ਪਾਕਿ ਨੇ ਭਾਰਤ ਨੂੰ ਸੌਂਪਿਆ ਅਭਿਨੰਦਨ

ਚੰਡੀਗੜ੍ਹ, 1 ਮਾਰਚ (ਏਜੰਸੀ) : ਪਾਕਿਸਤਾਨੀ ਰੇਂਜਰਾਂ ਨੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤੀ ਬੀਐਸਐਫ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਨੂੰ ਇਸਲਾਮਾਬਾਦ ਤੋਂ ਲਾਹੌਰ ਲਿਆਂਦਾ ਗਿਆ ਤੇ ਉੱਥੋਂ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਨੂੰ ਸੌਪਿਆ ਗਿਆ। ਉਨ੍ਹਾਂ ਦੇ ਵਤਨ ਵਾਪਸ ਪਰਤ ਬਾਅਦ ਤੁਰੰਤ ਏਅਰਫੋਰਸ ਦੀ ਪ੍ਰੈੱਸ ਕਾਨਫਰੰਸ ਹੋਈ। ਅਫ਼ਸਰਾਂ ਨੇ ਕਿਹਾ ਕਿ ਅਭਿਨੰਦਨ ਨੂੰ ਮੈਡੀਕਲ ਲਈ ਭੇਜਿਆ ਗਿਆ ਹੈ। ਉਨ੍ਹਾਂ ਦਾ ਪੂਰਾ ਪੂਰਾ ਡਿਟੇਲਡ ਮੈਡੀਕਲ ਚੈੱਕਅਪ ਹੋਵੇਗਾ। ਉਨ੍ਹਾਂ ਵਿੰਗ ਕਮਾਂਡਰ ਅਭਿਨੰਦਨ ਦੀ ਵਤਨ ਵਾਪਸੀ ‘ਤੇ ਖ਼ੁਸ਼ੀ ਪ੍ਰਗਟਾਈ।

ਇਸ ਮੌਕੇ ਅਭਿਨੰਦਨ ਨੇ ਕਿਹਾ ਕਿ ਭਾਰਤ ਆਉਣ ‘ਤੇ ਉਹ ਬੇਹੱਦ ਖ਼ੁਸ਼ ਹਨ। ਉਨ੍ਹਾਂ ਦੀ ਵਾਪਸੀ ਪਿੱਛੋਂ ਪਹਿਲਾਂ ਉਹ ਅੰਮ੍ਰਿਤਸਰ ਜਾਣਗੇ ਅਤੇ ਉਸ ਪਿੱਛੋਂ ਹਵਾਈ ਫੌਜ ਦੇ ਜਹਾਜ਼ ਰਾਹੀਂ ਦਿੱਲੀ ਜਾਣਗੇ। ਇਸ ਮੌਕੇ ਵਾਹਗਾ-ਅਟਾਰੀ ਸਰਹੱਦ ’ਤੇ ਹਵਾਈ ਫੌਜ ਦੇ ਅਫ਼ਸਰ, ਵਿੰਗ ਕਮਾਂਡਰ ਅਭਿਨੰਦਨ ਦੇ ਪਰਿਵਾਰਕ ਮੈਂਬਰ ਅਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ। ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਲੋਕਾਂ ਨੇ ਲੱਡੂ ਵੰਡੇ ਤੇ ਢੋਲ ਵਜਾ ਕੇ ਭੰਗੜੇ ਵੀ ਪਾਏ। ਸਥਾਨਕ ਲੋਕ ਸਵੇਰ ਤੋਂ ਹੀ ਉਨ੍ਹਾਂ ਦੇ ਆਉਣ ਦੀ ਉਡਾਕ ਕਰ ਰਹੇ ਸਨ। ਬਾਰਸ਼ ਦੇ ਬਾਵਜੂਦ ਲੋਕਾਂ ਦਾ ਉਤਸ਼ਾਹ ਤੇ ਜੋਸ਼ ਵੇਖਣ ਵਾਲਾ ਸੀ।

ਅਭਿਨੰਦਨ ਦੇ ਵਾਹਗਾ-ਅਟਾਰੀ ਸਰਹੱਦ ਤੋਂ ਆਉਣ ਕਰਕੇ ਭਾਰਤ ਵੱਲੋਂ ਵਾਗਹਾ ਸਰਹੱਦ ’ਤੇ ਰੋਜ਼ਾਨਾ ਹੋਣ ਵਾਲੀ ਰੀਟਰੀਟ ਸੈਰੇਮਨੀ ਵੀ ਰੱਦ ਕਰ ਦਿੱਤੀ ਗਈ ਸੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪਾਕਿਸਤਾਨ ਵਾਲੇ ਪਾਸਿਓਂ ਪਰੇਡ ਖ਼ਤਮ ਹੋਣ ਬਾਅਦ ਅਭਿਨੰਦਨ ਨੂੰ ਭਾਰਤ ਦੇ ਹਵਾਲੇ ਕੀਤਾ ਜਾਏਗਾ ਪਰ ਉਹ ਰਾਤ ਕਰੀਬ 9:15 ਦੇ ਕਰੀਬ ਵਾਹਗਾ ਬਾਰਡਰ ਪੁੱਜੇ ਅਤੇ 9: 21 ਵਜੇ ਉਨ੍ਹਾਂ ਬਾਰਡਰ ਕਰਾਸ ਕੀਤਾ। ਸੂਤਰਾਂ ਮੁਤਾਬਕ ਇਮਰਾਨ ਖ਼ਾਨ ਦੇ ਫੈਸਲੇ ਬਾਅਦ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਨੂੰ ਵਾਹਗਾ-ਅਟਾਰੀ ਸਰਹੱਦ ਦੀ ਬਜਾਏ ਹਵਾਈ ਰੂਟ ਰਾਹੀਂ ਅਭਿਨੰਦਨ ਨੂੰ ਭਾਰਤ ਵਾਪਸ ਭੇਜਣ ਦੀ ਗੱਲ ਕਹੀ ਸੀ ਪਰ ਪਾਕਿ ਨੇ ਇਨਕਾਰ ਕਰਦਿਆਂ ਕਿਹਾ ਸੀ ਕਿ ਅਟਾਰੀ-ਵਾਹਗਾ ਬਾਰਡਰ ਜ਼ਰੀਏ ਹੀ ਅਭਿਨੰਦਨ ਨੂੰ ਵਾਪਸ ਭੇਜਿਆ ਜਾਏਗਾ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)