ਜੱਸੀ ਜਸਰਾਜ ਕਰਨਗੇ ਸੰਗਰੂਰ ‘ਚ ਭਗਵੰਤ ਮਾਨ ਦਾ ਟਾਕਰਾ


ਚੰਡੀਗੜ, 30 ਮਾਰਚ (ਏਜੰਸੀ)) : ਐਂਕਰ : ਸੁਖਪਾਲ ਖਹਿਰਾ ਦੀ ਅਗਵਾਈ ਵਾਲੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਭਗਵੰਤ ਮਾਨ ਵਿਰੁੱਧ ਜੱਸੀ ਜਸਰਾਜ ਨੂੰ ਉਤਾਰਨ ਦਾ ਐਲਾਨ ਕਰ ਦਿਤਾ। ਜੱਸੀ ਜਸਰਾਜ ਲੋਕ ਇਨਸਾਫ਼ ਪਾਰਟੀ ਦੀ ਟਿਕਟ ‘ਤੇ ਚੋਣ ਲੜਨਗੇ। ਚੰਡੀਗੜ• ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦਾ ਘੱਟੋ-ਘੱਟ ਸਾਂਝਾ ਪ੍ਰੋਗਰਾਮ ਜਾਰੀ ਕਰ ਦਿਤਾ ਗਿਆ।

ਦੂਜੇ ਪਾਸੇ ਬੇਸ਼ੱਕ ਜੱਸੀ ਜਸਰਾਜ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨ ਦਿਤਾ ਗਿਆ, ਉਥੇ ਹੀ ਸੁਖਪਾਲ ਸਿੰਘ ਖਹਿਰਾ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਵਜੋਂ ਮਾਇਆਵਤੀ ਦੀ ਹਮਾਇਤ ਕਰਨਗੇ। ਪਰ ਇਥੇ ਵੀ ਇਹ ਅਲਾਇੰਸ ਇਕਜੁਟ ਨਜ਼ਰ ਨਹੀਂ ਆਇਆ। ਸੀ.ਪੀ.ਆਈ. ਦੇ ਸਕੱਤਰ ਬੰਤ ਬਰਾੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਮੀਦਵਾਰ ਦੀ ਹਮਾਇਤ ਬਾਰ ਫ਼ੈਸਲਾ ਚੋਣ ਨਤੀਜਿਆਂ ਤੋਂ ਬਾਅਦ ਲਿਆ ਜਾਵੇਗਾ


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜੱਸੀ ਜਸਰਾਜ ਕਰਨਗੇ ਸੰਗਰੂਰ ‘ਚ ਭਗਵੰਤ ਮਾਨ ਦਾ ਟਾਕਰਾ