ਪੰਜਾਬਣ ਫ਼ਿਲਮ ਨਿਰਮਾਤਾ ਨੇ ‘ਆਸਕਰ’ ਜਿੱਤ ਕੇ ਸਿਰਜਿਆ ਇਤਿਹਾਸ


ਲੌਸ ਏਂਜਲਸ, 25 ਫ਼ਰਵਰੀ (ਏਜੰਸੀ) : ਪੰਜਾਬਣ ਫ਼ਿਲਮ ਨਿਰਮਾਤਾ ਗੁਨੀਤ ਮੋਂਗਾ ਨੇ ਫ਼ਿਲਮੀ ਖੇਤਰ ਦਾ ਸਭ ਤੋਂ ਵੱਕਾਰੀ ਐਵਾਰਡ ‘ਆਸਕਰ’ ਜਿੱਤ ਕੇ ਇਤਿਹਾਸ ਸਿਰਜ ਦਿਤਾ। ਗੁਨੀਤ ਮੋਂਗਾ ਵੱਲੋਂ ਮਹਿਲਾਵਾਂ ਦੀ ਮਾਹਵਾਰੀ ‘ਤੇ ਬਣਾਈ ਦਸਤਾਵੇਜ਼ੀ ਫ਼ਿਲਮ ‘ਪੀਰੀਅਡ : ਐਂਡ ਆਫ਼ ਸੈਨਟੈਂਸ’ ਨੂੰ ਅਕੈਡਮੀ ਐਵਾਰਡਜ਼ ਦੌਰਾਨ ਆਸਕਰ ਨਾਲ ਨਿਵਾਜਿਆ ਗਿਆ। ਗੁਨੀਤ ਮੋਂਗਾ ਦੀ ਫ਼ਰਮ ਸਿੱਖਿਆ ਐਂਟਰਟੇਨਮੈਂਟ ਵੱਲੋਂ ਤਿਆਰ ਇਸ ਡਾਕੂਮੈਂਟਰੀ ਫ਼ਿਲਮ ਦਾ ਨਿਰਦੇਸ਼ਨ ਐਵਾਰਡ ਜੇਤੂ ਫ਼ਿਲਮਕਾਰ ਰਾਯਕਾ ਜ਼ਹਿਤਾਬਚੀ ਨੇ ਕੀਤਾ।

ਫ਼ਿਲਮ ਦੀ ਕਹਾਣੀ ਦਿੱਲੀ ਦੇ ਬਾਹਰਵਾਰ ਸਥਿਤ ਪਿੰਡ ਹਾਪੁੜ ਨਾਲ ਸਬੰਧਤ ਹੈ ਜਿਥੇ ਮਹਿਲਾਵਾਂ ਨੂੰ ਸੈਨੇਟਰੀ ਪੈਡ ਵਰਤਣ ਦੀ ਇਜਾਜ਼ਤ ਨਹੀਂ ਦਿਤੀ ਜਾਂਦੀ ਸੀ ਜਿਸ ਦੇ ਸਿੱਟੇ ਵਜੋਂ ਕੁੜੀਆਂ ਨੂੰ ਪੜ•ਾਈ ਵਿਚਾਲੇ ਛੱਡਣੀ ਪੈਂਦੀ। ਪਿੰਡ ਦੀਆਂ ਮਹਿਲਾਵਾਂ ਨੇ ਇਸ ਵਿਰੁੱਧ ਮੂਕ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਅਤੇ ਖ਼ੁਦ ਸੈਨੇਟਰ ਪੈਡ ਤਿਆਰ ਕਰਨ ਲੱਗੀਆਂ। ਚੇਤੇ ਰਹੇ ਕਿ ਗੁਨੀਤ ਮੋਂਗਾ ਨੇ ‘ਮਸਾਣ’ ਅਤੇ ਗੈਂਗਜ਼ ਆਫ਼ ਵਸੇਪੁਰ ਵਰਗੀਆਂ ਫ਼ਿਲਮਾਂ ਤੋਂ ਸ਼ੌਹਰਤ ਹਾਸਲ ਕੀਤੀ। ਦੂਜੇ ਪਾਸੇ ਅਕੈਡਮੀ ਐਵਾਰਡਜ਼ ਦੇ 91ਵੇਂ ਐਡੀਸ਼ਨ ਵਿਚ ‘ਗਰੀਨ ਬੁੱਕ’ ਨੂੰ ਬਿਹਤਰੀਨ ਫ਼ਿਲਮ ਐਲਾਨਿਆ ਗਿਆ ਜਦਕਿ ਬੈਸਟ ਡਾਇਰੈਕਟਰ ਦਾ ਐਵਾਰਡ ਫ਼ਿਲਮ ‘ਰੋਮਾ’ ਲਈ ਅਲਫ਼ਾਂਸੋ ਕੁਆਰੋਨ ਨੇ ਜਿੱਤਿਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਜਾਬਣ ਫ਼ਿਲਮ ਨਿਰਮਾਤਾ ਨੇ ‘ਆਸਕਰ’ ਜਿੱਤ ਕੇ ਸਿਰਜਿਆ ਇਤਿਹਾਸ