ਕਰਤਾਰਪੁਰ ਕਾਰੀਡੋਰ ਬਣਨ ਦਾ ਰਸਤਾ ਹੋਇਆ ਸਾਫ, ਕਿਸਾਨ ਮੁਆਵਜ਼ਾ ਰਾਸ਼ੀ ‘ਤੇ ਹੋਏ ਸਹਿਮਤ


ਡੇਰਾ ਬਾਬਾ ਨਾਨਕ, 26 ਮਾਰਚ (ਏਜੰਸੀ) : ਮੁਆਵਜ਼ਾ ਰਾਸ਼ੀ ‘ਤੇ ਕਿਸਾਨਾਂ ਦੀ ਸਹਿਮਤੀ ਦੇ ਨਾਲ ਹੀ ਸੋਮਵਾਰ ਨੂੰ ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਦਾ ਰਸਤਾ ਸਾਫ ਹੋ ਗਿਆ। ਕਰਤਾਰਪੁਰ ਕਾਰੀਡੋਰ ਦੇ ਅਧੀਨ ਆਉਂਦੀ ਜ਼ਮੀਨ ਦੇ ਮਾਲਕ 450 ਕਿਸਾਨਾਂ ਅਤੇ ਐਸਡੀਐਮ ਡੇਰਾ ਬਾਬਾ ਨਾਨਕ ਦੇ ਵਿਚ ਸੋਮਵਾਰ ਨੂੰ ਬੈਠਕ ਹੋਈ। ਕਿਸਾਨ ਬਚਾਓ ਕਮੇਟੀ ਦੇ ਮੈਂਬਰ ਸੂਬਾ ਸਿੰਘ ਨੇ ਦੱਸਿਆ ਕਿ ਬੈਠਕ ਵਿਚ ਦੋਵੇਂ ਧਿਰਾਂ ਦੇ ਵਿਚ 17 ਲੱਖ ਰੁਪਏ ਪ੍ਰਤੀ ਏਕੜ ਰਾਸ਼ੀ ਮਿੱਥੀ ਗਈ ਹੈ।

ਬਾਕੀ 100 ਫ਼ੀਸਦੀ ਕੰਪੋਨੈਂਟ ਲਗਾ ਕੇ ਮੁੱਲ ਕਰੀਬ 34 ਲੱਖ ਪ੍ਰਤੀ ਏਕੜ ਮਿਲੇਗਾ। ਉਹ ਇਸ ‘ਤੇ ਸਹਿਮਤ ਹੋ ਗਏ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਸ ਪਵਿੱਤਰ ਲਾਂਘੇ ਵਿਚ ਕੋਈ ਰੁਕਾਵਟ ਆਵੇ। ਐਸਡੀਐਮ ਨੇ ਉਨ੍ਹਾਂ ਭਰੋਸਾ ਦਿੱਤਾ ਕਿ ਮੰਗਲਵਾਰ ਨੂੰ ਖੇਤੀਬਾੜੀ ਵਿਭਾਗ ਅਤੇ ਵਣ ਵਿਭਾਗ ਦੇ ਅਧਿਕਾਰੀ ਪਹੁੰਚਣਗੇ ਅਤੇ ਫਸਲ ਅਤੇ ਦਰੱਖਤਾਂ ਦਾ ਸਰਵੇ ਕਰਨਗੇ। ਉਹ ਉਨ੍ਹਾਂ ਨੂੰ ਉਸ ਦਾ ਮੁਆਵਜ਼ਾ ਵੀ ਦੇਣਗੇ। ਇਸ ਤੋਂ ਇਲਾਵਾ 100 ਪ੍ਰਤੀਸ਼ਤ ਉਜਾੜਾ ਭੱਤਾ ਵੀ ਦਿੱਤਾ ਜਾਵੇਗਾ। ਪ੍ਰਸ਼ਾਸਨ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਅਪਣਾ ਕੰਮ ਸ਼ੁਰੂ ਕਰ ਸਕਦਾ ਹੈ।

ਇਸ ਦੇ ਨਾਲ ਹੀ ਕਿਸਾਨਾਂ ਨੇ ਜ਼ਿਆਦਾ ਮੁਆਵਜ਼ਾ ਰਾਸ਼ੀ ਪ੍ਰਾਪਤ ਕਰਨ ਦੇ ਲਈ ਕੋਰਟ ਵਿਚ ਜਾਣ ਦਾ ਐਲਾਨ ਵੀ ਕੀਤਾ। ਸੂਬਾ ਸਿੰਘ ਨੇ ਦੱÎਸਿਆ ਕਿ ਅਪਣੇ ਅਧਿਕਾਰਾਂ ਦੇ ਦਾਇਰੇ ਵਿਚ ਰਹਿੰਦੇ ਹੋਏ ਐਸਡੀਐਮ ਨੇ ਪਿਛਲੇ ਤਿੰਨ ਸਾਲਾਂ ਦੀ ਖੇਤਰ ਦੀ ਰਜਿਸਟਰੀਆਂ ਦਾ ਔਸਤ ਰੇਟ 17 ਲੱਖ ਰੁਪਏ ਪ੍ਰਤੀ ਏਕੜ ਕੱਢਿਆ ਹੈ। ਉਹ ਵਰਤਮਾਨ ਸਮੇਂ ਵਿਚ ਜ਼ਿਆਦਾ ਰੇਟ ‘ਤੇ ਹੋਈ ਰਜਿਸਟਰੀਆਂ ਨੂੰ ਆਧਾਰ ਬਣਾ ਕੇ ਕੋਰਟ ਵਿਚ ਜਾਣਗੇ ਅਤੇ ਜ਼ਿਆਦਾ ਮੁਆਵਜ਼ਾ ਰਕਮ ਦੇ ਲਈ ਅਪੀਲ ਕਰਨਗੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਰਤਾਰਪੁਰ ਕਾਰੀਡੋਰ ਬਣਨ ਦਾ ਰਸਤਾ ਹੋਇਆ ਸਾਫ, ਕਿਸਾਨ ਮੁਆਵਜ਼ਾ ਰਾਸ਼ੀ ‘ਤੇ ਹੋਏ ਸਹਿਮਤ