ਪਿੰਡ ਅਖਾੜੇ ਦੇ ਦੰਗਲ ‘ਚ ਨਾਮੀ ਪਹਿਲਵਾਨਾਂ ਦੇ ਕੁਸ਼ਤੀ ਦੇ ਗਹਿਗੱਚ ਮੁਕਾਬਲੇ


ਜਗਰਾਉਂ (ਕੁਲਦੀਪ ਸਿੰਘ ਲੋਹਟ) ਮਾਲਵੇ ਦੀ ਧਰਤੀ ਦਾ ਪ੍ਰਸਿੱਧ ਕੈਮਾਂ ਵਾਲੀ ਢਾਬ ਦਾ ਸਲਾਨਾਂ ਜੋੜ ਮੇਲਾ ਸਮੁੱਚੀ ਗ੍ਰਾਮ ਪੰਚਾਇਤ.ਐਨ.ਆਰ.ਆਈ ਤੇ ਨਗਰ ਨਿਵਾਸੀਆਂ ਦੇ ਸਾਂਝੇ ਉਪਰਾਲੇ ਸਦਕਾ ਸ਼ਾਨੋ-ਸ਼ੌਕਤ ਨਾਲ ਸਮਾਪਿਤ ਹੋ ਗਿਆ। ਇਸ ਮੌਕੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਗੁਰਬਾਣੀ ਦਾ ਰਸ਼ ਭਿੰਨਾਂ ਕੀਰਤਨ ਕੀਤਾ ਗਿਆ। ਇਸ ਦੌਰਾਨ ਗ੍ਰਾਮ ਪੰਚਾਇਤ ਵਲੋਂ ਰਵਾਇਤੀ ਅਖਾੜੇ ਵਿਚ ਨਾਮੀ ਪਹਿਲਵਾਨਾਂ ਦੇ ਦੰਗਲ ਕਰਵਾਏ ਗਏ।

ਪਹਿਲਵਾਨਾਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਪਹਿਲਵਾਨ ਲੀਲਾਂ ਤੇ ਦੂਜਾ ਛਿੰਦਾ ਪਹਿਲਵਾਨ ਨੇ ਹਾਸਿਲ ਕੀਤਾ।ਜੇਤੂ ਪਹਿਲਵਾਨ ਨੂੰ 31 ਹਜਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਹਾਜ਼ਰ ਦਰਸ਼ਕਾਂ ਨੇ ਪਹਿਲਵਾਨਾਂ ਦੇ ਦਿਲ ਖਿੱਚਵੇਂ ਮੁਕਾਬਲਿਆਂ ਦਾ ਤੇਜ ਤਰਾਰ ਧੁੱਪ ਦੇ ਬਾਵਜੂਦ ਅਨੰਦ ਮਾਣਿਆਂ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਕਾਂਗਰਸ ਦੇ ਜਿਲਾ ਪ੍ਰਧਾਨ ਸੋਨੀ ਗਾਲਿਬ ਨੇ ਕਿਹਾ ਕਿ ਇਤਿਹਾਸਕ ਪਿੰਡ ਅਖਾੜਾ ਦੀ ਛਿੰਝ ਕੋਈ ਆਮ ਮੇਲਿਆਂ ਵਰਗੀ ਛਿੰਝ ਨਹੀਂ ਹੈ,ਸਗੋਂ ਇਸ ਧਰਤੀ ਨੂੰ ਮਹਾਨ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਹੈ।

ਇਸ ਦੌਰਾਨ ਪਟਕੇ ਦੀ ਕੁਸ਼ਤੀ ਦੇ ਗਹਿਗੱਚ ਮੁਕਾਬਲਿਆਂ ਵਿਚ ਮੌਜੂਦਾ ਸਰਪੰਚ ਬੀਬੀ ਜਸਵਿੰਦਰ ਕੌਰ,ਸੁਖਜੀਤ ਸਿੰਘ ਸਰਪੰਚ, ਅਮਰ ਸਿੰਘ, ਸੁਰਜੀਤ ਸਿੰਘ ,ਗੁਰਨੇਕ ਸਿੰਘ (ਸਾਰੇ ਸਾਬਕਾ ਸਰਪੰਚ) ਮਨੋਹਰ ਸਿੰਘ ,ਬਿੱਕਰ ਸਿੰਘ, ਅੰਗਰੇਜ਼ ਸਿੰਘ, ਮਾਇਆ ਕੌਰ,ਗੁਰਮੇਲ ਸਿੰਘ (ਸਾਰੇ ਪੰਚ) ਗੁਰਸੇਵਕ ਸਿੰਘ, ਚਰਨਪ੍ਰੀਤ ਸਿੰਘ, ਰਾਜੀਵ ਕੁਮਾਰ ਸ਼ਰਮਾ,ਗੁਰਸੇਵਕ ਸਿੰਘ,ਹਰਪਰੀਤ ਸਿੰਘ ਸਮਰਾ, ਸੁੱਖ ਸਮਰਾ, ਪ੍ਰੇਮ ਲੋਹਟ,ਮਨਿੰਦਰ ਸਿੰਘ ਨਾਨੂ ਆਦਿ ਹਾਜ਼ਰ ਸਨ। ਇਥੇ ਦੱਸਣਯੋਗ ਹੈ ਕਿ ਗ੍ਰਾਮ ਪੰਚਾਇਤ ਵਲੋਂ ਘੋਲਾਂ ਨੂੰ ਵੱਡੀ ਪੱਧਰ ‘ਤੇ ਕਰਵਾਉਣ ਲਈ ਯੋਜਨਾ ਉਲੀਕੀ ਗਈ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਿੰਡ ਅਖਾੜੇ ਦੇ ਦੰਗਲ ‘ਚ ਨਾਮੀ ਪਹਿਲਵਾਨਾਂ ਦੇ ਕੁਸ਼ਤੀ ਦੇ ਗਹਿਗੱਚ ਮੁਕਾਬਲੇ