ ਅਤੇ ਭਾਰਤ ਦੀ ਸੱਤਾ ਮੁੜ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਦੇ ਹੱਥਾਂ ਵਿਚ ਆ ਗਈ। ਭਾਜਪਾ ਆਪਣੇ ਦਮ ‘ਤੇ 293 ਸੀਟਾਂ ਜਿੱਤਣ ਵਿਚ ਸਫ਼ਲ ਰਹੀ ਜਦਕਿ ਐਨ.ਡੀ.ਏ. ਨੂੰ 340 ਸੀਟਾਂ ਮਿਲੀਆਂ। ਬੀਜੇਪੀ ਦੀ ਇਹ ਕਾਰਗੁਜ਼ਾਰੀ 2014 ਤੋਂ ਵੀ ਬਿਹਤਰ ਰਹੀ ਜਦੋਂ ਭਗਵਾ ਪਾਰਟੀ ਨੂੰ 282 ਸੀਟਾਂ ਮਿਲੀਆਂ ਸਨ। ਕਾਂਗਰਸ ਵੱਲੋਂ ਭਾਜਪਾ ਦਾ ਟਾਕਰਾ ਕਰਨ ਲਈ ਬਣਾਈ ਕੋਈ ਵੀ ਰਣਨੀਤੀ ਸਫ਼ਲ ਨਾ ਹੋਈ ਅਤੇ ਪ੍ਰਿਅੰਕਾ ਗਾਂਧੀ ਦੇ ਸਿਆਸੀ ਮੈਦਾਨ ਵਿਚ ਆਉਣ ਦਾ ਵੀ ਕੋਈ ਫ਼ਾਇਦਾ ਨਾ ਮਿਲ ਸਕਿਆ।

ਤਾਜ਼ਾ ਅੰਕੜਿਆਂ ਮੁਤਾਬਕ ਭਾਜਪਾ ਨੂੰ 58 ਫ਼ੀ ਸਦੀ ਵੋਟਾਂ ਮਿਲੀਆਂ ਜਦਕਿ ਕਾਂਗਰਸ 33 ਫ਼ੀ ਸਦੀ ਵੋਟਾਂ ਹੀ ਹਾਸਲ ਕਰ ਸਕੀ। ਚੋਣ ਨਤੀਜਿਆਂ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਾਤ, ਉਮਰ, ਲਿੰਗ, ਆਰਥਿਕ ਰੁਤਬੇ ਅਤੇ ਭੂਗੋਲਿਕ ਹਾਲਾਤ ਤੋਂ ਉਪਰ ਉਠ ਕੇ ਲੋਕਾਂ ਨੇ ਮੋਦੀ ਦੇ ਨਾਂ ‘ਤੇ ਵੋਟਾਂ ਪਾਈਆਂ। ਕਾਂਗਰਸ ਤੋਂ ਬਾਅਦ ਸਭ ਤੋਂ ਵੱਡਾ ਝਟਕਾ ਯੂ.ਪੀ. ਵਿਚ ਬਣੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੂੰ ਲੱਗਾ। ਇਹ ਗਠਜੋੜ ਘੱਟੋ-ਘੱਟ 40 ਸੀਟਾਂ ਜਿੱਤਣ ਦੀ ਉਮੀਦ ਕਰ ਰਿਹਾ ਸੀ ਪਰ ਮੋਦੀ ਲਹਿਰ ਆਸਾਂ ‘ਤੇ ਪਾਣੀ ਫੇਰ ਦਿਤਾ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਯੂ.ਪੀ. ਦੀ ਅਮੇਠੀ ਸੀਟ ਤੋਂ ਹਾਰ ਸਾਹਮਣਾ ਕਰਨਾ ਪਿਆ। ਇਥੋਂ ਭਾਜਪਾ ਦੀ ਸਮ੍ਰਿਤੀ ਈਰਾਨੀ ਜੇਤੂ ਰਹੀ। ਸੂਬੇ ਦੀ ਸਿਰਫ਼ ਰਾਏ ਬਰੇਲੀ ਸੀਟ ਹੀ ਕਾਂਗਰਸ ਦੇ ਖਾਤੇ ਵਿਚ ਗਈ ਜਿਥੋਂ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਜੇਤੂ ਰਹੇ। ਮੋਦੀ ਲਹਿਰ ਨੇ ਸਿਰਫ਼ ਭਾਰਤ ਦੇ ਹਿੰਦੀ ਭਾਸ਼ੀ ਖੇਤਰਾਂ ਵਿਚ ਹੀ ਜ਼ੋਰ ਨਹੀਂ ਦਿਖਾਇਆ ਸਗੋਂ ਪੱਛਮੀ ਬੰਗਾਲ, ਉੜੀਸਾ, ਮਹਾਰਾਸ਼ਟਰ ਅਤੇ ਕਰਨਾਟਕ ਵਿਚ ਵੱਡੀ ਜਿੱਤ ਦਰਜ ਕੀਤੀ। ਪੰਜਾਬ, ਤਾਮਿਲਨਾਡੂ, ਕੇਰਲ ਅਤੇ ਆਂਧਰਾ ਪ੍ਰਦੇਸ਼ ਹੀ ਅਜਿਹੇ ਰਾਜ ਮੰਨੇ ਜਾ ਸਕਦੇ ਹਨ ਜਿਥੇ ਮੋਦੀ ਲਹਿਰ ਦਾ ਕੋਈ ਅਸਰ ਨਜ਼ਰ ਨਹੀਂ ਆਇਆ।

ਪੰਜਾਬ ਦੀਆਂ 13 ਸੀਟਾਂ ਵਿਚੋਂ 8 ਕਾਂਗਰਸ ਦੇ ਖਾਤੇ ਵਿਚ ਗਈਆਂ ਜਦਕਿ 2 ਸੀਟਾਂ ‘ਤੇ ਅਕਾਲੀ ਦਲ ਅਤੇ 2 ਸੀਟਾਂ ‘ਤੇ ਭਾਜਪਾ ਦੇ ਉਮੀਦਵਾਰ ਜੇਤੂ ਰਹੇ। ਸੰਗਰੂਰ ਲੋਕ ਸਭਾ ਹਲਕੇ ਦੀ ਸੀਟ ਆਮ ਆਦਮੀ ਪਾਰਟੀ ਨੂੰ ਮਿਲੀ ਜਿਥੋਂ ਭਗਵੰਤ ਮਾਨ ਜੇਤੂ ਰਹੇ। ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਮਹਾਰਾਣੀ ਪ੍ਰਨੀਤ ਕੌਰ, ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ, ਖਡੂਰ ਸਾਹਿਬ ਤੋਂ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ, ਹੁਸ਼ਿਆਰਪੁਰ ਤੋਂ ਭਾਜਪਾ ਦੇ ਸੋਮ ਪ੍ਰਕਾਸ਼, ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ, ਜਲੰਧਰ ਤੋਂ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ, ਫ਼ਰੀਦਕੋਟ ਤੋਂ ਕਾਂਗਰਸ ਦੇ ਮੁਹੰਮਦ ਸਦੀਕ, ਫ਼ਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਠਿੰਡਾ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ, ਫ਼ਤਿਹਗੜ• ਸਾਹਿਬ ਤੋਂ ਕਾਂਗਰਸ ਦੇ ਅਮਰ ਸਿੰਘ ਅਤੇ ਗੁਰਾਸਪੁਰ ਤੋਂ ਭਾਜਪਾ ਦੇ ਸਨੀ ਦਿਉਲ ਜੇਤੂ ਰਹੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੋਦੀ ਦੀ ਸੁਨਾਮੀ ਅੱਗੇ ਢੇਰ ਹੋਈ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ