ਤਰਨਤਾਰਨ ਦੇ ਇਤਿਹਾਸਕ ਗੁਰਦਵਾਰੇ ਦੀ ਦਰਸ਼ਨੀ ਡਿਉੜੀ ਤੋੜੀ


ਤਰਨਤਾਰਨ, 31 ਮਾਰਚ (ਏਜੰਸੀ) : ਤਰਨਤਾਰਨ ਦੇ ਇਤਿਹਾਸਕ ਗੁਰਦਵਾਰਾ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਨੂੰ ਕਾਰ ਸੇਵਾ ਦੌਰਾਨ ਤੋੜ ਦਿਤਾ ਗਿਆ ਜਿਸ ਕਾਰਨ ਸਿੱਖ ਸੰਗਤ ਅਤੇ ਜਥੇਬੰਦੀਆਂ ਵਿਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਗੁਰਦਵਾਰਾ ਸਾਹਿਬ ਵਿਚ ਕਾਰ ਸੇਵਾ ਕਰ ਰਹੇ ਬਾਬਾ ਜਗਤਾਰ ਸਿੰਘ ਤੋਂ ਸੇਵਾ ਵਾਪਸ ਲੈ ਲਈ ਗਈ ਹੈ ਅਤੇ ਗੁਰੂ ਘਰ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿਤਾ ਗਿਆ।

ਦਰਸ਼ਨੀ ਡਿਉੜੀ ਤੋੜਨ ਕਾਰਨ ਕਾਰ ਸੇਵਾਦਾਰਾਂ ਅਤੇ ਸਿੱਖ ਸੰਗਤ ਦਰਮਿਆਨ ਧੱਕਾ-ਮੁਕੀ ਵੀ ਹੋਈ ਅਤੇ ਹਾਲਾਤ ਤਣਾਅਪੂਰਨ ਬਣ ਗਏ। ਸਿੱਖ ਸੰਗਤ ਦਾ ਦੋਸ਼ ਹੈ ਕਿ ਕਾਰ ਸੇਵਾ ਵਾਲੇ ਬਾਬੇ ਆਪਣੇ ਫ਼ਾਇਦੇ ਲਈ ਪੁਰਾਤਨ ਇਮਾਰਤਾਂ ਬਰਬਾਦ ਕਰ ਰਹੇ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਮਾਮਲੇ ਦੀ ਜਾਂਚ ਲਈ ਅੰਮ੍ਰਿਤਸਰ ਤੋਂ ਚਾਰ ਮੈਂਬਰੀ ਕਮੇਟੀ ਰਵਾਨਾ ਕਰ ਦਿਤੀ ਜੋ ਜਲਦ ਰਿਪੋਰਟ ਪੇਸ਼ ਕਰੇਗੀ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਨੇ ਕਿਹਾ ਕਿ ਇਤਿਹਾਸਕ ਦਰਸ਼ਨੀ ਡਿਉੜੀ ਨੂੰ ਤੋੜਨ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ ਅਤੇ ਕਾਰ ਸੇਵਾਦਾਰਾਂ ਨੇ ਆਪਣੀ ਮਰਜ਼ੀ ਨਾਲ ਅਜਿਹਾ ਕੀਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਤਰਨਤਾਰਨ ਦੇ ਇਤਿਹਾਸਕ ਗੁਰਦਵਾਰੇ ਦੀ ਦਰਸ਼ਨੀ ਡਿਉੜੀ ਤੋੜੀ