ਕਾਇਲੀ ਜੇਨਰ ਬਣੀ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ


ਲਾਸ ਏਂਜਲਸ, 7 ਮਾਰਚ (ਏਜੰਸੀ) : ਅਮਰੀਕੀ ਮਾਡਲ ਅਤੇ ਟੀਵੀ ਸਟਾਰ ਕਾਇਲੀ ਜੇਨਰ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ ਬਣ ਗਈ ਹੈ। ਫੋਰਬਸ ਰਸਾਲੇ ਦੁਆਰਾ ਜਾਰੀ ਦੁਨੀਆ ਭਰ ਦੇ ਅਰਬਪਤੀਆਂ ਦੀ ਸੂਚੀ ਵਿਚ 21 ਸਾਲ ਦੀ ਕਾਇਲੀ ਨੂੰ ਵੀ ਜਗ੍ਹਾ ਮਿਲੀ ਹੈ। ਕਾਇਲੀ ਨੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਤੋਂ ਸਭ ਤੋਂ ਘੱਟ ਉਮਰ ਦੇ ਅਰਬਪਤੀ ਦਾ ਖਿਤਾਬ ਖੋਹਿਆ ਹੈ। ਮਾਰਕ 23 ਸਾਲ ਦੀ ਉਮਰ ਵਿਚ ਅਰਬਪਤੀ ਬਣੇ ਸਨ।

ਕਾਇਲੀ ਦੀ ਤਿੰਨ ਸਾਲ ਪੁਰਾਣੀ ਕੰਪਨੀ ਕਾਇਲੀ ਕੌਸਮੈਟਿਕ ਨੇ ਪਿਛਲੇ ਸਾਲ 36 ਕਰੋੜ ਡਾਲਰ ਦਾ ਕਾਰੋਬਾਰ ਕੀਤਾ। 90 ਕਰੋੜ ਡਾਲਰ ਦੀ ਕੁਲ ਪੂੰਜੀ ਵਾਲੀ ਇਸ ਕੰਪਨੀ ਦੇ ਸਾਰੇ ਸ਼ੇਅਰ ਕਾਇਲੀ ਦੇ ਕੋਲ ਹਨ। ਫੋਰਬਸ ਸੂਚੀ ਵਿਚ ਅਪਣਾ ਨਾਂ ਸ਼ਾਮਲ ਹੋਣ ‘ਤੇ ਕਾਇਲੀ ਨੇ ਕਿਹਾ, ਮੈਂ ਅਜਿਹਾ ਕੁਝ ਸੋਚਿਆ ਨਹੀਂ ਸੀ। ਮੈਂ ਭਵਿੱਖ ਨਹੀਂ ਦੇਖ ਸਕਦੀ। ਸਭ ਤੋਂ ਘੱਟ ਉਮਰ ਦੀ ਅਰਬਪਤੀ ਬਣਨ ‘ਤੇ ਮੈਨੂੰ ਬੇਹੱਦ ਖੁਸ਼ੀ ਹੈ। ਇਸ ਨੂੰ ਮੈਂ ਅਪਣੀ ਸ਼ਾਬਾਸ਼ੀ ਮੰਨ ਰਹੀ ਹਾਂ।

ਫੋਰਬਸ ਸੂਚੀ ਦੇ ਅਨੁਸਾਰ ਆਨਲਾਈਨ ਸ਼ਾਪਿੰਗ ਕੰਪਨੀ ਅਮੇਜ਼ਨ ਦੇ ਮਾਲਕ ਜੇਫ ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਉਨ੍ਹਾਂ ਕੋਲ 131 ਅਰਬ ਡਾਲਰ ਦੀ ਜਾਇਦਾਦ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿਚ 19 ਅਰਬ ਡਾਲਰ ਦਾ ਵਾਧਾ ਹੋਇਆ ਹੈ। ਸੂਚੀ ਵਿਚ ਸ਼ਾਮਲ ਸਾਰੇ ਅਰਬਪਤੀਆਂ ਦੀ ਕੁਲ ਜਾਇਦਾਦ 91 ਲੱਖ ਕਰੋੜ ਡਾਲਰ ਤੋਂ ਘੱਟ ਕੇ 8.7 ਲੱਖ ਕਰੋੜ ਰਹਿ ਗਈ ਹੈ। ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਦੀ ਜਾਇਦਾਦ ਵੀ ਘਟੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਾਇਲੀ ਜੇਨਰ ਬਣੀ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ