ਸਰੋਗੇਸੀ ਜ਼ਰੀਏ ਏਕਤਾ ਕਪੂਰ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ

ਮੁੰਬਈ, 31 ਜਨਵਰੀ (ਏਜੰਸੀ) : ਬਾਲੀਵੁਡ ਇੰਡਸਟਰੀ ਦੇ ਨਾਲ ਹੀ ਅਪਣੇ ਲੜੀਵਾਰਾਂ ਤੋਂ ਛੋਟੇ ਪਰਦੇ ‘ਤੇ ਧਮਾਲ ਮਚਾਉਣ ਵਾਲੀ ਏਕਤਾ ਕਪੂਰ ਦੇ ਘਰ ‘ਤੇ ਕਿਲਕਾਰੀਆਂ ਗੂੰਜ ਰਹੀਆਂ ਹਨ। ਖ਼ਬਰਾਂ ਦੇ ਅਨੁਸਾਰ ਏਕਤਾ ਕਪੂਰ ਸਰੋਗੇਸੀ ਦੇ ਜ਼ਰੀਏ ਇੱਕ ਬੇਟੇ ਦੀ ਮਾਂ ਬਣ ਗਈ ਹੈ ਅਤੇ ਉਨ੍ਹਾਂ ਦੇ ਬੇਟੇ ਦਾ ਜਨਮ 27 ਜਨਵਰੀ ਨੂੰ ਹੋÎਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਾ ਠੀਕ ਠਾਕ ਹੈ ਅਤੇ ਉਸ ਨੂੰ ਛੇਤੀ ਹੀ ਘਰ ਭੇਜਿਆ ਜਾਵੇਗਾ। ਇਸ ਛੋਟੇ ਬੱਚੇ ਦੇ ਆਉਣ ਨਾਲ ਕਪੂਰ ਖਾਨਦਾਨ ਵਿਚ ਖੁਸ਼ੀਆਂ ਦਾ ਮਾਹੌਲ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਕਤਾ ਕਪੂਰ ਦੇ ਭਰਾ ਤੁਸ਼ਾਰ ਕਪੂਰ ਵੀ ਸਰੋਗੇਸੀ ਦੇ ਜ਼ਰੀਏ ਇਕ ਬੇਟੇ ਦੇ ਪਿਤਾ ਬਣ ਚੁੱਕੇ ਹਨ। ਤੁਸ਼ਾਰ ਸਿੰਗਲ ਪੈਰੇਂਟ ਹਨ ਅਤੇ 2016 ਵਿਚ ਉਹ ਸਰੋਗੇਸੀ ਦੇ ਜ਼ਰੀਏ ਬੇਟੇ ਲਕਸ਼ੈ ਦੇ ਪਿਤਾ ਬਣੇ ਸਨ। ਗੌਰਤਲਬ ਹੈ ਕਿ ਸਰੋਗੇਸੀ ਦੇ ਜ਼ਰੀਏ ਪੈਰੇਂਟਸ ਬਣਨ ਦਾ ਤਰੀਕਾ ਹੌਲੀ ਹੌਲੀ ਬੀ ਟਾਊਨ ਵਿਚ ਮਸ਼ਹੂਰ ਹੋ ਰਿਹਾ ਹੈ। ਅਜਿਹੀ ਕਈ ਪ੍ਰਮੁੱਖ ਹਸਤੀਆਂ ਹਨ ਜਿਨ੍ਹਾਂ ਨੇ ਫੈਮਿਲੀ ਐਕਸਟੈਂਸ਼ਨ ਦੇ ਲਈ ਸਰੋਗੇਸੀ ਦਾ ਸਾਇੰਟੀਫਿਕ ਰਸਤਾ ਚੁਣਿਆ ਹੈ। ਇਨ੍ਹਾਂ ਵਿਚੋਂ ਕੁਝ ਸਿੰਗਲ ਪੈਰੇਂਟ ਹਨ ਤੇ ਕੁਝ ਵਿਆਹ ਤੋਂ ਬਾਅਦ ਵੀ ਸਰੋਗੇਸੀ ਦੇ ਜ਼ਰੀਏ ਪੈਰੇਂਟਸ ਬਣ ਰਹੇ ਹਨ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)