ਜਸਟਿਨ ਟਰੂਡੋ ਨੇ ਕੈਨੇਡਾ ਦੀ ਇੰਮੀਗ੍ਰੇਸ਼ਨ ਪ੍ਰਣਾਲੀ ਨੂੰ ਦਾਗ਼ਦਾਰ ਕੀਤਾ : ਸ਼ੀਅਰ


ਸਰੀ, 2 ਫ਼ਰਵਰੀ (ਏਜੰਸੀ) : ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਕੈਨੇਡੀਅਨ ਇੰਮੀਗ੍ਰੇਸ਼ਨ ਪ੍ਰਣਾਲੀ ਨੂੰ ਦਾਗ਼ਦਾਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੁਝ ਲੋਕ ਸਾਲਾਂਬੱਧੀ ਪਨਾਹ ਮਿਲਣ ਦੀ ਉਡੀਕ ਵਿਚ ਬੈਠੇ ਰਹਿੰਦੇ ਹਨ ਜਦਕਿ ਕੁਝ ਪਿਛਲੇ ਦਰਵਾਜ਼ੇ ਰਾਹੀਂ ਰਫ਼ਿਊਜੀ ਦਾ ਦਰਜਾ ਹਾਸਲ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ। ਸਰੀ ਬੋਰਡ ਆਫ਼ ਟਰੇਡ ਵੱਲੋਂ ਕਰਵਾਏ ਟਾਊਨ ਹਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਨੇ ਟਰੂਡੋ ਵੱਲੋਂ ਦੋ ਸਾਲ ਪਹਿਲਾਂ ਕੀਤੇ ਟਵੀਟ ਦਾ ਜ਼ਿਕਰ ਕੀਤਾ ਜਿਸ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਤਿਵਾਦ ਅਤੇ ਜੰਗ ਦੇ ਸਤਾਏ ਲੋਕਾਂ ਦਾ ਕੈਨੇਡਾ ਵਿਚ ਨਿੱਘਾ ਸਵਾਗਤ ਕੀਤਾ ਜਾਵੇਗਾ।

ਐਂਡਰਿਊ ਸ਼ੀਅਰ ਨੇ ਆਖਿਆ ਕਿ ਪਿਛਲੇ ਕੁਝ ਸਾਲ ਦੌਰਾਨ ਗ਼ੈਰਕਾਨੂੰਨੀ ਤਰੀਕੇ ਨਾਲ ਪ੍ਰਵਾਸ ਦੀ ਸਮੱਸਿਆ ਤੇਜ਼ਾ ਨਾਲ ਵਧੀ ਅਤੇ ਸਾਨੂੰ ਸਾਰਿਆਂ ਨੂੰ ਟਰੂਡੋ ਦਾ ਉਹ ਟਵੀਟ ਯਾਦ ਹੈ ਜਿਸ ਦੇ ਸਿੱਟੇ ਵਜੋਂ ਪ੍ਰਵਾਸੀ ਬਗ਼ੈਰ ਡਰ ਤੋਂ ਕੈਨੇਡਾ ਦੀ ਸਰਹੱਦ ਪਾਰ ਕਰਨ ਲੱਗੇ। ਕੰਜ਼ਰਵੇਟਿਵ ਪਾਰਟੀ ਦੇ ਤਾਜ਼ਾ ਸਟੈਂਡ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਅਕਤੂਬਰ ਵਿਚ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਵਿਰੋਧੀ ਧਿਰ ਵੱਲੋਂ ਇੰਮੀਗ੍ਰੇਸ਼ਨ ਦਾ ਮੁੱਦਾ ਜ਼ੋਰਦਾਰ ਤਰੀਕੇ ਨਾਲ ਉਠਾਇਆ ਜਾਵੇਗਾ। ਸਿਰਫ਼ ਕੰਜ਼ਰਵੇਟਿਵ ਪਾਰਟੀ ਹੀ ਇੰਮੀਗ੍ਰੇਸ਼ਨ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਗੋਂ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਵਾਅਦਾ ਕਰ ਚੁੱਕੇ ਹਨ ਕਿ ਸੱਤਾ ਵਿਚ ਆਉਣ ‘ਤੇ ਪ੍ਰਵਾਸੀਆਂ ਦੀ ਆਮਦ ਘਟਾ ਕੇ ਢਾਈ ਲੱਖ ਸਾਲਾਨਾ ਕਰ ਦਿਤੀ ਜਾਵੇਗੀ ਅਤੇ ਸਰਹੱਦੀ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਇਆ ਜਾਵੇਗਾ।

ਚੇਤੇ ਰਹੇ ਕਿ ਇੰਮੀਗ੍ਰੇਸ਼ਨ ਅਤੇ ਰਫ਼ਿਊਜ ਬੋਰਡ ਦੇ ਅੰਕੜਿਆਂ ਮੁਤਾਬਕ ਫ਼ਰਵਰੀ 2017 ਤੋਂ ਸਤੰਬਰ 2018 ਦਰਮਿਆਨ 34 ਹਜ਼ਾਰ 584 ਜਣਿਆਂ ਨੇ ਸ਼ਰਨਾਰਥੀ ਵਜੋਂ ਦਾਅਵਾ ਪੇਸ਼ ਕੀਤਾ ਅਤੇ ਇਨ•ਾਂ ਵਿਚੋਂ ਸਿਰਫ਼ 3142 ਨੂੰ ਕੈਨੇਡਾ ਵਿਚ ਪਨਾਹ ਦਿਤੀ ਗਈ। 2429 ਜਣਿਆਂ ਦੀ ਦਾਅਵੇ ਰੱਦ ਹੋ ਗਏ ਜਦਕਿ 28 ਹਜ਼ਾਰ 314 ਅਰਜ਼ੀਆਂ ਬਾਰੇ ਹਾਲੇ ਫ਼ੈਸਲਾ ਨਹੀਂ ਕੀਤਾ ਜਾ ਸਕਿਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਸਟਿਨ ਟਰੂਡੋ ਨੇ ਕੈਨੇਡਾ ਦੀ ਇੰਮੀਗ੍ਰੇਸ਼ਨ ਪ੍ਰਣਾਲੀ ਨੂੰ ਦਾਗ਼ਦਾਰ ਕੀਤਾ : ਸ਼ੀਅਰ