ਲੰਡਨ ਵਿਚ ਨੀਰਵ ਮੋਦੀ ਦਾ ਗ੍ਰਿਫ਼ਤਾਰੀ ਵਾਰੰਟ ਜਾਰੀ


ਨਵੀਂ ਦਿੱਲੀ, 19 ਮਾਰਚ (ਏਜੰਸੀ) : ਬਰਤਾਨੀਆ ਵਿਚ ਬੇਖੌਫ ਘੁੰਮ ਰਹੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਕਦੇ ਵੀ ਗ੍ਰਿਫਤਾਰੀ ਹੋ ਸਕਦੀ ਹੈ। ਈਡੀ ਦੀ ਹਵਾਲਗੀ ਅੀਪਲ ‘ਤੇ ਲੰਡਨ ਦੀ ਇੱਕ ਅਦਾਲਤ ਨੇ ਨੀਰਵ ਮੋਦੀ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਭਾਰਤੀ ਬੈਂਕਾਂ ਦਾ 13 ਹਜ਼ਾਰ ਕਰੋੜ ਰੁਪਏ ਲੈ ਕੇ ਫਰਾਰ ਹੋਇਆ ਨੀਰਵ ਮੋਦੀ ਪਿਛਲੇ ਦਿਨੀਂ ਲੰਡਨ ਦੀਆਂ ਸੜਕਾਂ ‘ਤੇ ਹੁਲੀਆ ਬਦਲ ਕੇ ਘੁੰਮਦਾ ਨਜ਼ਰ ਆਇਆ ਸੀ। ਜਦ ਕਿ ਉਸ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਹੋਇਆ ਹੈ। ਬਰਤਾਨੀਆ ਦੀ ਵੈਸਟਮਿਸੰਟਰ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਉਸ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ।

ਸੂਤਰਾਂ ਮੁਤਾਬਕ ਵੈਸਟÎਮਿਸੰਟਰ ਕੋਰਟ ਦੀ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਹੁਣ ਲੰਡਨ ਪੁਲਿਸ ਨੀਰਵ ਮੋਦੀ ਨੂੰ ਕਦੇ ਵੀ ਗ੍ਰਿਫ਼ਤਾਰ ਕਰ ਕਸਦੀ ਹੈ। ਹਾਲਾਂਕਿ ਉਸ ਦੀ ਭਾਰਤ ਹਵਾਲਗੀ ਵਿਚ ਬਹੁਤ ਸਮਾਂ ਲੱਗ ਸਕਦਾ ਹੈ ਕਿਉਂਕਿ ਗ੍ਰਿਫਤਾਰੀ ਉਸ ਕੋਲ ਕੋਰਟ ਜਾਣ ਦਾ ਬਦਲ ਹੋਵੇਗਾ ਤੇ ਕੋਰਟ ਤੋਂ ਉਸ ਨੂੰ ਕੁਝ ਸ਼ਰਤਾਂ ਨਾਲ ਜ਼ਮਾਨਤ ਵੀ ਮਿਲ ਸਕਦੀ ਹੈ। ਭਗੌੜੇ ਸ਼ਰਾਬ ਕਾਰੋਬਾਰੀ ਮਾਲਿਆ ਦੇ ਮਾਮਲੇ ਵਿਚ ਜਿਹੜੀ ਪ੍ਰਕਿਰਿਆ ਚਲ ਰਹੀ ਹੈ, ਉਹੀ ਪ੍ਰਕਿਰਿਆ ਨੀਰਵ ਮੋਦੀ ਦੇ ਮਾਮਲੇ ਵਿਚ ਵੀ ਚੱਲੇਗੀ।

9 ਹਜ਼ਾਰ ਕਰੋੜ ਰੁਪਏ ਲੈ ਕੇ ਫਰਾਰ ਹੋਏ ਮਾਲਿਆ ਦੀ ਹਵਾਲਗੀ ਦਾ ਮਾਮਲਾ ਹੁਣ ਆਖਰੀ ਪੜਾਅ ਵਿਚ ਹੈ। ਲੰਡਨ ਦੀਆਂ ਸੜਕਾਂ ‘ਤੇ ਨੀਰਵ ਮੋਦੀ ਦੇ ਨਜ਼ਰ ਆਉਣ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਸੀ ਕਿ ਨੀਰਵ ਮੋਦੀ ਦੀ ਹਵਾਲਗੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਪਿਛਲੇ ਸਾਲ ਅਗਸਤ ਵਿਚ ਨੀਰਵ ਮੋਦੀ ਦੀ ਹਵਾਲਗੀ ਦੀ ਅਪੀਲ ਕੀਤੀ ਸੀ। ਮੰਤਰਾਲੇ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਬਰਤਾਨੀਆ ਵਿਚ ਹੈ। ਬਰਤਾਨੀਆ ਦੇ ਟੈਲੀਗਰਾਫ ਅਖ਼ਬਾਰ ਮੁਤਾਬਕ ਨੀਰਵ ਮੋਦੀ ਲੰਡਨ ਦੇ ਪਾਸ਼ ਸੈਂਟਰ ਪੁਆਇੰਟ ਇਲਾਕੇ ਵਿਚ ਤਿੰਨ ਬੈਡਰੂਮ ਦੇ ਫਲੈਟ ਵਿਚ ਰਹਿ ਰਿਹਾ ਹੈ, ਜਿਸ ਦਾ ਕਿਰਾਇਆ ਕਰੀਬ 17 ਲੱਖ ਰੁਪਏ ਮਹੀਨਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਲੰਡਨ ਵਿਚ ਨੀਰਵ ਮੋਦੀ ਦਾ ਗ੍ਰਿਫ਼ਤਾਰੀ ਵਾਰੰਟ ਜਾਰੀ