ਕੈਨੇਡਾ ਦੀ ਟੈਨਿਸ ਸਟਾਰ ਯੁਜੀਨ ਬੁਕਾਰਡ ‘ਤੇ ਬਣੇਗੀ ਹਾਲੀਵੁਡ ਫ਼ਿਲਮ


ਜਲੰਧਰ, 9 ਮਾਰਚ (ਏਜੰਸੀ) : ਕੈਨੇਡਾ ਦੀ ਟੈਨਿਸ ਸਟਾਰ ਯੁਜੀਨ ਬੁਕਾਰਡ ‘ਤੇ ਹਾਲੀਵੁਡ ਪ੍ਰੋਡਿਊਸਰ ਜੇ. ਜੇ. ਇਬਰਾਹਿਮ ਛੇਤੀ ਹੀ ਫਿਲਮ ਬਣਾਉਣਗੇ। ਫ਼ਿਲਮ ਵਿਚ ਦਿਖਾਇਆ ਜਾਵੇਗਾ ਕਿ ਕਿਵੇਂ ਯੁਜੀਨ ਸੋਸ਼ਲ ਸਾਈਟਸ ‘ਤੇ ਸ਼ਰਤ ਹਾਰਨ ਤੋਂ ਬਾਅਦ ਅਪਣੇ ਇੱਕ ਫੈਨ ਨਾਲ ਬਲਾਈਂਡ ਡੇਟ ‘ਤੇ ਗਈ ਸੀ। ਅਸਲ ਵਿਚ ਸੁਪਰ ਬਾਊਲ 2017 ਦੌਰਾਨ ਅਟਲਾਂਟਾ ਫਾਲਕਾਨ ਅਤੇ ਨਿਊ ਇੰਗਲੈਂਡ ਵਿਚ ਮੈਚ ਦਾ ਸਕੋਰ ਜਦੋਂ 27-3 ਚਲ ਰਿਹਾ ਸੀ, ਉਦੋਂ ਯੁਜੀਨ ਨੇ ਇੱਕ ਟਵੀਟ ਕਰ ਦਿਤਾ ਕਿ ਹੁਣ ਤਾਂ ਅਟਲਾਂਟਾ ਹੀ ਜਿੱਤੇਗੀ।

ਇਸ ‘ਤੇ ਇੱਕ ਟਵੀਟਰ ਯੁਜਰ ਜਾਨ ਗੋਹਰਕ ਨੇ ਯੁਜੀਨ ਨੂੰ ਰੀਪਲਾਈ ਕਰਦੇ ਹੋਏ ਲਿਖ ਦਿੱਤਾ ਸੀ ਕਿ ਜੇਕਰ ਮੈਚ ਨਿਊ ਇੰਗਲੈਂਡ ਜਿੱਤ ਗਿਆ ਤਾਂ ਕੀ ਉਹ ਡੇਟ ‘ਤੇ ਚੱਲੇਗੀ। ਯੁਜੀਨ ਨੇ ਜਾਨ ਦਾ ਪ੍ਰਸਤਾਵ ਮਨਜ਼ੂਰ ਕਰ ਲਿਆ। ਉਕਤ ਮੈਚ ਵਿਚ ਕ੍ਰਿਸਮਈ ਪ੍ਰਦਰਸ਼ਨ ਕਰਦੇ ਹੋਏ ਨਿਊ ਇੰਗਲੈਂਡ ਨੇ ਜਿੱਤ ਦਰਜ ਕਰ ਲਈ ਸੀ। ਵਾਅਦੇ ਮੁਤਾਬਕ ਯੁਜੀਨ ਜਾਨ ਨਾਲ ਬਾਅਦ ਵਿਚ ਬਲਾਈਂਡ ਡੇਟ ‘ਤੇ ਵੀ ਗਈ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ਦੀ ਟੈਨਿਸ ਸਟਾਰ ਯੁਜੀਨ ਬੁਕਾਰਡ ‘ਤੇ ਬਣੇਗੀ ਹਾਲੀਵੁਡ ਫ਼ਿਲਮ