ਬਿਗਬੌਸ 11 ਜੇਤੂ ਸ਼ਿਲਪਾ ਸ਼ਿੰਦੇ ਨੇ ਸਿਆਸਤ ’ਚ ਮਾਰੀ ਐਂਟਰੀ


ਮੁੰਬਈ, 5 ਫਰਵਰੀ (ਏਜੰਸੀ) : ਅਕਸਰ ਫਿਲਮੀ ਸਿਤਾਰੇ ਕੁਝ ਸਮੇਂ ਬਾਅਦ ਸਿਆਸਤ ਵਿੱਚ ਕਦਮ ਰੱਖ ਲੈਂਦੇ ਹਨ। ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਅਜਿਹੇ ‘ਚ “ਭਾਬੀ ਜੀ ਘਰ ਪਰ ਹੈਂ” ਫੇਮ ਐਕਟਰਸ ਸ਼ਿਲਪਾ ਸ਼ਿੰਦੇ ਵੀ ਜਲਦੀ ਹੀ ਸਿਆਸਤ ’ਚ ਦਾਅ ਖੇਡਦੀ ਨਜ਼ਰ ਆਵੇਗੀ। ਸ਼ਿਲਪਾ ਸ਼ਿੰਦੇ ਨੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਉਸ ਨੂੰ ਮੁੰਬਈ ਕਾਂਗਰਸ ਪ੍ਰਧਾਨ ਸੰਜੈ ਨਿਰੁਪਮ ਨੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ। ਹੁਣ ਜਲਦ ਹੀ ਉਹ ਚੋਣ ਲੜਣ ਦਾ ਐਲਾਨ ਕਰ ਸਕਦੀ ਹੈ।

ਦਰਅਸਲ ਕਾਂਗਰਸ ਦੇ ਬੁਲਾਰੇ ਚਰਨ ਸਿੰਘ ਸਪਰਾ ਨੇ ਕਿਹਾ ਸੀ ਕਿ ਸ਼ਿਲਪਾ ਅੱਜ ਪਾਰਟੀ ਦੀ ਮੈਂਬਰ ਬਣੇਗੀ ਪਰ ਇਹ ਸਾਫ ਨਹੀਂ ਸੀ ਕਿ ਉਹ ਚੋਣ ਲੜੇਗੀ ਜਾਂ ਨਹੀਂ। ਫਿਲਹਾਲ ਸ਼ਿਲਪਾ ਮਹਿਲਾਵਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਗੀ ਤੇ ਕਾਂਗਰਸ ਦਾ ਪ੍ਰਚਾਰ ਕਰੇਗੀ। ਪਿਛਲੇ ਸਾਲ ਸ਼ਿਲਪਾ ਨੇ ਬਿੱਗ ਬੌਸ 11 ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਦੇ ਨਾਲ ਹੀ ਉਹ ਜਲਦੀ ਹੀ ਸਲਮਾਨ ਦੀ ਖਾਸ ਦੋਸਤ ਯੂਲੀਆ ਵੰਤੂਰ ਦੀ ਫ਼ਿਲਮ ’ਚ ਵੀ ਨਜ਼ਰ ਆ ਸਕਦੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬਿਗਬੌਸ 11 ਜੇਤੂ ਸ਼ਿਲਪਾ ਸ਼ਿੰਦੇ ਨੇ ਸਿਆਸਤ ’ਚ ਮਾਰੀ ਐਂਟਰੀ