ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਹੋਇਆ ਸਾਫ਼


ਨਵੀਂ ਦਿੱਲੀ, 11 ਮਾਰਚ (ਏਜੰਸੀ) : ਪੰਜਾਬ ਨੈਸ਼ਨਲ ਬੈਂਕ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਦਾ ਮਾਮਲਾ ਬਰਤਾਨਵੀ ਅਦਾਲਤ ਵਿਚ ਲੰਬਿਤ ਪਿਆ ਹੈ। ਨੀਰਵ ਮੋਦੀ ਦਾ ਮਾਮਲਾ ਵੈਸਟਮਿੰਟਰ ਕੋਰਟ ਵਿਚ ਸ਼ੁਰੂ ਹੋਣ ਵਾਲਾ ਹੈ। ਬ੍ਰਿਟਿਸ਼ ਗ੍ਰਹਿ ਸਕੱਤਰ ਸਾਜਿਦ ਜਾਵਿਦ ਨੇ ਪਿਛਲੇ ਹਫ਼ਤੇ ਹੀ ਹਵਾਲਗੀ ਦੀ ਅਪੀਲ ਸਵੀਕਾਰ ਕੀਤੀ ਹੈ। ਇਸ ਤੋਂ ਪਹਿਲਾਂ ਦੋ ਹਾਈ ਪ੍ਰੋਫਾਈਲ ਮਾਮਲਿਆਂ ਵਿਚ ਵੀ ਭਾਰਤ ਦੀ ਹਵਾਲਗੀ ਦੀ ਮੰਗ ‘ਤੇ ਕੋਈ ਖ਼ਾਸ ਨਤੀਜਾ ਨਹੀਂ ਨਿਕਲਿਆ ਹੈ। ਇੱਕ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਅਤੇ ਦੂਜਾ ਕ੍ਰਿਕਟ ਬੁਕੀ ਸੰਜੀਵ ਚਾਵਲਾ। ਦੋਵੇਂ ਹਵਾਲਗੀ ਦੇ ਖ਼ਿਲਾਫ਼ ਕੋਰਟ ਵਿਚ ਪੁੱਜੇ ਹੋਏ ਹਨ। ਦਸੰਬਰ ਵਿਚ ਮਾਲਿਆ ਨੂੰ ਧੋਖਾਧੜੀ ਦੇ ਮਾਮਲੇ ਵਿਚ ਭਾਰਤ ਦੁਆਰਾ ਲਗਾਏ ਗਏ ਦੋਸ਼ਾਂ ਦੇ ਖ਼ਿਲਾਫ਼ ਹਵਾਲਗੀ ਮਾਮਲੇ ਦੇ ਟਰਾਇਲ ਦਾ ਆਦੇਸ਼ ਦਿੱਤਾ ਸੀ।

ਚਾਵਲਾ ਮੈਚ ਫਿਕਸਿੰਗ ਸਕੈਂਡਲ ਵਿਚ ਸ਼ਾਮਲ ਸੀ। ਕੋਰਟ ਦੇ ਬੁਲਾਰੇ ਦਾ ਕਹਿਣਾ ਹੈ ਕਿ ਮਾਲਿਆ ਦੇ ਮਾਮਲੇ ਵਿਚ 14 ਫਰਵਰੀ ਨੂੰ ਅਪੀਲ ਦਾਇਰ ਕੀਤੀ ਗਈ ਹੈ। ਬੁਲਾਰੇ ਨੇ ਕਿਹਾ, ਮਾਲਿਆ ਨੂੰ ਹੁਣ ਅਪੀਲ ਦੇ ਲਈ ਆਧਾਰ ਭੇਜਣਾ ਹੋਵੇਗਾ। ਜਦ ਇਹ ਆਧਾਰ ਮਿਲ ਜਾਵੇਗਾ ਤਾਂ ਉਸ ਨੂੰ ਇੱਕ ਨੋਟਿਸ ਭੇਜਿਆ ਜਾਵੇਗਾ। ਇਸ ਦੇ ਲਈ ਉਸ ਨੂੰ ਸਿਰਫ 20 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ। ਫੇਰ ਇਸ ਮਾਮਲੇ ਨੂੰ ਸਿੰਗਲ ਜੱਜ ਦੇ ਕੋਲ ਭੇਜਿਆ ਜਾਵੇਗਾ ਜੋ ਇਹ ਦੇਖਗਾ ਕਿ ਇਸ ਨੂੰ ਸੁਣਵਾਈ ਦੇ ਲਈ ਜਾਵੇ ਜਾਂ ਨਹੀਂ।

ਜਾਵਿਦ ਨੇ ਚਾਵਲਾ ਦੀ ਹਵਾਲਗੀ ਨੂੰ 27 ਫਰਵਰੀ ਨੂੰ ਮਨਜ਼ੂਰ ਦਿੱਤੀ ਹੈ। ਚਾਵਲਾ ਨੂੰ ਇਸ ਆਦੇਸ਼ ਦੇ ਖ਼ਿਲਫ਼ ਅਪੀਲ ਕਰਨ ਦੇ ਲਈ 19 ਮਾਰਚ ਤੱਕ ਦਾ ਸਮਾਂ ਮਿਲਿਆ ਹੈ। ਹਵਾਲਗੀ ਰੋਕਣ ਦੇ ਲਈ ਮਾਲਿਆ ਅਤੇ ਚਾਵਲਾ ਨੇ ਜੇਲ੍ਹ ਦੀ ਹਾਲਤ ਅਤੇ ਅਪਣੇ ਮਨੁੱਖੀ ਅਧਿਕਾਰਾਂ ਨੂੰ ਹੋਣ ਵਾਲੇ ਖ਼ਤਰੇ ਦਾ ਹਵਾਲਾ ਦਿੱਤਾ। ਜਾਵਿਦ ਦੀ ਹਵਾਲਗੀ ਦੀ ਅਪੀਲ ਨੂੰ ਮੰਨਣ ਤੋਂ ਬਾਅਦ ਹੁਣ ਉਸ ਦੀ ਹਵਾਲਗੀ ਅਪੀਲ ਨੂੰ ਮੰਨਣ ਤੋਂ ਬਾਅਦ ਹੁਣ ਉਸ ਦਾ ਟਰਾਇਲ ਸ਼ੁਰੂ ਹੋ ਜਾਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਹੋਇਆ ਸਾਫ਼