ਕੈਲਗਰੀ ‘ਚ ਸਥਿਤ ਚੀਨੀ ਹੈਲਥ ਸਟੋਰ ‘ਤੇ ਛਾਪਾ

ਕੈਲਗਰੀ, 9 ਮਈ (ਏਜੰਸੀ) : ਕੈਲਗਰੀ ਵਿੱਚ ਸਥਿਤ ਇੱਕ ਚੀਨੀ ਹਰਬਲ ਸਟੋਰ ‘ਤੇ ਹੈਲਥ ਕੈਨੇਡਾ ਵਲੋਂ ਛਾਪਾ ਮਾਰਿਆ ਗਿਆ, ਜਿੱਥੋਂ ਦੋ ਅਣਅਧਿਕਾਰਤ ਪਦਾਰਥ ਜ਼ਬਤ ਕੀਤੇ ਗਏ ਹਨ। ਬਰਾਮਦ ਕੀਤੇ ਇਨ੍ਹਾਂ ਪਦਾਰਥਾਂ ਨੂੰ ਕੈਨੇਡਾ ‘ਚ ਵੇਚਣ ‘ਤੇ ਪਾਬੰਦੀ ਲੱਗੀ ਹੋਈ ਹੈ। ਹੈਲਥ ਕੈਨੇਡਾ ਨੂੰ ਕਿਸੇ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਚੀਨੀ ਸਟੋਰ ਅਜਿਹੇ ਪਦਾਰਥਾਂ ਨੂੰ ਵੇਚਦੇ ਹਨ ਜੋ ਗ਼ੈਰ ਕਾਨੂੰਨੀ ਹਨ ਅਤੇ ਇਨ੍ਹਾਂ ‘ਤੇ ਅੰਗਰੇਜ਼ੀ ਲੇਬਲ ਦੀ ਥਾਂ ਮੁੱਖ ਤੌਰ ‘ਤੇ ਚੀਨੀ ਲੇਬਲ ਲੱਗੇ ਹੋਏ ਸਨ। ਜਾਣਕਾਰੀ ਮੁਤਾਬਕ ਹੈਲਥ ਕੈਨੇਡਾ ਵਲੋਂ ਐਤਵਾਰ ਨੂੰ ਉੱਤਰੀ ਪੂਰਬ ਕੈਲਗਰੀ ‘ਚ ਸਥਿਤ ਪੈਸੇਫ਼ਿਕ ਪਲੇਸ ਮਾਲ ਸਨਰਾਈਜ਼ ਲੀ ਚਾਈਨੀਜ਼ ਸੈਂਟਰ ਵਿਖੇ ਛਾਪਾ ਮਾਰਿਆ ਅਤੇ ਗ਼ੈਰ ਕਾਨੂੰਨੀ ਉਤਪਾਦਾਂ ਨੂੰ ਜ਼ਬਤ ਕੀਤਾ।

ਹੈਲਥ ਕੈਨੇਡਾ ਵਲੋਂ ਬਰਾਮਦ ਕੀਤੇ ਪਦਾਰਥਾਂ ਵਿੱਚੋਂ ਸੈਕਸੁਅਲ ਇਨਹੈਂਸਮੈਂਟ ਕੈਪਸੂਲ, ਜ਼ੁਖ਼ਾਮ ਅਤੇ ਫ਼ਲੂ ਟੈਬਲਟ, ਡਾਇਟ ਡਰੱਗਸ ਅਤੇ ਸਕਿੱਨ ਕੰਡੀਸ਼ਨ ਕਰੀਮਾਂ ਆਦਿ ਹਨ ਜਿਨ੍ਹਾਂ ‘ਤੇ ਉਕਤ ਦਵਾਈਆਂ ਦੇ ਤੌਰ ‘ਤੇ ਚੀਨ ਦਾ ਲੇਬਲ ਲੱਗਿਆ ਸੀ ਅਤੇ ਅਜਿਹੇ ਡਰੱਗਸ ‘ਤੇ ਕੈਨੇਡਾ ਵਿੱਚ ਸਖ਼ਤ ਤੌਰ ‘ਤੇ ਪਾਬੰਦੀ ਲਾਈ ਗਈ ਹੈ। ਜਾਣਕਾਰੀ ਦਿੰਦਿਆਂ ਹੈਲਥ ਕੈਨੇਡਾ ਨੇ ਦੱਸਿਆ ਕਿ ਸਲਿੱਮ 30 ਅਲਟਰਾ ਅਤੇ ਸ਼ੂਗਰ ਬੈਲੇਂਸਰ ਅਜਿਹੇ ਪਦਾਰਥ ਹਨ ਜੋ ਪਾਬੰਦੀਸ਼ੁਦਾ ਡਰੱਗ ਹਨ। ਕੈਨੇਡਾ ਵਿੱਚ ਅਜਿਹੀ ਪਦਾਰਥਾਂ ‘ਤੇ ਇਸ ਲਈ ਰੋਕ ਲਾਈ ਗਈ ਹੈ ਕਿਉਂਕਿ ਇਨ੍ਹਾਂ ਕਾਰਨ ਦਿਲ ਦਾ ਦੌਰਾ ਅਤੇ ਸਟ੍ਰੋਕ ਦਾ ਖ਼ਤਰਾ ਜ਼ਿਆਦਾ ਵੱਧ ਜਾਂਦਾ ਹੈ।

ਹੈਲਥ ਕੈਨੇਡਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੇ ਵੀ ਇਨਾਂ• ਪਦਾਰਥਾਂ ਦੀ ਵਰਤੋਂ ਕੀਤੀ ਹੈ ਉਨ•ਾਂ ‘ਤੇ ਤੁਰੰਤ ਰੋਕ ਲਾਈ ਜਾਵੇ ਅਤੇ ਆਪਣੇ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ ਕਿਉਂਕਿ ਇਹ ਪਦਾਰਥ ਉਨ੍ਹਾਂ ਲਈ ਖ਼ਤਰਨਾਕ ਹੋ ਸਕਦੇ ਹਨ। ਬਰਾਮਦ ਕੀਤੀਆਂ ਦਵਾਈਆਂ ਵਿੱਚੋਂ ਕਈ ਪਦਾਰਥ ਬੱਚਿਆਂ, ਪ੍ਰੈਗਨਟ ਔਰਤਾਂ ਲਈ ਬਹੁਤ ਖ਼ਤਰਨਾਕ ਹਨ। ਨਾਲ ਹੀ ਏਜੰਸੀ ਨੇ ਲੋਕਾਂ ਨੂੰ ਉਤਪਾਦ ਖ਼ਰੀਦਣ ਤੋਂ ਪਹਿਲਾਂ ਉਤਪਾਦ ‘ਤੇ ਲੱਗੇ ਲਾਲ ਲੇਬਲ ਦੀ ਪਛਾਣ ਕਰਨ ਦੀ ਸਲਾਹ ਦਿੱਤੀ ਹੈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)