ਕੈਨੇਡਾ ਦੀ ਸਿਆਸਤ ਵਿਚ ਜੌਡੀ ਵਿਲਸਨ ਨੇ ਕੀਤਾ ਨਵਾਂ ਧਮਾਕਾ


ਟੋਰਾਂਟੋ, 30 ਮਾਰਚ (ਏਜੰਸੀ) : ਕੈਨੇਡਾ ਦੀ ਸਾਬਕਾ ਨਿਆਂ ਮੰਤਰੀ ਜੌਡੀ ਵਿਲਸਨ ਰੇਅਬੋਲਡ ਨੇ ਮੁਲਕ ਦੀ ਸਿਆਸਤ ਵਿਚ ਨਵਾਂ ਧਮਾਕਾ ਕਰਦਿਆਂ ਮਾਈਕਲ ਵਰਨਿਕ ਤੋਂ ਮਿਲੀਆਂ ਧਮਕੀਆਂ ਦੀ ਗੁਪਤ ਰਿਕਾਰਡਿੰਗ ਜਨਤਕ ਕਰ ਦਿਤੀ। ਮਾਈਕਲ ਵਰਨਿਕ ਉਸ ਵੇਲੇ ਕੈਨੇਡਾ ਦੇ ਸਭ ਤੋਂ ਵੱਡੇ ਸਰਕਾਰੀ ਅਫ਼ਸਰ ਸਨ ਜਿਨ•ਾਂ ਨੇ ਬਾਅਦ ਵਿਚ ਅਸਤੀਫ਼ਾ ਦੇ ਦਿਤਾ। ‘ਫ਼ੌਕਸ ਨਿਊਜ਼’ ਦੀ ਰਿਪੋਰਟ ਮੁਤਾਬਕ ਐਸ.ਐਨ.ਸੀ.-ਲਾਵਲਿਨ ਮਾਮਲੇ ਨਾਲ ਸਬੰਧਤ ਰਿਕਾਰਡਿੰਗ ਸਾਹਮਣੇ ਆਉਣ ਮਗਰੋਂ ਜੌਡੀ ਵਿਲਸਨ ਦਾ ਦਾਅਵਾ ਹੋਰ ਪੁਖਤਾ ਹੋ ਗਿਆ ਹੈ ਕਿ ਬਹੁਕੌਮੀ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਰੋਕਣ ਲਈ ਸਿਆਸੀ ਦਬਾਅ ਪਾਇਆ ਗਿਆ।

ਰਿਕਾਰਡ ਗੱਲਬਾਤ ਵਿਚ ਮਾਈਕਲ ਵਰਨਿਕ, ਜੌਡੀ ਵਿਲਸਨ ਨੂੰ ਕਹਿ ਰਹੇ ਹਨ ਕਿ ਜੇ ਉਸ ਨੇ ਐਸ.ਐਨ.ਸੀ.-ਲਾਵਨਿਨ ਵਿਰੁੱਧ ਕਾਨੂੰਨੀ ਕਾਰਵਾਈ ਰੋਕਣ ਲਈ ਦਖ਼ਲ ਨਾ ਦਿਤਾ ਤਾਂ ਮੰਤਰੀ ਦੀ ਕੁਰਸੀ ਖੁੱਸ ਜਾਵੇਗੀ। ਰਿਕਾਰਡਿੰਗ ਮੁਤਾਬਕ ਕੈਨੇਡਾ ਦਾ ਤਤਕਾਲੀ ਨੌਕਰਸ਼ਾਹ, ਉਸ ਵੇਲੇ ਦੀ ਨਿਆਂ ਮੰਤਰੀ ਨੂੰ ਕਹਿ ਰਿਹਾ ਹੈ ਕਿ ਜਸਟਿਨ ਟਰੂਡੋ ਨੇ 9 ਹਜ਼ਾਰ ਨੌਕਰੀਆਂ ਖ਼ਤਮ ਹੋਣ ਤੋਂ ਬਚਾਉਣ ਲਈ ਫ਼ਰਮ ਦਾ ਸਾਥ ਦੇਣ ਦਾ ਫ਼ੈਸਲਾ ਕਰ ਲਿਆ ਹੈ। ਗੱਲਬਾਤ ਦੌਰਾਨ ਜੌਡੀ ਵਿਲਸਨ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਉਨ•ਾਂ ਉਪਰ ਬੇਹੱਦ ਗ਼ੈਰਵਾਜਬ ਤਰੀਕੇ ਨਾਲ ਦਬਾਅ ਪਾਇਆ ਜਾ ਰਿਹਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ਦੀ ਸਿਆਸਤ ਵਿਚ ਜੌਡੀ ਵਿਲਸਨ ਨੇ ਕੀਤਾ ਨਵਾਂ ਧਮਾਕਾ