ਪੁਲਵਾਮਾ ਹਮਲੇ ਨੂੰ ਲੈਕੇ ਬਿਆਨਬਾਜ਼ੀ ਸਿੱਧੂ ਨੂੰ ਪਈ ਭਾਰੀ


ਕਪਿਲ ਸ਼ਰਮਾ ਦੇ ਸ਼ੋਅ ਵਿਚੋਂ ਸਿੱਧੂ ਨੂੰ ਕੀਤਾ ਬਾਹਰ

ਚੰਡੀਗੜ੍ਹ 16 ਫ਼ਰਵਰੀ (ਏਜੰਸੀ) : ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਉਸ ਵੇਲੇ ਵਧ ਗਈਆਂ ਜਦੋਂ ਉਨਾਂ ਬੀਤੇ ਕੱਲ ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਦਹਿਸ਼ਤੀ ਹਮਲੇ ਵਿੱਚ 40 ਸੀਆਰਪੀਐਫ ਜਵਾਨਾਂ ਦੇ ਸ਼ਹੀਦ ਹੋਣ ਵਿਵਾਦਿਤ ਬਿਆਨ ਦੇ ਦਿੱਤਾ। ਵਿਵਾਦਿਤ ਬਿਆਨ ਦੇਣ ਦੇ ਚਲਦੇ ਸੂਤਰਾਂ ਮੁਤਾਬਕ ਹਾਸਰਸ ਕਲਾਕਾਰ ਕਪਿਲ ਸ਼ਰਮਾ ਦੇ ਸ਼ੋਅ ਵਿਚੋਂ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।

ਸੂਤਰਾਂ ਅਨੁਸਾਰ ਟੈਲੀਵਿਜ਼ਨ ਚੈਨਲ ਨੇ ਸ਼ੋਅ ਨਿਰਮਾਤਾ ਨੂੰ ਸਿੱਧੂ ਦਾ ਬਦਲ ਤਲਾਸ਼ਣ ਲਈ ਕਿਹਾ ਸੀ। ਇਥੇ ਇਹ ਗੱਲਵੀ ਦੱਸਣਯੋਗ ਹੈ ਕਿ ਬੀਤੇ ਦਿਨ ਤੋਂ ਹੀ ਸੋਸ਼ਲ ਮੀਡੀਆ ‘ਤੇ ਬਾਈਕਾਟ ਸਿੱਧੂ ਦੇ ਹੈਸ਼ ਟੈਗ ਨਾਲ ਨਵਜੋਤ ਸਿੱਧੂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਨੂੰ ਲੋਕਾਂ ਨੇ ਵੱਡੇ ਪੱਧਰ ‘ਤੇ ਸਮਰਥਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸਿੱਧੂ ਦੀ ਥਾਂ ਅਰਚਨਾ ਪੂਰਨ ਸਿੰਘ ਨਾਲ ਕਪਿਲ ਸ਼ਰਮਾ ਦੇ ਕੁਝ ਸ਼ੋਅ ਸ਼ੂਟ ਕੀਤੇ ਗਏ ਸਨ। ਰਿਪੋਰਟਾਂ ਦੀ ਮੰਨੀਏ ਤਾਂ ਉਹੀ ਸਿੱਧੂ ਦੀ ਜਗ੍ਹਾ ਲੈਣਗੇ।

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਬੀਤੇ ਕੱਲ੍ਹ ਕਿਹਾ ਸੀ ਕਿ ਕੁਝ ਕੁ ਲੋਕਾਂ ਬਦਲੇ ਤੁਸੀਂ ਪੂਰੇ ਦੇਸ਼ ਨੂੰ ਦੋਸ਼ ਨਹੀਂ ਦੇ ਸਕਦੇ। ਉਨ੍ਹਾਂ ਆਪਣੇ ਬਿਆਨ ਚ ਇਹ ਵੀ ਕਿਹਾ ਕਿ ਇਹ ਹਮਲਾ ਕਾਇਰਾਨਾ ਹੈ ਤੇ ਮੈਂ ਇਸ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਜਿਸ ਨੇ ਵੀ ਇਸ ਨੂੰ ਅੰਜਾਮ ਦਿੱਤਾ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੁਲਵਾਮਾ ਹਮਲੇ ਨੂੰ ਲੈਕੇ ਬਿਆਨਬਾਜ਼ੀ ਸਿੱਧੂ ਨੂੰ ਪਈ ਭਾਰੀ