ਜੇਕਰ ਪਤਾ ਹੁੰਦਾ ਜਾਖੜ ਚੋਣ ਲੜ ਰਹੇ ਹਨ ਤਾਂ ਸੰਨੀ ਦਿਓਲ ਨੂੰ ਰੋਕ ਦਿੰਦਾ : ਧਰਮਿੰਦਰ


ਗੁਰਦਾਸਪੁਰ, 13 ਮਈ (ਏਜੰਸੀ) : ਗੁਰਦਾਸਪੁਰ ਵਿਚ ਬੇਟੇ ਸੰਨੀ ਦਿਓਲ ਦੇ ਲਈ ਚੋਣ ਪ੍ਰਚਾਰ ਕਰਨ ਪੁੱਜੇ ਅਭਿਨੇਤਾ ਧਰਮਿੰਦਰ ਵਿਰੋਧੀ ਪਾਰਟੀ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਲੈ ਕੇ ਭਾਵੁਕ ਹੋ ਗਏ। ਧਰਮਿੰਦਰ ਨੇ ਕਿਹਾ ਬਲਰਾਮ ਜਾਖੜ ਦੇ ਲਈ ਤਾਂ ਅਸੀਂ ਚੋਣਾਂ ਪ੍ਰਚਾਰ ਕੀਤਾ ਸੀ, ਜੇਕਰ ਪਤਾ ਹੁੰਦਾ ਕਿ ਗੁਰਦਾਸਪੁਰ ਵਿਚ ਸਾਡੇ ਦੋਸਤ ਬਲਰਾਮ ਜਾਖੜ ਦੇ ਬੇਟੇ ਸੁਨੀਲ ਜਾਖੜ ਸੰਨੀ ਦਿਓਲ ਦੇ ਸਾਹਮਣੇ ਚੋਣ ਮੈਦਾਨ ਵਿਚ ਹਨ ਤਾਂ ਸ਼ਾਇਦ ਸੰਨੀ ਦਿਓਲ ਨੂੰ ਇੱਥੋਂ ਚੋਣ ਨਾ ਲੜਾਉਂਦਾ। ਧਰਮਿੰਦਰ ਨੇ ਬੇਟੇ ਸੰਨੀ ਦਿਓਲ ਦੇ ਲਈ ਗੁਰਦਾਸਪੁਰ ਅਤੇ ਪਠਾਨਕੋਟ ਵਿਚ ਲੋਕਾਂ ਨਾਲ ਮਿਲਣਾ ਸ਼ੁਰੂ ਕਰ ਦਿੱਤਾ ਹੈ।

ਧਰਮਿੰਦਰ ਨੇ ਕਿਹਾ ਕਿ ਬਲਰਾਮ ਜਾਖੜ ਉਨ੍ਹਾਂ ਦੇ ਦੋਸਤ ਸਨ। ਮੈਂ ਰਾਜਸਥਾਨ ਦੀ ਚੋਣ ਵਿਚ ਇੱਕ ਵਾਰ ਉਨ੍ਹਾਂ ਦੇ ਲਈ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਸਮਰਥਨ ਕਰਨ। ਬਲਰਾਮ ਜਾਖੜ ਦੇ ਲਈ ਦਿਲ ਵਿਚ ਕਾਫੀ ਇੱਜ਼ਤ ਸੀ। ਪਤਾ ਹੁੰਦਾ ਕਿ ਉਨ੍ਹਾਂ ਦੇ ਬੇਟੇ ਸੁਨੀਲ ਜਾਖੜ ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ ਤਾਂ ਅਸੀਂ ਚੋਣ ਲੜਨ ਤੋਂ ਇਨਕਾਰ ਕਰ ਦਿੰਦੇ। ਪੰਜਾਬੀ ਵਿਚ ਗੱਲ ਕਰਦੇ ਹੋਏ ਧਰਮਿੰਦਰ ਨੇ ਕਿਹਾ ਕਿ ਗੁਦਰਾਸਪੁਰ ਆ ਕੇ ਇਹ ਪਤਾ ਚਲਿਆ, ਲੇਕਿਨ ਹੁਣ ਮੁਕੱਦਰ ਦੀ ਗੱਲ ਹੈ। ਮੈਦਾਨ ਵਿਚ ਉਤਰ ਹੀ ਗਏ ਹਨ ਤਾਂ ਜਿੱਤਣਾ ਹੀ ਹੈ।

ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਸੰਨੀ ਨੇਕ ਬੰਦਾ ਹੈ। ਪਹਿਲਾਂ ਉਸ ਨੂੰ ਰੋਕ ਰਿਹਾ ਸੀ, ਚੋਣ ਲੜਨ ਲਈ ਪਤਾ ਨਹੀਂ ਕਿਵੇਂ ਰਾਜ਼ੀ ਹੋ ਗਿਆ। ਸੰਨੀ ਦਿਓਲ ਦੇ ਰੋਡ ਸ਼ੋਅ ਵਿਚ ਪੰਜਾਬੀਆਂ ਦਾ ਪਿਆਰ ਦੇਖ ਕੇ ਸੀਨਾ ਚੌੜਾ ਹੋ ਗਿਆ। ਉਹ ਪੰਜਾਬ ਦੀ ਮਿੱਟੀ ਦਾ ਕਰਜ਼ ਉਤਾਰਨ ਆਏ ਹਨ, ਸਿਆਸਤ ਕਰਨ ਨਹੀਂ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜੇਕਰ ਪਤਾ ਹੁੰਦਾ ਜਾਖੜ ਚੋਣ ਲੜ ਰਹੇ ਹਨ ਤਾਂ ਸੰਨੀ ਦਿਓਲ ਨੂੰ ਰੋਕ ਦਿੰਦਾ : ਧਰਮਿੰਦਰ