ਕੈਨੇਡਾ ‘ਚ ਸਿੱਧੂ ਮੂਸੇ ਵਾਲਾ ਦੇ ਸ਼ੋਅ ਦੌਰਾਨ ਛੁਰੇਬਾਜ਼ੀ, ਇਕ ਗੰਭੀਰ ਜ਼ਖ਼ਮੀ

ਸਰੀ, 16 ਫ਼ਰਵਰੀ (ਏਜੰਸੀ) : ਕੈਨੇਡਾ ਦੇ ਸਰੀ ਸ਼ਹਿਰ ਵਿਚ ਸਿੱਧੂ ਮੂਸੇਵਾਲਾ ਦੇ ਸ਼ੋਅ ਦੌਰਾਨ ਛੁਰੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਸਰੀ ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ 15 ਫ਼ਰਵਰੀ ਨੂੰ 128ਵੀਂ ਸਟ੍ਰੀਟ ਦੇ 8100 ਬਲਾਕ ਵਿਚ ਸਥਿਤ ਇਕ ਬੈਂਕਟ ਹਾਲ ‘ਚ ਰਾਤ 10 ਵਜੇ ਦੇ ਕਰੀਬ ਵਾਪਰੀ। ਪੁਲਿਸ ਨੂੰ ਮੌਕਾ ਏ ਵਾਰਦਾਤ ਤੋਂ ਇਕ ਨੌਜਵਾਨ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ।

ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਉ ਅਨੁਸਾਰ ਬੈਂਕਟ ਹਾਲ ਵਿਚ ਸਿੱਧੂ ਮੂਸੇ ਵਾਲਾ ਦਾ ਸ਼ੋਅ ਚੱਲ ਰਿਹਾ ਸੀ ਅਤੇ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਪੁੱਜੇ ਹੋਏ ਸਨ। ਪੁਲਿਸ ਨੇ ਦੀ ਇਸ ਵਾਰਦਾਤ ਬਾਰੇ ਚੱਲ ਰਹੀ ਪੜਤਾਲ ਸਿਰੇ ਚੜ੍ਹਾਉਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ। ਪੁਲਿਸ ਨੇ ਕਿਹਾ ਕਿ ਜੇ ਕਿਸੇ ਕੋਲ ਵਾਰਦਾਤ ਦੀ ਵੀਡੀਉ ਹੋਵੇ ਜਾਂ ਛੁਰੇਬਾਜ਼ੀ ਆਪਣੇ ਅੱਖੀਂ ਵੇਖੀ ਹੋਵੇ, ਉਹ ਤੁਰਤ ਸਰੀ ਦੀ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਨਾਲ 604-599-0502 ‘ਤੇ ਸੰਪਰਕ ਕਰੇ ਜਾਂ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 1-800-222-8477 ‘ਤੇ ਕਾਲ ਕੀਤੀ ਜਾਵੇ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)