ਕੈਨੇਡਾ ਤੋਂ ਦਰਾਮਦ ਹੋਣ ਵਾਲੇ ਸਟੀਲ ਅਤੇ ਐਲਿਊਮੀਨੀਅਮ ‘ਤੇ ਅਮਰੀਕਾ ਨੇ ਟੈਕਸ ਹਟਾਇਆ


ਔਟਵਾ, 18 ਮਈ (ਏਜੰਸੀ) : ਅਮਰੀਕਾ ਨੇ ਕੈਨੇਡਾ ਤੋਂ ਦਰਾਮਦ ਹੋਣ ਵਾਲੇ ਸਟੀਲ ਅਤੇ ਐਲਿਊਮੀਨੀਅਮ ‘ਤੇ ਵÎਧਿਆ ਹੋਇਆ ਟੈਕਸ ਹਟਾ ਲਿਆ ਹੈ। ਅਮਰੀਕਾ ਦੇ ਇਸ ਕਦਮ ਤੋਂ ਬਾਅਦ ਉਤਰ ਅਮਰੀਕੀ ਮੁਕਤ ਵਪਾਰ ਸਮਝੌਤੇ ਨੂੰ ਮਨਜ਼ੂਰੀ ਮਿਲ ਸਕਦੀ ਹੈ। ਅਮਰੀਕਾ ਅਤੇ ਕੈਨੇਡਾ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਸਟੀਲ ‘ਤੇ ਲੱਗਿਆ 25 ਫ਼ੀਸਦੀ ਅਤੇ ਐਲਿਊਮੀਨੀਅਮ ‘ਤੇ ਲੱਗਿਆ 10 ਫ਼ੀਸਦੀ ਟੈਕਸ 48 ਘੰਟੇ ਵਿਚ ਖਤਮ ਹੋ ਜਾਵੇਗਾ। ਮੰਨਿਆ ਜਾ ਰਿਹਾ ਕਿ ਇਸ ਤੋਂ ਬਾਅਦ ਅਮਰੀਕਾ ਅਤੇ ਮੈਕਸਿਕੋ ਦੇ ਵਿਚ ਅਜਿਹਾ ਹੀ ਸਮਝੌਤਾ ਹੋ ਸਕਦਾ ਹੈ। ਅਮਰੀਕਾ ਨੇ ਪਿਛਲੇ ਸਾਲ ਕੌਮੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਵਿਭਿੰਨ ਦੇਸ਼ਾਂ ਤੋਂ ਸਟੀਲ ਅਤੇ ਐਲਿਊਮੀਨੀਅਮ ਇੰਪੋਰਟ ਕਰਨ ‘ਤੇ ਭਾਰੀ ਟੈਕਸ ਲਗਾਇਆ ਗਿਆ ਸੀ।

ਸਮਝੌਤੇ ਦੇ ਤਹਿਤ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਲਈ ਵਿਦੇਸ਼ਾਂ ਤੋਂ ਸਟੀਲ ਅਤੇ ਐਲਿਊਮੀਨੀਅਮ ਖਰੀਦਣ ਦੀ ਕੋਈ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ। ਹਾਲਾਂਕਿ ਅਮਰੀਕਾ ਅਤੇ ਕੈਨੇਡਾ ਦੋਵੇਂ ਹੀ ਦੇਸ਼ ਦਰਾਮਦ ਦੀ ਨਿਗਰਾਨੀ ਕਰਨਗੇ ਅਤੇ ਜੇਕਰ ਇਹ ਪਾਇਆ ਗਿਆ ਕਿ ਕੋਈ ਦੇਸ਼ ਬਹੁਤ ਜ਼ਿਆਦਾ ਖਰੀਦਦਾਰੀ ਕਰ ਰਿਹਾ ਹੈ ਤਾਂ ਅਮਰੀਕਾ ਜਾਂ ਕੈਨੇਡਾ ਇਸ ਮਸਲੇ ‘ਤੇ ਸਲਾਹ ਮਸ਼ਵਰੇ ਦੀ ਗੁਜਾਰਸ਼ ਕਰ ਸਕਦਾ ਹੈ ਅਤੇ ਜ਼ਰੂਰਤ ਪੈਣ ‘ਤੇ ਫੇਰ ਤੋਂ ਦਰਾਮਦ ਟੈਕਸ ਲਗਾਇਆ ਜਾ ਸਕਦਾ ਹੈ।

ਮੰਨਿਆ ਜਾ ਰਿਹਾ ਕਿ ਦਰਾਮਦ ਟੈਕਸ ਹਟਾਉਣ ਦਾ ਮੁੱਖ ਮਕਸਦ ਅਮਰੀਕਾ-ਕੈਨੇਡਾ ਅਤੇ ਮੈਕਸਿਕੋ ਦੇ ਵਿਚ ਵਪਾਰ ਸਮਝੌਤੇ ਨੂੰ ਮਨਜ਼ੂਰੀ ਦੇਣਾ ਹੈ। ਇਸ ਸਮਝੌਤੇ ‘ਤੇ ਸਾਲ 2018 ਵਿਚ ਦਸਤਖਤ ਹੋਏ ਸੀ। ਇਸ ਸਮਝੌਤੇ ਨੇ ਉਤਰ ਅਮਰੀਕੀ ਮੁਕਤ ਵਪਾਰ ਸਮਝੌਤੇ ਦੀ ਜਗ੍ਹਾ ਲਈ ਸੀ। ਜੇਕਰ ਅਮਰੀਕਾ ਅਤੇ ਮੈਕਸਿਕੋ ਵੀ ਸਟੀਲ ਅਤੇ ਐਲਿਊਮੀਨੀਅਮ ‘ਤੇ ਲੱਗਿਆ ਦਰਾਮਦ ਟੈਕਸ ਹਟਾਉਣ ‘ਤੇ ਰਾਜ਼ੀ ਹੋ ਜਾਂਦਾ ਹੈ ਤਾਂ ਦੋਵੇਂ ਹੀ ਦੇਸ਼ ਅਪਣੀ ਸਰਕਾਰਾਂ ਤੋਂ ਵਪਾਰ ਸਮਝੋਤੇ ਨੂੰ ਮਨਜ਼ੂਰੀ ਦੇਣ ਲਈ ਕਹਿ ਸਕਦੇ ਹਨ। ਕੈਨੇਡਾ ਨੇ ਵੀ ਐਲਾਨ ਕੀਤਾ ਹੈ ਕਿ ਉਹ ਵੀ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਸਟੀਲ ਅਤੇ ਐਲਿਊਮੀਨੀਅਮ ‘ਤੇ ਲੱਗਿਆ ਟੈਕਸ ਹਟਾ ਲਵੇਗਾ। ਅਮਰੀਕਾ ਵਲੋਂ ਟੈਕਸ ਲਗਾਉਣ ਤੋਂ ਬਾਅਦ ਕੈਨੇਡਾ ਨੇ ਵੀ ਜਵਾਬੀ ਕਾਰਵਾਈ ਕੀਤੀ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, ਇਹ ਟੈਕਸ ਦੋਵੇਂ ਦੇਸ਼ਾਂ ਦੇ ਮਜ਼ਦੂਰਾਂ ਅਤੇ ਉਪਭੋਗਤਾਵਾਂ ਨੂੰ ਨੁਕਸਾਨ ਪਹੁੰਚਾ ਰਹੇ ਸੀ। ਹੁਣ ਜਦ ਕਿ ਅਸੀਂ ਨਵੇਂ ਨਾਫਟਾ ਸਮਝੌਤੇ ਵੱਲ ਵਧ ਰਹੇ ਹਾਂ। ਅਜਿਹੇ ਵਿਚ ਦੋਵੇਂ ਦੇਸ਼ਾਂ ਦੇ ਵਿਚ ਸਟੀਲ ਅਤੇ ਐਲਿਊਮੀਨੀਅਮ ‘ਤੇ ਟੈਕਸ ਜਾਰੀ ਰੱਖਣ ਦੀ ਕੋਈ ਮਤਲਬ ਨਹੀਂ ਹੈ। ਅਮਰੀਕਾ ਨੂੰ ਯੂਰਪੀ ਦੇਸ਼ਾਂ ਤੋਂ ਐਕਸਪੋਰਟ ਹੋਣ ਵਾਲੇ ਸਟੀਲ ਅਤੇ ਐਲਿਊਮੀਨੀਅਮ ‘ਤੇ ਟੈਕਸ ਜਾਰੀ ਹੈ, ਲੇਕਿਨ ਟਰੰਪ ਪ੍ਰਸ਼ਾਸਨ ਵਲੋਂ ਯੂਰਪ ਦੇ ਲਈ ਵੀ ਕੁਝ ਕੁ ਚੰਗੀ ਖ਼ਬਰਾਂ ਆ ਰਹੀਆਂ ਹਨ। ਟਰੰਪ ਨੇ ਯੂਰਪੀ ਦੇਸ਼ਾਂ ਤੋਂ ਕਾਰ ਅਤੇ ਕਾਰ ਦੇ ਪੁਰਿਜਆਂ ‘ਤੇ ਇੰਪੋਰਟ ਡਿਊਟੀ ਲਾਉਣ ਦੇ ਫ਼ੈਸਲੇ ਨੂੰ ਹਾਲੇ ਟਾਲ ਦਿੱਤਾ ਹੈ।

ਅਮਰੀਕਾ ਨੇ ਅਜੇ ਇਸ ਫ਼ੈਸਲੇ ਨੂੰ ਛੇ ਮਹੀਨੇ ਲਈ ਟਾਲ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਯੂਰਪੀ ਸੰਘ ਅਤੇ ਜਾਪਾਨ ਦੇ ਨਾਲ ਵਪਾਰਕ ਗੱਲਬਾਤ ਨੂੰ ਹੋਰ ਸਮਾਂ ਦੇਣਾ ਚਾਹੁੰਦਾ ਹੈ। ਅਮਰੀਕਾ ਨੇ ਕਿਹਾ ਸੀ ਕਿ ਉਹ ਯੂਰਪ ਅਤੇ ਜਾਪਾਨ ਤੋਂ ਦਰਾਮਦ ਹੋਣ ਵਾਲੀ ਕਾਰਾਂ ਅਤੇ ਕਾਰ ਦੇ ਪੁਰਜਿਆਂ ‘ਤੇ 25 ਫ਼ੀਸਦੀ ਟੈਕਸ ਲਾਉਣ ਦੀ ਯੋਜਨਾ ਬਣਾ ਰਹੇ ਹਨ। ਵਣਜ ਵਿਭਾਗ ਦੀ ਇੱਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਵਿਦੇਸ਼ ਵਿਚ ਬਣੀ ਕਾਰਾਂ ਅਤੇ ਕਾਰ ਦੇ ਪੁਰਜਿਆਂ ਨਾਲ ਅਮਰੀਕਾ ਦੀ ਕੌਮੀ ਸੁਰੱਖਿਆ ਨੂੰ ਖ਼ਤਰਾ ਹੈ।


Like it? Share with your friends!

1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ਤੋਂ ਦਰਾਮਦ ਹੋਣ ਵਾਲੇ ਸਟੀਲ ਅਤੇ ਐਲਿਊਮੀਨੀਅਮ ‘ਤੇ ਅਮਰੀਕਾ ਨੇ ਟੈਕਸ ਹਟਾਇਆ