ਕੈਨੇਡਾ ਦੇ ਇਤਿਹਾਸ ‘ਚ ਸੁਪਰੀਪ ਕੋਰਟ ਦਾ ਵੱਡਾ ਫ਼ੈਸਲਾ

ਔਟਵਾ, 14 ਮਈ (ਏਜੰਸੀ) : ਕੈਨੇਡੀਅਨ ਇਤਿਹਾਸ ‘ਚ ਪਹਿਲੀ ਵਾਰ ਸੁਪਰੀਮ ਕੋਰਟ ਨੇਂ ਔਟਵਾ ਤੋਂ ਬਾਹਰ ਹੋਰ ਇਲਾਕੇ ‘ਚ ਜਾ ਕੇ ਕੇਸਾਂ ਦੀ ਸੁਣਵਾਈ ਕਰਨ ਦਾ ਵੱਡਾ ਫ਼ੈਸਲਾ ਸੁਣਾਇਆ ਹੈ। ਉੱਚ ਅਦਾਲਤ ਦਾ ਕਹਿਣਾ ਹੈ ਕਿ ਇਹ ਅਦਾਲਤ ਲੋਕਾਂ ਦੀ ਹੈ ਅਤੇ ਸਾਡੇ ਲਈ ਜ਼ਰੂਰੀ ਹੈ ਕਿ ਇਸ ਤੱਕ ਸਾਰੇ ਕੈਨੇਡੀਅਨਾਂ ਦੀ ਪਹੁੰਚ ਹੋਵੇ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਮਕਸਦ ਕੈਨੇਡੀਅਨਾਂ ਨੂੰ ਕੋਰਟ ਦੇ ਕੰਮਾਂ ਜਾਂ ਪ੍ਰਬੰਧਾਂ ਨੂੰ ਤੋਂ ਜਾਣੂ ਕਰਵਾਉਣਾ ਹੈ ਅਤੇ ਨਾਲ ਹੀ ਇਸ ਨਾਲ ਲੋਕਾਂ ਨਜ਼ਦੀਕੀ ਨਾਲ ਦੇਖ ਸਕਣਗੇ ਕਿ ਅਦਾਲਤ ਵਿੱਚ ਕੇਸਾਂ ਦੀ ਸੁਣਵਾਈ ਕਿਵੇਂ ਕੀਤੀ ਜਾਂਦੀ ਹੈ। ਇਸ ਸੁਣਵਾਈ ‘ਚ ਉਚ ਅਦਾਲਤ ਵੱਖ-ਵੱਖ ਕਮਿਊਨਿਟੀ ਗਰੁੱਪਾਂ ਨਾਲ ਸੜਕ ‘ਤੇ ਮੁਲਾਕਾਤ ਕਰੇਗੀ ਅਤੇ ਉਨ•ਾਂ ਦੀ ਮੁਸ਼ਕਲਾਂ ਵੀ ਸੁਣੇਗੀ। ਉਚ ਅਦਾਲਤ ਦੇ ਜਸਟਿਸ ਸਤੰਬਰ ਦੇ ਅੰਤ ਤੱਕ ਵਿਨੀਪੈਗ ਲਈ ਦੋ ਕੇਸਾਂ ਦੀ ਸੁਣਵਾਈ ਲਈ ਰਵਾਨਾ ਹੋਣਗੇ ਅਤੇ ਮੈਨੀਟੋਬਾ ਦੇ ਵੱਖ-ਵੱਖ ਲੋਕਾਂ ਅਤੇ ਗਰੁੱਪਾਂ ਨਾਲ ਗੱਲਬਾਤ ਕਰਨਗੇ। ਵੀਡੀਓ ਰਾਹੀਂ ਜਾਣਕਾਰੀ ਦਿੰਦਿਆਂ ਚੀਫ਼ ਜਸਟਿਸ ਰਿਚਰਡ ਨੇ ਦੱਸਿਆ ਕਿ ਸਾਡੇ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਦਾਲਤ ਤੱਕ ਹਰੇਕ ਆਮ ਆਦਮੀ ਦੀ ਪਹੁੰਚ ਹੋਵੇ ਕਿਉਂਕਿ ਇਹ ਸੁਪਰੀਮ ਕੋਰਟ ਲੋਕਾਂ ਦੀ ਅਦਾਲਤ ਹੈ। ਉਨ•ਾਂ ਦਾ ਕਹਿਣਾ ਹੈ ਕਿ ਜੋ ਵੀ ਫ਼ੈਸਲੇ ਸਾਡੇ ਵਲੋਂ ਲਏ ਜਾਂਦੇ ਹਨ ਉਹ ਲੋਕਾਂ ਦੀ ਜਿੰਦਗੀ, ਪਰਵਾਰ ਅਤੇ ਸਮੁਦਾਇ ਨੂੰ ਪ੍ਰਭਾਵਿਤ ਕਰਦੇ ਹਨ।

ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸੁਪਰੀਮ ਕੋਰਟ ਔਟਵਾ ਤੋਂ ਬਾਹਰ ਜਾ ਕੇ ਕੇਸਾਂ ਦੀ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਯੂਕੇ, ਆਸਟ੍ਰੇਲੀਆ ਅਤੇ ਫ਼ਰਾਂਸ ਵਰਗੇ ਦੇਸ਼ਾਂ ਦੀਆਂ ਉਚ ਅਦਾਲਤਾਂ ਵਿੱਚ ਵੀ ਅਜਿਹੇ ਕਦਮ ਚੁੱਕੇ ਗਏ ਹਨ। ਵੈਗਨਰ ਨੇ ਕਿਹਾ ਕਿ ਵੈਸੇ ਤਾਂ ਸੁਪਰੀਮ ਕੋਰਟ ਨੇ ਸ਼ੁਰੂ ਤੋਂ ਹੀ ਕੈਨੇਡਾ ਵਾਸੀਆਂ ਨੁੰ ਆਪਣੇ ਕੰਮਾਂ, ਨੀਤੀਆਂ ਬਾਰੇ ਅਪ ਟੂ ਡੇਟ ਰੱਖਿਆ ਹੈ, ਚਾਹੇ ਉਹ ਟੀਵੀ ਅਤੇ ਵੈਬ ਕਾਸਟਿੰਗ ਰਾਹੀਂ ਸੁਣਵਾਈ ਨੂੰ ਜਨਤਕ ਕਰ ਕੇ ਹੋਵੇ ਜਾਂ ਫ਼ਿਰ ਸੋਸ਼ਲ ਮੀਡੀਆ ਜਿਵੇਂ ਟਵੀਟਰ ਅਤੇ ਫ਼ੇਸਬੁੱਕ ਆਦਿ ‘ਤੇ ਆਪਣੇ ਨਵੇਂ ਨਿਯਮਾਂ ਬਾਰੇ ਜਾਣੂ ਕਰਵਾਉਣਾ ਹੋਵੇ। ਪਰ ਔਟਵਾ ਤੋਂ ਬਾਹਰ ਸੁਣਵਾਈ ਕਰਨ ਦਾ ਇਹ ਫ਼ੈਸਲਾ ਇਤਿਹਾਸਿਕ ਹੈ। ਸਤੰਬਰ ‘ਚ ਵਿਨੀਪੈਗ ‘ਚ ਬੈਠਕ ਦੌਰਾਨ ਐਸਸੀਸੀ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰੇਗੀ ਅਤੇ ਵੱਖ-ਵੱਖ ਗਰੁੱਪਾਂ, ਸਵਦੇਸ਼ੀ ਸਮੁਦਾਇ, ਫ਼ਰਾਂਕੋਫ਼ੋਨ ਕਮਿਊਨਿਟੀ , ਲੀਗਲ ਸਮੁਦਾਇ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕਰੇਗੀ। ਇਸ ਨਾਲ ਕੈਨੇਡਾ ਵਾਸੀਆਂ ਨੂੰ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਅਦਾਲਤ ਦੇ ਜਸਟਿਸਾਂ ਨੂੰ ਕੰਮ ਕਰਦਿਆਂ ਵੇਖਣ ਦਾ ਮੌਕਾ ਮਿਲੇਗਾ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ 25 ਸਤੰਬਰ ਨੂੰ ਵਿਨੀਪੈਗ ‘ਚ ਬਾਲ ਯੋਨ ਸੋਸ਼ਣ ਸਬੰਧੀ ਚਲਕੇ ਮਾਮਲੇ ਦੀ ਸੁਣਵਾਈ ਕਰੇਗੀ । ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਅਪੀਲ ‘ਤੇ ਅਲਪ ਸੰਖਿਅਕ ਭਾਸ਼ਾ ਦੇ ਸਿੱਖਿਅਕ ਅਧਿਕਾਰਾਂ ਬਾਰੇ ਇੱਕ ਮਾਮਲੇ ਦੀ ਸੁਣਵਾਈ ਕਰੇਗੀ। ਮੈਨੀਟੋਬਾ ਕੋਰਟ ਆਫ਼ ਅਪਲ ਦੇ ਚੀਫ਼ ਜਸਟਿਸ ਰਿਚਰਡ ਦਾ ਕਹਿਣਾ ਹੈ ਕਿ ਸਥਾਨਕ ਲੀਗਲ ਕਮਿਊਨਿਟੀਆਂ ਇਸ ਸੁਣਵਾਈ ਦੀ ਮੇਜ਼ਬਾਨੀ ਕਰਨ ਲਈ ਬਹੁਤ ਉਤਸੁਕ ਹਨ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)