ਕੈਪਟਨ ਨੇ ਐਲਾਨਿਆ ਪੰਜਾਬ ਦਾ ਨਵਾਂ ਮੁੱਖ ਮੰਤਰੀ


ਪਠਾਨਕੋਟ, 11 ਮਈ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਰੈਲੀ ਦੌਰਾਨ ਪੰਜਾਬ ਲਈ ਵੱਡਾ ਐਲਾਨ ਕਰ ਦਿੱਤਾ ਹੈ। ਕੈਪਟਨ ਗੁਰਦਾਸਪੁਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੂੰ ਭਵਿੱਖ ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਦੇਖ ਰਹੇ ਹਨ। ਗੁਰਦਾਸਪੁਰ ਲੋਕ ਸਭਾ ਹਲਕੇ ਅਧੀਨ ਆਉਂਦੇ ਪਠਾਨਕੋਟ ਵਿਧਾਨ ਸਭਾ ਹਲਕੇ ਪਠਾਨਕੋਟ ਦੇ ਪਿੰਡ ਭੋਆ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਕੈਪਟਨ ਨੇ ਸਟੇਜ ਤੋਂ ਐਲਾਨ ਕੀਤਾ ਕਿ ਜਾਖੜ ਇੱਕ ਦਿਨ ਪੰਜਾਬ ਦੇ ਸੀਐਮ ਬਣਨਗੇ।

ਕੈਪਟਨ ਤੇ ਜਾਖੜ ਦੀ ਨੇੜਤਾ ਬਾਰੇ ਸਭ ਜਾਣਦੇ ਹਨ, ਪਰ ਅੱਜ ਉਨ੍ਹਾਂ ਜਾਖੜ ਲਈ ਵੱਡਾ ਬਿਆਨ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਦੂਜੇ ਪਾਸੇ, ਕੈਪਟਨ ਦਾ ਇਹ ਬਿਆਨ ਹੋਰ ਕਾਂਗਰਸੀ ਲੀਡਰਾਂ ਲਈ ਇਸ਼ਾਰਾ ਵੀ ਹੋ ਸਕਦਾ ਹੈ, ਜਿਹੜੇ ਦਿੱਲੀ ਹਾਈਕਮਾਨ ਅਤੇ ਰਾਹੁਲ ਗਾਂਧੀ ਦੇ ਕਾਫੀ ਨੇੜੇ ਵੀ ਹਨ। ਇਨ੍ਹਾਂ ਲੀਡਰਾਂ ਵਿੱਚ ਨਵਜੋਤ ਸਿੱਧੂ ਸਭ ਤੋਂ ਮੋਹਰੀ ਹਨ ਅਤੇ ਕੈਪਟਨ ਤੋਂ ਬਾਅਦ ਪੰਜਾਬ ਤੇ ਦੇਸ਼ ਦੀ ਸਿਆਸਤ ਵਿੱਚ ਆਪਣਾ ਵੱਡਾ ਅਸਰ ਰਸੂਖ ਰੱਖਦੇ ਹਨ, ਪਰ ਕੈਪਟਨ ਵੱਲੋਂ ਅੱਜ ਕੀਤੇ ਐਲਾਨ ਨੇ ਇਨ੍ਹਾਂ ਦੇ ਚਿਹਰੇ ਮਸੋਸ ਦਿੱਤੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਪਟਨ ਨੇ ਐਲਾਨਿਆ ਪੰਜਾਬ ਦਾ ਨਵਾਂ ਮੁੱਖ ਮੰਤਰੀ