ਬਾਬਾ ਨਾਨਕ ਯੂਨੀਵਰਸਿਟੀ ਤੇ ਵੀ ਲਾਈ ਪੱਕੀ ਮੋਹਰ


ਨਨਕਾਣਾ ਸਾਹਿਬ 9 ਫ਼ਰਵਰੀ (ਏਜੰਸੀਆਂ): ਸ਼ਨੀਵਾਰ ਨੂੰ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਨਨਕਾਣਾ ਸਾਹਿਬ ਦੀ ਧਰਤੀ ‘ਤੇ ਗਏ ਜਿਥੇ ਉਨ੍ਹਾਂ ਵੱਲੋਂ ‘ਸਪਰਿੰਗ ਟ੍ਰੀ ਪਲਾਂਟੇਸ਼ਨ ਕੰਪੇਨ’ ਦੇ ਇੱਕ ਸਮਾਗਮ ‘ਚ ਸ਼ਿਰਕਤ ਕਰਨ ਪਹੁੰਚੇ ਸਨ। ਇਹ ਸਮਾਗਮ ਨਨਕਾਣਾ ਸਾਹਿਬ ਦੇ ਐਮ. ਪੀ ਬ੍ਰਿਗੇਡੀਅਰ ਇਜਾਜ਼ ਸ਼ਾਹ ਨੇ ਕਰਾਇਆ ਸੀ। ਇਸ ਮੌਕੇ ਇਮਰਾਨ ਨੇ ਰੁੱਖ ਲਾਉਣ ਦੀ ਮਹੱਤਤਾ ਦੱਸਦਿਆਂ ਸਿੱਖਾਂ ਲਈ ਅਹਿਮ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਜੋ ਬੱਲੋਕੀ ਵਿਖੇ ਰਿਜ਼ੋਰਟ ਤੇ ਵਾਈਲਡ ਲਾਈਫ ਪਾਰਕ ਬਣਾਇਆ ਹੈ ਉਸਨੂੰ ਬਾਬੇ ਨਾਨਕ ਦੇ ਨਾਮ ‘ਤੇ ਬਣਾਇਆ ਜਾਵੇਗਾ।

ਦੂਜਾ ਉਨ੍ਹਾਂ ਨਨਕਾਣਾ ਸਾਹਿਬ ‘ਚ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਤੇ ਪੱਕੀ ਮੋਹਰ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ‘ਚ ਰਹਿੰਦੇ ਸਿੱਖ ਭਾਈਚਾਰੇ ਲਈ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਬਹੁਤ ਜ਼ਿਆਦਾ ਅਹਿਮੀਅਤ ਰੱਖਦੇ ਹਨ ਤੇ ਉਹ ਸਿੱਖ ਭਾਈਚਾਰੇ ਨੂੰ ਯਕੀਨ ਦਿਵਾਉਂਦੇ ਹਨ ਕਿ ਉਹ ਬਾਬੇ ਨਾਨਕ ਦੇ 550ਵੇਂ ਜਨਮ ਦਿਹਾੜੇ ‘ਤੇ ਸਿੱਖ ਭਾਈਚਾਰੇ ਦੀ ਹਰ ਸੰਭਵ ਮਦਦ ਕਰਨਗੇ ਤੇਸਮਾਗਮ ਨੂੰ ਬਹੁਤ ਹੀ ਵੱਡੇ ਪੱਧਰ ਤੇ ਮਨਾਉਣਗੇ।


Like it? Share with your friends!

1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬਾਬਾ ਨਾਨਕ ਯੂਨੀਵਰਸਿਟੀ ਤੇ ਵੀ ਲਾਈ ਪੱਕੀ ਮੋਹਰ