ਅਮਰੀਕੀਆਂ ਨੇ ਕਰਜ਼ਾ ਉਤਾਰਨ ਲਈ ਕੈਨੇਡਾ ਨੂੰ ਮੋਂਟਾਨਾ ਸੂਬਾ ਵੇਚਣ ਦੀ ਕੀਤੀ ਮੰਗ

ਵਾਸ਼ਿੰਗਟਨ, 23 ਫਰਵਰੀ (ਏਜੰਸੀ) : ਅਮਰੀਕਾ ਵਿਚ ਲੋਕਾਂ ਨੇ ਦੇਸ਼ ਦੇ ਇੱਕ ਹਿੱਸੇ ਨੂੰ ਵੇਚਣ ਦੀ ਅਨੋਖੀ ਮੰਗ ਕੀਤੀ ਹੈ। ਇੱਕ ਵੈਬਸਾਈਟ ‘ਤੇ ਲੋਕਾਂ ਨੇ ਕਿਹਾ ਕਿ ਅਮਰੀਕਾ ‘ਤੇ ਕਰਜ਼ਾ ਵਧਦਾ ਜਾ ਰਿਹਾ ਹੈ। ਇਸ ਨੂੰ ਘੱਟ ਕਰਨ ਦੇ ਲਈ ਮੋਂਟਾਨਾ ਸੂਬਾ ਕੈਨੇਡਾ ਨੂੰ ਵੇਚ ਦੇਣਾ ਚਾਹੀਦਾ। ਲੋਕਾਂ ਨੇ ਇਸ ਦੀ ਕੀਮਤ ਇੱਕ ਟ੍ਰਿਲੀਅਨ ਡਾਲਰ ਯਾਨੀ ਕਿ ਕਰੀਬ 71 ਲੱਖ ਕਰੋੜ ਰੁਪਏ ਤੈਅ ਕੀਤੀ ਹੈ।

ਪਟੀਸ਼ਨ ਚੇਂਜ ਡੌਟ ਓਆਰਜੀ ਵੈਬਸਾਈਟ ‘ਤੇ ਪਾਈ ਗਈ ਹੈ। ਇਸ ਵਿਚ ਕਿਹਾ ਗਿਆ ਕਿ ਮੋਂਟਾਨਾ ਸਾਡੇ ਲਈ ਬੇਕਾਰ ਹੈ। ਇਸ ਨੂੰ ਵੇਚ ਦੇਣਾ ਚਾਹੀਦਾ। ਇਸ ਨਾਲ ਅਮਰੀਕਾ ਦੇ ਕਰਜ਼ ਵਿਚੋਂ 71 ਲੱਖ ਕਰੋੜ ਰੁਪਏ ਦੀ ਰਿਕਵਰੀ ਹੋ ਜਾਵੇਗੀ। ਅਮਰੀਕਾ ‘ਤੇ 22 ਟ੍ਰਿਲੀਅਨ ਡਾਲਰ ਯਾਨੀ ਕਰੀਬ 1500 ਲੱਖ ਕਰੋੜ ਦਾ ਕਰਜ਼ਾ ਹੈ। ਪਟੀਸ਼ਨ ਵਿਚ ਕਿਹਾ ਗਿਆ ਕਿ ਕੈਨੇਡਾ ਨੂੰ ਇੰਨਾ ਦੱਸ ਦਿਓ ਕਿ ਇਸ ਸੂਬੇ ਵਿਚ ਉਦਬਿਲਾਵ ਕਾਫੀ ਰਹਿੰਦੇ ਹਨ। ਕੁਝ ਹੋਰ ਲੋਕਾਂ ਨੇ ਵੈਬਸਾਈਟ ‘ਤੇ ਕਿਹਾ ਕਿ ਮੋਂਟਾਨਾ ਦੀ ਜਨਸੰਖਿਆ ਕਾਫੀ ਘੱਟ ਹੈ ਅਤੇ ਉਥੇ ਦੇ ਕਈ ਲੋਕ ਖੁਦ ਨੂੰ ਅਮਰੀਕਾ ਤੋਂ ਅਲੱਗ ਮੰਨਦੇ ਹਨ।

ਇੱਕ ਲੱਖ ਦੀ ਆਬਾਦੀ ਵਾਲੇ ਇਸ ਸੂਬੇ ਨੂੰ ਅਲੱਗ ਕਰਨ ਦੇ ਲਈ ਹੁਣ ਤੱਕ ਕਰੀਬ 7 ਹਜ਼ਾਰ ਲੋਕ ਪਟੀਸ਼ਨ ‘ਤੇ ਦਸਖਤ ਕਰ ਚੁੱਕੇ ਹਨ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਕਈ ਲੋਕ ਇਸ ਸੂਬੇ ਨੂੰ ਅਲੱਗ ਅਲੱਗ ਕਰਨ ਦੀ ਕੋਸ਼ਿਸ਼ ਅਤੇ ਬੇਜ਼ਤੀ ਦੱਸ ਰਹੇ ਹਨ। ਕੁਝ ਲੋਕਾਂ ਨੇ ਕਿਹਾ ਕਿ ਟਰੰਪ ਸ਼ਾਸਨ ਤੋਂ ਮੁਕਤੀ ਦੇ ਲਈ ਮੋਂਟਾਨਾ ਨੂੰ ਕੈਨੇਡਾ ਦੇ ਨਾਲ ਚਲੇ ਜਾਣਾ ਚਾਹੀਦਾ।

ਟਵਿਟਰ ਅਤੇ ਫੇਸਬੁੱਕ ਯੂਜਰਸ ਨੇ ਇਸ ਪਟੀਸ਼ਨ ‘ਤੇ ਅਲੱਗ ਅਲੱਗ ਪ੍ਰਤੀਕ੍ਰਿਆਵਾਂ ਦਿੱਤੀਆਂ ਹਨ। Îਇੱਕ ਯੂਜ਼ਰ ਨੇ ਲਿਖਿਆ ਕਿ ਕੈਨੇਡਾ ਨਾਲ ਜੁੜਨ ‘ਤੇ ਸਾਨੂੰ ਕਾਨੂੰਨੀ ਤੌਰ ‘ਤੇ ਗਾਂਜਾ ਪੀਣ ਦੀ ਆਜ਼ਾਦੀ ਅਤੇ ਹੈਲਥ ਕੇਅਰ ਮਿਲੇਗੀ। ਕੈਨੇਡਾ ਦੇ ਇੱਕ ਵਿਅਕਤੀ ਨੇ ਲਿਖਿਆ ਕਿ ਮੋਂਟਾਨਾ ਦਾ ਸਾਡੇ ਨਾਲ ਜੁੜਨਾ ਬਿਹਤਰ ਅਨੁਭਵ ਰਹੇਗਾ, ਬਸ਼ਰਤੇ ਉਹ ਮੁਫ਼ਤ ਵਿਚ ਆਉਣਾ ਚਾਹੀਦਾ। ਕੁਝ ਹੋਰ ਲੋਕਾਂ ਨੇ ਕਿਹਾ ਕਿ ਅਮਰੀਕਾ ਨੂੰ ਮੋਂਟਾਨਾ ਦੇ ਨਾਲ ਵਿਓਮਿੰਗ ਅਤੇ ਇਦਾਹੋ ਰਾਜ ਵੀ ਵੇਚ ਦੇਣਾ ਚਾਹੀਦਾ, ਕਿਉਂਕਿ ਉਨ੍ਹਾਂ ਦੀ ਪਰਵਾਹ ਕਰਨ ਵਾਲਾ ਵੀ ਕੋਈ ਨਹੀਂ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)