ਪਾਕਿਸਤਾਨ ਵਲੋਂ 100 ਭਾਰਤੀ ਮਛੇਰਿਆਂ ਦੀ ਰਿਹਾਈ


ਅੰਮ੍ਰਿਤਸਰ, 10 ਅਪ੍ਰੈਲ (ਏਜੰਸੀ) : ਪਾਕਿਸਤਾਨ ਵਲੋਂ 100 ਭਾਰਤੀ ਮਛੇਰਿਆਂ ਨੂੰ ਵਾਹਘਾ ਸਰਹੱਦ ਦੇ ਰਸਤੇ ਭਾਰਤ ਭੇਜ ਦਿੱਤਾ ਗਿਆ। ਕਵਰੇਜ ਲਈ ਮੀਡੀਆ ਸਵੇਰ ਤੋਂ ਮੌਜੂਦ ਸੀ ਪਰ ਇਨ੍ਹਾਂ ਨੂੰ ਰਿਟ੍ਰੀਟ ਸੈਰੇਮਨੀ ਤੋਂ ਬਾਅਦ ਰਿਹਾਅ ਕੀਤਾ ਗਿਆ। ਮੀਡੀਆ ਨੂੰ ਇਨ੍ਹਾਂ ਮਛੇਰਿਆਂ ਨਾਲ ਕੋਈ ਗੱਲਬਾਤ ਨਹਂੀ ਕਰਨ ਦਿੱਤੀ ਗਈ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਕੋਈ ਗੱਲ ਕੀਤੀ।

ਇਨ੍ਹਾਂ ਸਭ ਨੂੰ ਬੱਸਾਂ ਵਿਚ ਬਿਠਾ ਕੇ ਅੰਮ੍ਰਿਤਸਰ ਦੇ ਰੈਡ ਕਰਾਸ ਭਵਨ ਵਿਚ ਲੈ ਜਾਇਆ ਗਿਆ। ਇਨ੍ਹਾਂ ਕਿਹਾ ਪਾਣੀ ਦੇ  ਅੰਦਰ ਸਰਹੱਦ ਦਾ ਪਤਾ ਨਹਂੀਂ ਚਲਦਾ। ਇਸ ਲਈ ਅਸੀਂ ਫੜੇ ਜਾਂਦੇ ਹਨ। ਪਾਕਿਸਤਾਨ ਦੀ ਜੇਲ੍ਹ ਵਿਚ ਸਾਡੇ ਕੁੱਲ 518 ਜਣੇ ਬੰਦ ਹਨ ਜਿਨ੍ਹਾਂ ਵਿਚੋਂ 360 ਜਣਿਆਂ ਦੀ ਰਿਹਾਈ ਹੋਈ ਹੈ। ਹੁਣ ਉਨ੍ਹਾਂ ਨੇ 100 ਜਣਿਆਂ ਨੂੰ ਹੋਰ ਛੱਡਿਆ ਹੈ, ਬਾਕੀ ਦੇ 260 ਜਣੇ ਹੋਰ ਆਉਣੇ ਬਾਕੀ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਪਣੇ ਦੇਸ਼ ਆ ਕੇ ਬਹੁਤ ਖੁਸ਼ੀ ਹੋਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਾਕਿਸਤਾਨ ਵਲੋਂ 100 ਭਾਰਤੀ ਮਛੇਰਿਆਂ ਦੀ ਰਿਹਾਈ