ਵਿਕਾਸ ਕਾਰਜਾਂ ਦੀ ਸ਼ੁਰੂਆਤ ਬਦਲੇ ਪੰਚਾਇਤ ਦਾ ਸਨਮਾਨ


ਜਗਰਾਉਂ (ਲੋਹਟ) : ਪਿੰਡ ਅਖਾੜਾ ਦੀ ਸਰਪੰਚ ਬੀਬੀ ਜਸਵਿੰਦਰ ਕੌਰ ਨੇ ਸਮੁੱਚੀ ਗ੍ਰਾਮ ਪੰਚਾਇਤ ਦੇ ਸਾਂਝੇ ਸਹਿਯੋਗ ਸਦਕਾ ਪਿੰਡ ਦੇ ਵਿਕਾਸ ਕਾਰਜਾਂ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਨ ਦਾ ਸੰਕਲਪ ਸੱਚ ਕਰ ਦਿਖਾਇਆ ਹੈ। ਬੀਬੀ ਜਸਵਿੰਦਰ ਕੌਰ ਦੇ ਪੁੱਤਰ ਸੁਖਜੀਤ ਸਿੰਘ ਨੇ ਆਪਣੀ ਸੂਝ ਬੂਝ ਨਾਲ ਪਿੰਡ ਦੀਆਂ ਪੁਰਾਣੀਆਂ ਗਲੀਆਂ ਜੋ ਅੱਧੀ ਸਦੀ ਤੋਂ ਵੀ ਪਹਿਲਾਂ ਬਣੀਆਂ ਸਨ, ਦੀ ਖਸਤਾ ਹਾਲਤ ਨੂੰ ਦੇਖਦਿਆਂ ਗਲੀਆਂ ਦੇ ਨਵੀਨੀਕਰਨ ਲਈ ਪਹਿਲ ਕਦਮੀ ਕੀਤੀ ਤੇ ਅਹੁਦਾ ਸੰਭਾਲਦਿਆਂ ਹੀ ਗਲੀਆਂ ਨੂੰ ਨਵੀਨੀਕਰਨ ਦੇ ਕੇ ਪਾਣੀ ਦੇ ਨਿਕਾਸ ਲਈ ਸੀਵਰੇਜ਼ ਸਿਸਟਮ ਦਾ ਕਾਰਜ ਕਰਵਾ ਕੇ ਵਾਹ-ਵਾਹ ਬਟੋਰ ਲਈ ਹੈ। ਇਸ ਕਾਰਵਾਈ ਨੂੰ ਲੈ ਕੇ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਸੁਖਜੀਤ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ।

ਸੁਖਜੀਤ ਸਿੰਘ ਨੇ ਕਿਹਾ ਕਿ ਉਹ ਸਮੁੱਚੀ ਪੰਚਾਇਤ ਦੇ ਸਹਿਯੋਗ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਕੰਮ ਕਰਵਾਉਣਗੇ। ਇਸ ਮੌਕੇ ਪੰਚ ਅੰਗਰੇਜ਼ ਸਿੰਘ, ਪੰਚ ਕੁੰਢਾ ਸਿੰਘ, ਪੰਚ ਬਿੱਕਰ ਸਿੰਘ, ਪੰਚ ਗੁਰਮੇਲ ਸਿੰਘ, ਪੰਚ ਮਾਇਆ ਕੌਰ,ਮਨੋਹਰ ਸਿੰਘ ਪੰਚ ,ਨਿਰਮਲ ਸਿੰਘ ਫੌਜੀ, ਗੁਰਸੇਵਕ ਸਿੰਘ,ਕੁਲਵੰਤ ਸਿੰਘ, ਸਤਪਾਲ ਸਿੰਘ, ਹਰਬੰਸ ਸਿੰਘ, ਰਣਧੀਰ ਸਿੰਘ, ਮਨਦੀਪ ਸਿੰਘ ,ਇੰਦਰਜੀਤ ਸਿੰਘ, ਪ੍ਰਿਤਪਾਲ ਸਿੰਘ, ਅਮਰੀਕ ਸਿੰਘ, ਸਵਰਨ ਸਿੰਘ ਤੇ ਜਗਤਾਰ ਸਿੰਘ ਅਦਿ ਹਾਜਰ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਵਿਕਾਸ ਕਾਰਜਾਂ ਦੀ ਸ਼ੁਰੂਆਤ ਬਦਲੇ ਪੰਚਾਇਤ ਦਾ ਸਨਮਾਨ