13 ਸਾਲਾ ਬੱਚੇ ਨੇ ਬੰਦੂਕ ਨਾਲ ਖੇਡਦਿਆਂ ਚਲਾਈ ਗੋਲੀ

ਕੈਲਗਰੀ, 23 ਅਪ੍ਰੈਲ (ਏਜੰਸੀ) : ਕੈਲਗਰੀ ਵਿਖੇ ਇੱਕ 13 ਸਾਲ ਦੇ ਬੱਚੇ ਵਲੋਂ ਬੰਦੂਕ ਨਾਲ ਖੇਡਦਿਆਂ ਇੱਕ 11 ਸਾਲ ਦੇ ਬੱਚੇ ਦੀ ਛਾਤੀ ‘ਚ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਬੱਚੇ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਬੱਚੇ ਦੀ ਹਾਲਤ ਗੰਭੀਰ ਹੈ ਪਰ ਸਥਿਤੀ ਕੰਟਰੋਲ ‘ਚ ਹੈ। ਮਿਲੀ ਜਾਣਕਾਰੀ ਅਨੁਸਾਰ ਆਰਸੀਐਪੀ ਨੂੰ ਸਾਢੇ ਗਿਆਰਾਂ ਵਜੇ ਦੱਖਣੀ ਅਲਬਰਟਾ ਹੱਟੇਰਾਈਟ ਕਲੋਨੀ ਵਿੱਚ ਇਸ ਘਟਨਾ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਦੱਸਿਆ ਕਿ 13 ਸਾਲ ਦੇ ਲੜਕੇ ਦੇ ਹੱਥ ‘ਚ ਇੱਕ ਲੋਡਿਡ 22 ਕੈਡੀਬਰੇ ਪਿਸਟਲ ਸੀ ਅਤੇ ਦੋਨੋਂ ਬੱਚੇ ਉਸ ਨਾਲ ਖੇਡ ਰਹੇ ਸਨ। ਅਚਾਨਕ ਬੱਚੇ ਦੇ ਹੱਥੋਂ ਗੋਲੀ ਚੱਲੀ ਅਤੇ ਸਾਹਮਣੇ ਬੈਠੇ ਬੱਚੇ ਦੀ ਛਾਤੀ ‘ਚ ਲੱਗੀ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਪੁਲਿਸ ਅਤੇ ਈਐਮਐਸ ਵਲੋਂ ਪਿਨਚੇਰ ਕਰੀਕ ਹਸਪਤਾਲ ‘ਚ ਪਹੁੰਚ ਕੇ ਪੀੜਤ ਬੱਚੇ ਦਾ ਹਾਲ ਚਾਲ ਪੁੱਛਿਆ।

ਆਰਸੀਐਮਪੀ ਦੇ ਸੀਪੀਐਲ ਜੈਫ਼ ਫ਼ੀਸਟ ਨੇ ਦੱਸਿਆ ਕਿ ਬੱਚਿਆਂ ਦੇ ਪਰਵਾਰ ਵਾਲੇ ਇਸ ਘਟਨਾ ਸਮੇਂ ਬੱਚਿਆਂ ਦੇ ਕੋਲ ਨਹੀਂ ਸਨ ਜਦੋਂ ਗੋਲੀ ਚੱਲਣ ਦੀ ਆਵਾਜ ਆਈ ਉਦੋਂ ਇਸ ਸਬੰਧੀ ਉਨਾਂ• ਨੂੰ ਪਤਾ ਲੱਗਿਆ ਅਤੇ ਜ਼ਖ਼ਮੀ ਬੱਚੇ ਨੂੰ ਕੈਲਗਰੀ ਦੇ ਅਲਬਰਟਾ ਚਿਲਡਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਨ•ਾਂ ਨੇ ਦੱਸਿਆ ਕਿ ਪੁਲਿਸ ਵਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਬੰਦੂਕ ਦੀ ਸੇਫ਼ਟੀ ਅਤੇ ਰੱਖ ਰਖਾਵ ਬਾਰੇ ਵੀ ਪਤਾ ਲਾਇਆ ਜਾ ਰਿਹਾ ਹੈ ਕਿਉਂਕਿ ਇੱਥੇ ਕਿਹਾ ਨਹੀਂ ਜਾ ਸਕਦਾ ਕਿ 13 ਸਾਲ ਦੇ ਬੱਚੇ ‘ਤੇ ਕੇਸ ਦਰਜ ਕੀਤਾ ਜਾਵੇਗਾ ਕਿਉਂਕਿ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ ਸੀ ਪਰ ਬੰਦੂਕ ਦੇ ਮਾਲਕ ‘ਤੇ ਬੰਦੂਕ ਦੀ ਸੰਭਾਲ ਨਾ ਕਰਨ ‘ਤੇ ਉਸ ਵਿਰੁਧ ਐਕਸ਼ਨ ਲਿਆ ਜਾਵੇਗਾ। ਫ਼ਿਸਟ ਨੇ ਦੱਸਿਆ ਕਿ ਬੰਦੂਕ ਨੂੰ ਪੁਲਿਸ ਕਸਟਡੀ ‘ਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)