ਕੈਪਟਨ ਅਮਰਿੰਦਰ ਸਿੰਘ ਝੂਠਾ ਤੇ ਰਾਜਾ ਵੜਿੰਗ ਡਰਾਮੇਬਾਜ਼ : ਹਰਸਿਮਰਤ ਕੌਰ ਬਾਦਲ


ਬਠਿੰਡਾ, 10 ਮਈ (ਏਜੰਸੀ) : ਲੋਕ ਸਭਾ ਚੋਣਾਂ ਵਿਚ ਸਿਰਫ ਦਸ ਦਿਨ ਬਚੇ ਹਨ ਤੇ ਪਹਿਲੀ ਵਾਰ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਲੰਬੀ ਹਲਕੇ ਵਿਚ ਨਜ਼ਰ ਆਈ। ਹਰਸਿਮਰਤ ਕੌਰ ਬਾਦਲ ਨੇ ਅਪਣੇ ਬੇਟੇ ਅਨੰਤਵੀਰ ਸਿੰਘ ਦੇ ਨਾਲ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਮੋਸ਼ਨਲ ਕਾਰਡ ਸੁੱਟਦੇ ਹੋਏ ਖੁਦ ਨੂੰ ਲੰਬੀ ਹਲਕੇ ਦੀ ਧੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਬੀਤੀ ਤਿੰਨ ਪੀੜ੍ਹੀਆਂ ਤੋਂ ਲੰਬੀ ਹਲਕੇ ਦੇ ਲੋਕਾਂ ਦੀ ਕਰਜ਼ਦਾਰ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝੂਠਾ ਅਤੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਡਰਾਮੇਬਾਜ਼ ਦੱਸਿਆ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਡਰਾਮੇਬਾਜ਼ੀ ਕਰਦੇ ਫਿਰ ਰਹੇ ਹਨ। ਚੋਣਾਂ ਕੋਲ ਆਈਆਂ ਤਾਂ ਪਿੰਡਾਂ ਵਿਚ ਜਾ ਕੇ ਔਰਤਾਂ ਦੇ ਪੈਰ ਛੂਹ ਕੇ ਕਹਿੰਦੇ ਹਨ ਕਿ ਰੋਟੀ ਖਾਣੀ ਹੈ।

ਜੇਕਰ ਰੋਟੀ ਹੀ ਖਾਣੀ ਹੈ ਤਾਂ ਉਸ ਘਰ ਵਿਚ ਜਾਣ ਜਿਨ੍ਹਾਂ ਦਾ ਮੀਟਰ ਜ਼ਿਆਦਾ ਬਿਲ ਭੇਜ ਕੇ ਉਤਾਰ ਦਿੱਤਾ ਗਿਆ ਹੈ ਜਾਂ ਫੇਰ ਜਿਨ੍ਹਾਂ ਦੇ ਘਰ ਦਾ ਆਟਾ ਦਾਲ ਯੋਜਨਾ ਦਾ ਕਾਰਡ ਕੱਟ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਕੈਪਟਨ ਤਾਂ ਖੁਦ ਝੂਠ ਬੋਲ ਰਹੇ ਹਨ। ਕੈਪਟਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿੱਲੀ ਤੋਂ ਬਾਰਦਾਨਾ ਰੁਕਵਾ ਦਿੱਤਾ ਹੈ, ਲੇਕਿਨ ਇਹ ਇਕੱਲਾ ਮਾਲਵਾ ਵਿਚ ਹੀ ਹੋਇਆ ਹੈ ਮਾਝਾ ਵਿਚ ਕਿਉਂ ਨਹੀਂ। ਇਹ ਸਭ ਕੁਝ ਕੈਪਟਨ ਨੇ ਖੁਦ ਹੀ ਕੀਤਾ ਹੈ ਤਾਕਿ ਉਨ੍ਹਾਂ ਬਦਨਾਮ ਕਰ ਸਕੀਏ। ਕੈਪਟਨ ਕਹਿ ਰਹੇ ਹਨ ਕਿ ਨਸ਼ਾ ਬੰਦ ਹੋ ਗਿਆ ਜਦ ਕਿ ਨਸ਼ੇ ਦੀ ਤਾਂ ਹੋਮ ਡਿਲੀਵਰੀ ਹੋ ਰਹੀ ਹੈ। ਹਰਸਿਮਰਤ ਕੌਰ ਨੇ ਇਸ ਵੇਲੇ ਅਪਣੀ ਸਰਕਾਰ ਦੀ ਉਪਲਬਧੀਆਂ ਗਿਣਵਾਈਆਂ। ਇਸ ਦੌਰਾਨ ਹਰਸਿਮਰਤ ਨੇ ਕਈ ਪਿੰਡਾਂ ਦਾ ਦੌਰਾ ਕੀਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਪਟਨ ਅਮਰਿੰਦਰ ਸਿੰਘ ਝੂਠਾ ਤੇ ਰਾਜਾ ਵੜਿੰਗ ਡਰਾਮੇਬਾਜ਼ : ਹਰਸਿਮਰਤ ਕੌਰ ਬਾਦਲ