ਇੰਗਲੈਂਡ ਵਿਚ ਐਸ਼ ਕਰ ਰਿਹੈ ਭਾਰਤ ਤੋਂ ਭਗੌੜਾ ਨੀਰਵ ਮੋਦੀ


ਲੰਡਨ, 9 ਮਾਰਚ (ਏਜੰਸੀ) : ਪੰਜਾਬ ਨੈਸ਼ਨਲ ਬੈਂਕ ਦੇ 13 ਹਜ਼ਾਰ ਕਰੋੜ ਰੁਪਏ ਲੈ ਕੇ ਫ਼ਰਾਰ ਹੋਇਆ ਨੀਰਵ ਮੋਦੀ ਲੰਡਨ ਦੇ ਵੈਸਟ ਐਂਡ ਇਲਾਕੇ ਵਿਚ ਰਹਿ ਰਿਹਾ ਹੈ ਅਤੇ ਹੀਰਿਆਂ ਦਾ ਕਾਰੋਬਾਰ ਵੀ ਸ਼ੁਰੂ ਕਰ ਲਿਆ ਹੈ। ਅੰਗਰੇਜ਼ੀ ਅਖ਼ਬਾਰ ਟੈਲੀਗ੍ਰਾਫ਼ ਦੀ ਰਿਪੋਰਟ ਮੁਤਾਬਕ ਨੀਰਵ ਮੋਦੀ ਹੁਲੀਆ ਬਦਲ ਕੇ 72 ਕਰੋੜ ਰੁਪਏ ਦੇ ਆਲੀਸ਼ਾਨ ਅਪਾਰਟਮੈਂਟ ਵਿਚ ਰਹਿ ਰਿਹਾ ਹੈ ਅਤੇ ਹਰ ਮਹੀਨੇ ਅਪਾਰਟਮੈਂਟ ਦਾ 15.5 ਲੱਖ ਰੁਪਏ ਕਿਰਾਇਆ ਭਰ ਰਿਹਾ ਹੈ।

ਭਾਰਤੀ ਅਫ਼ਸਰਾਂ ਵੱਲੋਂ ਨੀਰਵ ਮੋਦੀ ਦੇ ਖ਼ਾਤੇ ਫ਼ਰੀਜ਼ ਕੀਤਾ ਜਾ ਚੁੱਕੇ ਹਨ ਅਤੇ ਗ੍ਰਿਫ਼ਤਾਰੀ ਲਈ ਇੰਟਰਪੋਲ ਨੇ ਰੈਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੋਇਐ ਪਰ ਇਸ ਦੇ ਬਾਵਜੂਦ ਉਹ ਲੰਡਨ ਵਿਚ ਹੀਰਿਆਂ ਦਾ ਕਾਰੋਬਾਰ ਕਰ ਰਿਹਾ ਹੈ। ਨੀਰਵ ਮੋਦੀ ਨੇ ਪਿਛਲੇ ਮਹੀਨੇ ਵਿਸ਼ੇਸ਼ ਅਦਾਲਤ ਨੂੰ ਭੇਜੇ ਜਵਾਬ ਵਿਚ ਕਿਹਾ ਸੀ ਕਿ ਉਹ ਸੁਰੱਖਿਆ ਕਰਨਾਂ ਕਰ ਕੇ ਭਾਰਤ ਨਹੀਂ ਆ ਸਕਦਾ। ਟੈਲੀਗ੍ਰਾਫ਼ ਦੀ ਰਿਪੋਰਟ ਕਹਿੰਦੀ ਹੈ ਕਿ ਨੀਰਵ ਮੋਦੀ ਨੂੰ ਨੈਸ਼ਨਲ ਇੰਸ਼ੋਰੈਂਸ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਰਾਹੀਂ ਉਹ ਨਾ ਸਿਰਫ਼ ਬਰਤਾਨਵੀ ਬੈਂਕਾਂ ਵਿਚਲੇ ਖਾਤਿਆਂ ਦੀ ਵਰਤੋਂ ਕਰ ਸਕਦਾ ਹੈ ਸਗੋਂ ਕਾਨੂੰਨੀ ਤਰੀਕੇ ਨਾਲ ਕਾਰੋਬਾਰ ਕਰਨ ਦਾ ਹੱਕਦਾਰ ਵੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇੰਗਲੈਂਡ ਵਿਚ ਐਸ਼ ਕਰ ਰਿਹੈ ਭਾਰਤ ਤੋਂ ਭਗੌੜਾ ਨੀਰਵ ਮੋਦੀ