ਦੇਸ਼ ਦੀ ਨਵੀਂ ਸਰਕਾਰ ਦਾ ਫੈਸਲਾ ਅੱਜ ‘ਪੰਜਾਬ ਦੇ ਕਿਹੜੇ ਹੋਣਗੇ 13 ਜੇਤੂ ਪਹਿਲਵਾਨ’


‘ਉਮੀਦਵਾਰਾਂ ਦੇ ਦਿਲਾਂ ਦੀ ਵਧੀ ਧੜਕਣ’ ਸੁਖਬੀਰ, ਹਰਸਿਮਰਤ, ਜਾਖੜ, ਭਗਵੰਤ ਮਾਨ ਸਮੇਤ ਮਹਾਂਰਥੀਆਂ ਦੀ ਖੁੱਲ੍ਹੇਗੀ ਕਿਸਮਤ

ਬਠਿੰਡਾ 22 ਮਈ (ਏਜੰਸੀ) : ਅੱਜ ਦਾ ਦਿਨ ਦੇਸ਼ ਦੀ ਨਵੀਂ ਸਰਕਾਰ ਦੇ ਫੈਸਲਾ ਦਾ ਦਿਨ ਹੈ ਕਿਉਂਕਿ ਨਵੀਂ ਸਰਕਾਰ ਲਈ 7 ਪੜਾਵਾਂ ਤਹਿਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਵੋਟਾਂ ਪਈਆਂ ਅਤੇ ਪੰਜਾਬ ਵਿੱਚ ਵੋਟਾਂ ਪੈਣ ਦਾ ਕੰਮ 19 ਮਈ ਨੂੰ ਨੇਪਰੇ ਚੜ੍ਹਿਆ ਤੇ ਪੰਜਾਬ ਦੇ 65 ਫੀਸਦੀ ਵੋਟਰਾਂ ਨੇ ਵੋਟਾਂ ਦਾ ਇਸਤੇਮਾਲ ਕਰਦਿਆਂ ਦੇਸ਼ ਦੀ ਨਵੀਂ ਸਰਕਾਰ ਲਈ ਵੋਟ ਪਾਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਕਰ ਦਿੱਤੀ ਜਿਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਆਪ ਦੇ ਪੰਜਾਬ ਕਨਵੀਨਰ ਭਗਵੰਤ ਮਾਨ, ਰਵਨੀਤ ਬਿੱਟੂ ਅਤੇ ਸਿਮਰਜੀਤ ਸਿੰਘ ਬੈਂਸ ਤੇ ਸੁਖਪਾਲ ਸਿੰਘ ਖਹਿਰਾ ਸਮੇਤ ਵੱਡੇ ਧੁਰੰਦਰ ਚੋਣ ਮੈਦਾਨ ਵਿੱਚ ਹਾਜਰ ਸਨ ਜਿਹਨਾਂ ਦੀ ਕਿਸਮਤ ਦਾ ਫੈਸਲਾ 23 ਮਈ ਨੂੰ ਹੋਣ ਵਾਲੀ ਗਿਣਤੀ ਦੀ ਪ੍ਰਕ੍ਰਿਆ ਤੋਂ ਬਾਅਦ ਸਾਹਮਣੇ ਆਵੇਗਾ।

ਗਿਣਤੀ ਦੀ ਪ੍ਰਕ੍ਰਿਆ ਲਈ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਤੇ ਜਿਲ੍ਹਾ ਹੈੱਡ ਕੁਆਟਰਾਂ ਤੇ ਚੋਣ ਅਧਿਕਾਰੀਆਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਸੁਰੱਖਿਆ ਦੇ ਵੀ ਕਰੜੇ ਪ੍ਰਬੰਧ ਕੀਤੇ ਗਏ ਹਨ। ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਹੈ ਉਸੇ ਤਰ੍ਹਾਂ ਜਿੱਤ ਦੀ ਉਮੀਦ ਲਾਈ ਬੈਠੇ ਉਮੀਦਵਾਰਾਂ ਦੇ ਦਿਲਾਂ ਦੀ ਧੜਕਣ ਵੀ ਤੇਜ ਹੁੰਦੀ ਜਾ ਰਹੀ ਹੈ? ਹੁਣ ਦੇਖਣਾ ਹੋਵੇਗਾ ਕਿ ਦੇਸ਼ ਦੀ ਨਵੀਂ ਸਰਕਾਰ ਵਿੱਚ ਪੰਜਾਬ ਦੇ ਉਹ ਕਿਹੜੇ 13 ਧੁਰੰਦਰ ਹੋਣਗੇ ਜਿਹਨਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ ਵੋਟਰਾਂ ਨੇ ਕੀਤਾ? ਪੰਜਾਬ ਦੀ ਹਾਟ ਸੀਟ ਲੋਕ ਸਭਾ ਹਲਕਾ ਬਠਿੰਡਾ ਤੋਂ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿੱਚ ਹੈ ਅਤੇ ਦੋਨਾਂ ਹੀ ਪਾਰਟੀਆਂ ਦੇ ਵਰਕਰ ਜਿੱਤ ਲਈ ਆਸਬੰਦ ਹਨ? ਐਸਐਸਪੀ ਨਾਨਕ ਸਿੰਘ ਗਿੱਲ ਨੇ ਦੱਸਿਆ ਕਿ ਗਰੋਥ ਸੈਂਟਰ ਵਿੱਚ ਗਿਣਤੀ ਦੇ ਦੋ ਕੇਂਦਰ ਬਣਾਏ ਗਏ ਹਨ ਜਿਹਨਾਂ ਦੀ ਸੁਰੱਖਿਆ ਲਈ ਸੀਆਰਪੀਐਫ ਸਮੇਤ ਪੰਜਾਬ ਪੁਲਿਸ ਦੇ ਜਵਾਨ ਚੱਪੇ ਚੱਪੇ ਤੇ ਤਾਇਨਾਤ ਹਨ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਦੇਸ਼ ਦੀ ਨਵੀਂ ਸਰਕਾਰ ਦਾ ਫੈਸਲਾ ਅੱਜ ‘ਪੰਜਾਬ ਦੇ ਕਿਹੜੇ ਹੋਣਗੇ 13 ਜੇਤੂ ਪਹਿਲਵਾਨ’