ਐਮਾਜ਼ੋਨ ਸੰਸਥਾਪਕ ਦੇ ਸਭ ਤੋਂ ਮਹਿੰਗੇ ਤਲਾਕ ਦਾ ਹੋਇਆ ਸਮਝੌਤਾ


ਨਿਊਯਾਰਕ, 6 ਅਪ੍ਰੈਲ (ਏਜੰਸੀ) : ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਤੇ ਸੀਈਓ ਜੈੱਫ ਬੇਜੋਸ ਅਤੇ ਉਨ੍ਹਾਂ ਦੀ ਪਤਨੀ ਮੈਕੇਂਜ਼ੀ ਵਿਚਾਲੇ ਇਤਿਹਾਸ ਦੇ ਸਭ ਤੋਂ ਮਹਿੰਗੇ ਤਲਾਕ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਤਹਿਤ ਬੇਜੋਸ ਕੰਪਨੀ ਵਿਚ ਆਪਣੀ 143 ਅਰਬ ਡਾਲਰ ਦੀ ਹਿੱਸੇਦਾਰੀ ਵਿਚੋਂ 25 ਫ਼ੀਸਦੀ ਯਾਨੀ 36 ਅਰਬ ਡਾਲਰ ਦੇ ਸ਼ੇਅਰ ਮੈਕੇਂਜ਼ੀ ਨੂੰ ਦੇਣਗੇ ਅਤੇ ਵੋਟਿੰਗ ਅਧਿਕਾਰ ਆਪਣੇ ਕੋਲ ਹੀ ਰੱਖਣਗੇ, ਜਦਕਿ ਮੈਕੇਂਜ਼ੀ ਵਾਸ਼ਿੰਗਟਨ ਪੋਸਟ ਅਖ਼ਬਾਰ ਅਤੇ ਸਪੇਸ ਕੰਪਨੀ ਬਲੂ ਓਰੀਜਿਨ ਵਿਚ ਆਪਣੀ ਹਿੱਸੇਦਾਰੀ ਛੱਡੇਗੀ। ਮੈਕੇਂਜ਼ੀ 36 ਅਰਬ ਡਾਲਰ (ਕਰੀਬ ਢਾਈ ਲੱਖ ਕਰੋੜ ਰੁਪਏ) ਦੇ ਸ਼ੇਅਰਾਂ ਨਾਲ ਦੁਨੀਆ ਦੀ ਤੀਜੀ ਸਭ ਤੋਂ ਅਮੀਰ ਔਰਤ ਬਣ ਜਾਵੇਗੀ।

ਦੁਨੀਆ ਦੇ ਇਸ ਸਭ ਤੋਂ ਅਮੀਰ ਜੋੜੇ ‘ਚ ਤਲਾਕ ਨੂੰ ਲੈ ਕੇ ਸਮਝੌਤਾ ਹੋਣ ਨਾਲ ਐਮਾਜ਼ੋਨ ‘ਤੇ ਕੰਟਰੋਲ ਨੂੰ ਲੈ ਕੇ ਚੱਲ ਰਿਹਾ ਭੰਬਲਭੂਸਾ ਵੀ ਖਤਮ ਹੋ ਗਿਆ ਹੈ। ਕੰਪਨੀ ਦੀ ਅਗਵਾਈ ਬੇਜੋਸ ਹੀ ਕਰਨਗੇ। ਜੈੱਫ ਬੇਜੋਸ (55) ਅਤੇ ਮੈਕੇਂਜ਼ੀ (48) ਨੇ ਵੱਖ-ਵੱਖ ਟਵੀਟ ਕਰ ਕੇ ਸਮਝੌਤੇ ਦਾ ਐਲਾਨ ਕੀਤਾ। ਮੈਕੇਂਜ਼ੀ ਨੇ ਟਵੀਟ ‘ਚ ਕਿਹਾ, ਜੈੱਫ ਨਾਲ ਆਪਣੀ ਪਾਰੀ ਖਤਮ ਕਰਨ ਦੀ ਪ੍ਰਕਿਰਿਆ ਪੂਰੀ ਕਰਨ ‘ਤੇ ਖ਼ੁਸ਼ੀ ਹੋ ਰਹੀ ਹੈ। ਜਦਕਿ ਬੇਜੋਸ ਨੇ ਇਕ ਟਵੀਟ ‘ਚ ਲਿਖਿਆ, ‘ਮੈਂ ਤਲਾਕ ਦੀ ਪ੍ਰਕਿਰਿਆ ‘ਚ ਉਸ ਦੇ ਸਹਿਯੋਗ ਲਈ ਧੰਨਵਾਦ ਦਿੰਦਾ ਹਾਂ। ਉਹ ਬੇਹੱਦ ਸਮਝਦਾਰ, ਕੁਸ਼ਲ ਅਤੇ ਪਿਆਰ ਕਰਨ ਵਾਲੀ ਹੈ। ਮੈਂ ਇਹ ਜਾਣਦਾ ਹਾਂ ਕਿ ਮੈਂ ਹਮੇਸ਼ਾ ਉਸ ਤੋਂ ਸਿੱਖਦਾ ਰਹਾਂਗਾ।’ ਦੋਵਾਂ ਨੇ ਹਾਲਾਂਕਿ ਸਮਝੌਤੇ ਨਾਲ ਜੁੜੀ ਕਿਸੇ ਹੋਰ ਵਿੱਤੀ ਜਾਣਕਾਰੀ ਨੂੰ ਸਾਂਝਾ ਨਹੀਂ ਕੀਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਐਮਾਜ਼ੋਨ ਸੰਸਥਾਪਕ ਦੇ ਸਭ ਤੋਂ ਮਹਿੰਗੇ ਤਲਾਕ ਦਾ ਹੋਇਆ ਸਮਝੌਤਾ