ਮੁੱਖ ਮੰਤਰੀ ਵੱਲੋਂ ਸੰਕਟ ਵਿੱਚ ਘਿਰੇ ਆਲੂ ਉਤਪਾਤਕਾਂ ਨੂੰ ਵੱਡੀ ਰਾਹਤ

ਚੰਡੀਗੜ, 2 ਫਰਵਰੀ (ਏਜੰਸੀ) : ਸੰਕਟ ਵਿੱਚ ਘਿਰੇ ਆਲੂ ਉਤਪਾਦਕਾਂ ਦੀ ਮਦਦ ਕਰਨ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੋਂ ਬਾਹਰ ਆਪਣੀ ਫਸਲ ਦੇ ਮੰਡੀਕਰਨ ਵਾਸਤੇ ਆਲੂ ਉਤਪਾਤਕਾਂ ਨੂੰ ਫਸਲ ਦੀ ਢੋਆ-ਢੁਆਈ ਵਾਸਤੇ ਸਬਸਿਡੀ ਮੁਹੱਈਆ ਕਰਵਾਉਣ ਵਾਸਤੇ 5 ਕਰੋੜ ਰੁਪਏ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਆਲੂ ਉਤਪਾਤਕ ਕਿਸਾਨਾਂ ਦੇ ਸਮਰਥਨ ਵਿੱਚ ਸਿਲਸਿਲੇਵਾਰ ਕਦਮ ਚੁਕਣ ਦਾ ਐਲਾਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਆਲੂ ਉਤਪਾਦਕਾਂ ਦੀ ਮਦਦ ਵਾਸਤੇ ਹਰ ਸੰਭਵ ਕਦਮ ਚੁਕਣ ਲਈ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਉਹ ਆਪਣੀ ਫਸਲ ਦਾ ਵਧੀਆ ਭਾਅ ਪ੍ਰਾਪਤ ਕਰ ਸਕਣ। ਉਨ•ਾਂ ਨੇ ਭਾੜਾ ਸਬਸਿਡੀ ਦੀ ਮਦਦ ਨਾਲ ਆਲੂ ਦੀ ਫਸਲ ਦੀ ਬਰਾਮਦ ਵਾਸਤੇ ਕਦਮ ਚੁਕਣ ਲਈ ਵੀ ਸਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਇਸ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਐਗਰੋ ਉਦਯੋਗ ਕਾਰਪੋਰੇਸ਼ਨ ਨੂੰ ਢੋਆ-ਢੁਆਈ ਸਬੰਧੀ ਸਬਸਿਡੀ ਜਾਰੀ ਕਰ ਰਹੀ ਹੈ।

ਮੁੱਖ ਮੰਤਰੀ ਨੇ ਮਿਡ-ਡੇ-ਮੀਲ ਅਤੇ ਆਂਗਣਵਾੜੀ ਵਿੱਚ ਤਿਆਰ ਕੀਤੇ ਜਾ ਰਹੇ ਭੋਜਨ ਵਿੱਚ ਵਰਤੋਂ ਲਈ ਕਿਸਾਨਾਂ ਤੋਂ ਆਲੂਆਂ ਦੀ ਸਿੱਧੀ ਖਰੀਦ ਕਰਨ ਵਾਸਤੇ ਸਕੂਲ ਸਿੱਖਿਆ ਅਤੇ ਜੇਲ• ਵਿਭਾਗਾਂ ਨੂੰ ਪਹਿਲਾਂ ਹੀ ਹੁਕਮ ਜਾਰੀ ਕੀਤੇ ਹੋਏ ਹਨ। ਕਿਸਾਨ ਭਾਈਚਾਰੇ ਦੀ ਕੋਈ ਵੀ ਮਦਦ ਕਰਨ ਵਿੱਚ ਕੇਂਦਰ ਸਰਕਾਰ ਦੇ ਅਸਫਲ ਰਹਿਣ ਦੇ ਨਤੀਜੇ ਵੱਜੋਂ ਆਲੂ ਉਤਪਾਤਕਾਂ ਦੇ ਸੰਕਟ ਵਿੱਚ ਘਿਰਣ ‘ਤੇ ਮੁੱਖ ਮੰਤਰੀ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਪੰਜਾਬ ਵਿੱਚ ਹਰ ਸਾਲ ਤਕਰੀਬਨ ਇੱਕ ਲੱਖ ਹੈਕਟਅਰ ਰਕਬੇ ‘ਤੇ ਆਲੂਆਂ ਦੀ ਬਿਜਾਈ ਕੀਤੀ ਜਾਂਦੀ ਹੈ ਜਿਸ ਨਾਲ ਤਕਰੀਬਨ 25 ਲੱਖ ਟਨ ਦਾ ਉਤਪਾਦਨ ਹੁੰਦਾ ਹੈ। ਪਿਛਲੇ ਤਿੰਨ ਸਾਲਾਂ ਤੋਂ ਆਲੂ ਦਾ ਭਾਅ ਘੱਟਣ ਕਾਰਨ ਆਲੂ ਉਤਪਾਦਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਮੁੱਖ ਮੰਤਰੀ ਨੇ ਆਲੂ ਉਤਪਾਤਕਾਂ ਦੀ ਮਦਦ ਵਾਸਤੇ ਉਦਯੋਗ ਤੋਂ ਵੀ ਸਮਰਥਨ ਦੀ ਮੰਗ ਕੀਤੀ ਹੈ। ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਦੇ ਅਨੁਸਾਰ ਇਸਕੋਨ, ਬਾਲਾਜੀ ਫੂਡਜ਼ ਲਿ. ਅਤੇ ਗੋਦਰੇਜ ਟਾਈਸਨ ਫੂਡਜ਼ ਲਿ. ਨਾਂ ਦੇ ਆਲੂ ਪ੍ਰਾਸੈਸਿੰਗ ਦੇ 2 ਪਲਾਂਟ ਛੇਤੀ ਹੀ ਆਲੂਆਂ ਦੀ ਪ੍ਰਾਸੈਸਿੰਗ ਸ਼ੁਰੂ ਕਰ ਦੇਣਗੇ। ਇਨ•ਾਂ ਦਾ ਟੀਚਾ ਇਸ ਸੀਜ਼ਨ ਦੌਰਾਨ ਤਕਰੀਬਨ 35000 ਟਨ ਦੀ ਪ੍ਰਾਸੈਸਿੰਗ ਕਰਨ ਦਾ ਹੈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)