ਐਨ.ਡੀ. ਤਿਵਾੜੀ ਦੇ ਬੇਟੇ ਦਾ ਕਤਲ ਦਾ ਪਤਨੀ ਅਪੂਰਵਾ ਨੇ ਕਬੂਲ ਕੀਤਾ


ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ) : ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਦੀ ਹੱਤਿਆ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਅੱਜ ਉਸ ਦੀ ਪਤਨੀ ਅਪੂਰਵਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਜਾਂਚ ਦੇ ਸਿਲਸਿਲੇ ਤਹਿਤ ਅਪੂਰਵਾ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਸੀ ਅਤੇ ਸ਼ੱਕ ਪੈਦਾ ਹੋਣ ‘ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਰੋਹਿਤ ਦੀ ਮਾਂ ਉਜਵਲਾ ਤਿਵਾੜੀ ਨੇ ਕਿਹਾ ਸੀ ਕਿ ਪ੍ਰੇਮ ਵਿਆਹ ਮਗਰੋਂ ਬੇਟੇ ਅਤੇ ਨੂੰਹ ਦਰਮਿਆਨ ਤਣਾਅ ਪੈਦਾ ਹੋ ਗਿਆ। ਅਪੂਰਵਾ ਸਾਰੀ ਜਾਇਦਾਦ ‘ਤੇ ਕਾਬਜ਼ ਹੋਣਾ ਚਾਹੁੰਦੀ ਸੀ ਅਤੇ ਬੀਤੀ 16 ਅਪ੍ਰੈਲ ਨੂੰ ਰੋਹਿਤ ਦੀ ਲਾਸ਼ ਮਿਲੀ ਸੀ।

ਕਤਲ ਦੀ ਗੁੱਥੀ ਸੁਲਝਾਉਣ ਲਈ ਕ੍ਰਾਈਮ ਬ੍ਰਾਂਚ ਦੀ ਟੀਮ ਘਟਨਾ ਦੇ ਆਖ਼ਰੀ ਤਿੰਨ ਘੰਟੇ ‘ਤੇ ਕੇਂਦਰਤ ਰਹੀ। ਕਤਲ ਵਾਲੀ ਰਾਤ 1 ਵਜੇ ਤੋਂ ਸਵੇਰੇ 4 ਵਜੇ ਤੱਕ ਵਾਪਰੇ ਘਟਨਾਕ੍ਰਮ ਨੂੰ ਆਪਸ ਵਿਚ ਜੋੜਿਆ ਗਿਆ। ਦਰਅਸਲ ਸੀ.ਸੀ.ਟੀ.ਵੀ. ਫੁਟੇਜ ਵਿਚ ਸਾਹਮਣੇ ਆਇਆ ਹੈ ਕਿ ਰਾਤ 11.30 ਵਜੇ ਰੋਹਿਤ ਆਪਣੇ ਕਮਰੇ ਵਿਚ ਜਾ ਕੇ ਸੌਂ ਗਏ ਅਤੇ ਨਾਲ ਲਗਦੇ ਕਮਰੇ ਵਿਚ ਉਸ ਦੀ ਪਤਨੀ ਅਪੂਰਵਾ ਵੀ ਸੌਂ ਗਈ। ਇਹ ਦੋਵੇਂ ਕਮਰੇ ਪਹਿਲੀ ਮੰਜ਼ਿਲ ‘ਤੇ ਸਨ ਅਤੇ ਰਾਤ ਡੇਢ ਵਜੇ ਦੇ ਕਰੀਬ ਅਪੂਰਵਾ ਰੋਹਿਤ ਦੇ ਕਮਰੇ ਵਿਚ ਜਾਂਦੀ ਦਿਖਾਈ ਦਿਤੀ। ਫਿਰ ਢਾਈ ਵਜੇ ਪਹਿਲੀ ਮੰਜ਼ਿਲ ਤੋਂ ਗ੍ਰਾਊਂਡ ਫਲੋਰ ‘ਤੇ ਆਉਂਦੀ ਦਿਖਾਈ ਦਿਤੀ।

ਪੁਲਿਸ ਦਾ ਮੰਨਣਾ ਹੈ ਕਿ ਇਸ ਦੌਰਾਨ ਦੋਹਾਂ ਵਿਚਾਲੇ ਝਗੜਾ ਹੋਇਆ ਹੋਵੇਗਾ। ਰੋਹਿਤ ਦੇ ਮੋਬਾਈਲ ਫੋਨ ਤੋਂ ਆਖ਼ਰੀ ਕਾਲ ਸਵੇਰੇ 4 ਵਜੇ ਦੇ ਕਰੀਬ ਕੀਤੀ ਗਈ ਅਤੇ ਲਾਸ਼ ਦੀ ਬਰਾਮਦਗੀ ਸਮੇਂ ਉਸ ਦੇ ਗਰਦਨ ‘ਤੇ ਰਗੜ ਦੇ ਨਿਸ਼ਾਨ ਸਨ ਪਰ ਪੋਸਟ ਮਾਰਟਮ ਰਿਪੋਰਟ ਵਿਚ ਰੋਹਿਤ ਦੀ ਮੌਤ ਦਾ ਸਮਾਂ ਡੇਢ ਵਜੇ ਤੋਂ 2.30 ਵਜੇ ਦਰਮਿਆਨ ਆਇਆ ਹੈ। ਪੁਲਿਸ ਮਾਮਲੇ ਦੀ ਡੂੰਘਾਈ ਵਿਚ ਜਾਣ ਦੀ ਕੋਸ਼ਿਸ਼ ਕਰ ਰਹੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਐਨ.ਡੀ. ਤਿਵਾੜੀ ਦੇ ਬੇਟੇ ਦਾ ਕਤਲ ਦਾ ਪਤਨੀ ਅਪੂਰਵਾ ਨੇ ਕਬੂਲ ਕੀਤਾ