ISI ਜੈਸ਼ ਦੀ ਮਦਦ ਨਾਲ ਭਾਰਤ ਵਿਚ ਕਰਾਉਂਦੀ ਸੀ ਬੰਬ ਧਮਾਕੇ : ਮੁਸ਼ੱਰਫ


ਨਵੀਂ ਦਿੱਲੀ, 7 ਮਾਰਚ (ਏਜੰਸੀ) : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਖੁਫ਼ੀਆ ਏਜੰਸੀ ਆਈਐਸਅਈ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਬੁਧਵਾਰ ਨੂੰ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਜੈਸ਼ ਏ ਮੁਹੰਮਦ ਇੱਕ ਅੱਤਵਾਦੀ ਸੰਗਠਨ ਸੀ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਇਸ ਦਾ ਇਸਤੇਮਾਲ ਭਾਰਤ ਵਿਚ ਬੰਬ ਧਮਾਕੇ ਕਰਾਉਣ ਦੇ ਲਈ ਕਰਦੀ ਸੀ। ਇਹ ਗੱਲ ਉਨ੍ਹਾਂ ਨੇ ਨਿੱਜੀ ਨਿਊਜ਼ ਚੈਨਲ ਵਿਚ ਕੰਮ ਕਰਨ ਵਾਲੇ ਪਾਕਿਸਤਾਨੀ ਪੱਤਰਕਾਰ ਨਦੀਮ ਮਲਿਕ ਨਾਲ ਫੋਨ ‘ਤੇ ਹੋਈ ਗੱਲਬਾਤ ਵਿਚ ਦਿੱਤੀ। ਇਹ ਇੱਕ ਤਰ੍ਹਾਂ ਦਾ ਪਾਕਿਸਤਾਨੀ ਟਾਕ ਸ਼ੋਅ ਹੈ। ਉਨ੍ਹਾਂ ਨੇ ਇਮਰਾਨ ਸਰਕਾਰ ਦੇ ਜੈਸ਼ ਏ ਮੁਹੰਮਦ ‘ਤੇ ਕਾਰਵਾਈ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦਸੰਬਰ 2003 ਵਿਚ ਜੈਸ਼ ਏ ਮੁਹੰਮਦ ‘ਤੇ ਦੋ ਵਾਰ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਵੀਡੀਓ ਕਲਿਪ ਪਾਕਿਸਤਾਨੀ ਪੱਤਰਕਾਰ ਨੇ ਅਪਣੇ ਫੇਸਬੁੱਕ ਅਤੇ ਟਵਿਟਰ ‘ਤੇ ਸ਼ੇਅਰ ਕੀਤੀ ਹੈ।

ਜਦ ਉਨ੍ਹਾਂ ਪੁਛਿਆ ਗਿਆ ਕਿ ਉਨ੍ਹਾਂ ਅਪਣੇ ਕਾਰਜਕਾਲ ਦੌਰਾਨ ਅੱਤਵਾਦੀ ਸੰਗਠਨ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਲੱਗ ਸਮਾਂ ਸੀ ਜਿਸ ਦੇ
ਚਲਦਿਆਂ ਜੈਸ਼ ਖ਼ਿਲਾਫ਼ ਕਾਰਵਾਈ ਨਹੀਂ ਹੋ ਸਕੀ। ਭਾਰਤ ਵਿਚ ਜੈਸ਼ ਦੁਆਰਾ ਕਈ ਹਮਲੇ ਕੀਤੇ ਗਏ । ਜਿਸ ਵਿਚ 2001 ਦਾ ਜੰਮੂ ਕਸ਼ਮੀਰ ਵਿਧਾਨ ਸਭਾ ‘ਤੇ ਹੋÎਇਆ ਅੱਤਵਾਦੀ ਹਮਲਾ, ਸੰਸਦ ‘ਤੇ ਹੋਇਆ ਹਮਲਾ, ਪਠਾਨਕੋਟ ਅੱਤਵਾਦੀ ਹਮਲਾ, ਨਗਰੋਟਾ ਅਤੇ ਕਠੂਆ ਕੈਂਪ ‘ਤੇ ਹਮਲਾ, ਉੜੀ ਹਮਲਾ ਅਤੇ ਹਾਲ ਵਿਚ ਪੁਲਵਾਮਾ ਅੱਤਵਾਦੀ ਹਮਲਾ ਵੀ ਸ਼ਾਮਲ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਵੀ ਜੈਸ਼ ਨੇ ਲਈ ਸੀ। ਇਸ ਤੋਂ ਪਹਿਲਾਂ ਨਿੱਜੀ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਮੁਸ਼ੱਰਫ ਨੇ ਪੁਲਵਾਮਾ ਅੱਤਵਾਦੀ ਹਮਲੇ ‘ਤੇ ਦੁੱਖ ਪ੍ਰਗਟ ਕਰਕੇ ਇਸ ਦੀ ਨਿੰਦਾ ਕੀਤੀ। ਉਨ੍ਹਾਂ ਨੇ ਹਮਲੇ ਵਿਚ ਜੈਸ਼ ਦਾ ਹੱਥ ਹੋਣ ਦੀ ਗੱਲ ਸਵੀਕਾਰ ਸੀ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਵੀ ਜੈਸ਼ ਨੇ ਹਮਲਾ ਕੀਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ISI ਜੈਸ਼ ਦੀ ਮਦਦ ਨਾਲ ਭਾਰਤ ਵਿਚ ਕਰਾਉਂਦੀ ਸੀ ਬੰਬ ਧਮਾਕੇ : ਮੁਸ਼ੱਰਫ