ਕੈਂਟਕੀ ਦੇ ਸਵਾਮੀ ਨਰਾਇਣ ਮੰਦਰ ‘ਤੇ ਨਸਲੀ ਨਾਅਰੇ ਲਿਖਣ ਵਾਲਾ 17 ਸਾਲਾ ਮੁਲਜ਼ਮ ਕਾਬੂ


ਕੈਂਟਕੀ, 5 ਫਰਵਰੀ (ਏਜੰਸੀ) : ਲੁਈਸਵਿਲਾ, ਕੈਂਟਕੀ ਵਿਚ ਸਵਾਮੀ ਨਰਾਇਣ ਮੰਦਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਮੰਦਰ ‘ਚ ਨਸਲੀ ਟਿੱਪਣੀ ਲਿਖਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ 17 ਸਾਲ ਦਾ ਇੱਕ ਮੁੰਡਾ ਹੈ ਅਤੇ ਉਸ ਨੂੰ ਅਪਰਾਧਕ ਸ਼ਰਾਰਤ ਕਰਨ ਅਤੇ ਚੋਰੀ ਕਰਨ ਦੇ ਦੋਸ਼ ਵਿਚ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਪੂਰੇ ਸ਼ਹਿਰ ਦੇ ਲੋਕਾਂ ਨੇ ਇਕੱਠੇ ਹੋ ਕੇ ਸਫਾਈ ਕੀਤੀ ਅਤੇ ਪੇਂਟ ਨਾਲ ਲਿਖੇ ਨਾਅਰਿਆਂ ਨੂੰ ਮਿਟਾ ਦਿੱਤਾ।

ਮੰਦਰ ਦੀ ਸਫਾਈ ਵਿਚ ਸ਼ਹਿਰ ਦੇ ਹਿੰਦੂ, ਈਸਾਈ, ਮੁਸਲਿਮ ਅਤੇ ਸਿੱਖ ਸ਼ਾਮਲ ਹੋਏ। ਮੰਦਰ ਦੀ ਮੈਨੇਜਮੈਂਟ ਨੇ ਸਾਰਿਆਂ ਦਾ ਸਵਾਗਤ ਕੀਤਾ। ਬੱਚਿਆਂ ਤੋਂ ਲੈ ਕੇ ਵੱਡਿਆਂ ਨੇ ਮੰਦਰ ਦੀ ਸਾਰੀ ਕੰਧਾਂ ਨੂੰ ਸਾਫ ਕੀਤਾ ਅਤੇ ਪੂਰੇ ਮੰਦਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ। ਇਸ ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਉਹ ਸ਼ਹਿਰ ਵਿਚ ਸਾਰੇ ਧਰਮਾਂ ਦੇ ਲੋਕਾਂ ਦਾ ਸਨਮਾਨ ਕਰਨ ਦਾ ਸੰਦੇਸ਼ ਦੇਣ ਦੇ ਲਈ ਇਕੱਠੇ ਹੋਏ ਹਨ। ਇਸ ਮੌਕੇ ‘ਤੇ ਰਾਜਪਾਲ ਮੈਟ ਬੇਵਿਨ ਅਤੇ ਅਟਾਰਨੀ ਜਨਰਲ ਐਂਡੀ ਬੇਸ਼ੀਅਰ ਵੀ ਹਾਜ਼ਰ ਸਨ।

ਕੈਂਟਕੀ ਤੋਂ ਇੰਡੀਅਨ ਅਮਰੀਕਨ ਸਟੇਟ ਪ੍ਰਤੀਨਿਧੀ ਨੀਮਾ ਕੁਲਕਰਣੀ ਨੇ ਕਿਹਾ ਕਿ ਸਾਰੇ ਲੋਕਾਂ ਦੇ ਇਕੱਠੇ ਆਉਣ ਨਾਲ ਕਿਸੇ ਧਰਮ ਵਿਸ਼ੇਸ਼ ਦੇ ਖ਼ਿਲਾਫ਼ ਗਲਤ ਸੋਚ ਰੱਖਣ ਵਾਲੇ ਲੋਕਾਂ ਨੂੰ ਸਪਸਟ ਸੰਦੇਸ਼ ਦਿੱਤਾ ਗਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਂਟਕੀ ਦੇ ਸਵਾਮੀ ਨਰਾਇਣ ਮੰਦਰ ‘ਤੇ ਨਸਲੀ ਨਾਅਰੇ ਲਿਖਣ ਵਾਲਾ 17 ਸਾਲਾ ਮੁਲਜ਼ਮ ਕਾਬੂ