ਜੀਂਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਭਾਜਪਾ ਦੀ ਜਿੱਤ


ਜੀਂਦ/ਰਾਮਗੜ, 31 ਜਨਵਰੀ (ਏਜੰਸੀ) : ਹਰਿਆਣਾ ਦੇ ਜੀਂਦ ਵਿਧਾਨ ਹਲਕੇ ਦੀ ਉਪ ਚੋਣ ਵਿਚ ਭਾਜਪਾ ਉਮੀਦਵਾਰ ਕ੍ਰਿਸ਼ਨ ਮਿੱਢਾ ਜੇਤੂ ਰਹੇ ਪਰ ਵੋਟਾਂ ਦੀ ਗਿਣਤੀ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਗੁੰਮ ਹੋਣ ਦੇ ਰੌਲੇ ਨੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਾ ਦਿਤੀ। ਦੂਜੇ ਪਾਸੇ ਰਾਜਸਥਾਨ ਦੀ ਰਾਮਗੜ• ਵਿਧਾਨ ਸਭਾ ਸੀਟ ‘ਤੇ ਕਾਂਗਰਸੀ ਉਮੀਦਵਾਰ ਸਾਫ਼ੀਆ ਜ਼ੁਬੇਰ ਖ਼ਾਂ ਜੇਤੂ ਰਹੀ। ਜੀਂਦ ਤੋਂ ਭਾਜਪਾ ਦੇ ਕ੍ਰਿਸ਼ਨ ਮਿੱਢਾ ਨੇ ਆਪਣੇ ਨੇੜਲੇ ਵਿਰੋਧੀ ਜਨਨਾਇਕ ਜਨਤਾ ਪਾਰਟੀ ਦਿਗਵਿਜੇ ਚੌਟਾਲਾ ਨੂੰ 12935 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵੋਟਾਂ ਦੀ ਗਿਣਤੀ ਦੇ ਮੁਢਲੇ ਦੌਰ ਵਿਚ ਦਿਗਵਿਜੇ ਚੌਟਾਲਾ ਅੱਗੇ ਚੱਲ ਰਹੇ ਸਨ ਪਰ ਬਾਅਦ ਦੇ ਗੇੜਾਂ ਦੌਰਾਨ ਭਾਜਪਾ ਦੇ ਕ੍ਰਿਸ਼ਨ ਮਿੱਢਾ ਨੇ ਲੀਡ ਕਾਇਮ ਕਰ ਲਈ ਅਤੇ ਮੁੜ ਕੋਈ ਉਮੀਦਵਾਰ ਇਹ ਲੀਡ ਤੋੜਨ ਵਿਚ ਸਫ਼ਲ ਨਾ ਹੋ ਸਕਿਆ।

ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਗੁੰਮ ਹੋਣ ਦੀ ਰਿਪੋਰਟ ਮਗਰੋਂ ਉਮੀਦਵਾਰ ਵਿਨੋਦ ਆਸ਼ਰੀ ਦੇ ਸਮਰਥਕਾਂ ਨੇ ਹੰਗਾਮਾ ਕਰ ਦਿਤਾ ਅਤੇ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਹੰਗਾਮੇ ਕਾਰਨ ਵੋਟਾਂ ਦੀ ਗਿਣਤੀ ਤਕਰੀਬਨ ਇਕ ਘੰਟਾ ਰੁਕੀ ਰਹੀ। ਚੇਤੇ ਰਹੇ ਕਿ 2014 ਵਿਚ ਹੋਈ ਵਿਧਾਨ ਸਭਾ ਚੋਣ ਦੌਰਾਨ ਜੀਂਦ ਹਲਕੇ ਤੋਂ ਹਰੀਚੰਦ ਮਿੱਢਾ ਇੰਡੀਅਨ ਨੈਸ਼ਨਲ ਲੋਕਦਲ ਦੀ ਟਿਕਟ ‘ਤੇ ਜਿੱਤੇ ਸਨ ਪਰ ਉਨ•ਾਂ ਦੇ ਦਿਹਾਂਤ ਕਾਰਨ ਸੀਟ ਖ਼ਾਲੀ ਹੋ ਗਈ। ਭਾਜਪਾ ਨੇ ਉਨ•ਾਂ ਦੇ ਬੇਟੇ ਨੂੰ ਟਿਕਟ ਦੇ ਕੇ ਮੁਕਾਬਲਾ ਬੇਹੱਦ ਦਿਲਚਸਪ ਬਣਾ ਦਿਤਾ। ਕਾਂਗਰਸ ਨੇ ਆਪਣੇ ਸਿਰਕੱਢ ਆਗੂ ਰਣਦੀਪ ਸੁਰਜੇਵਾਲਾ ਨੂੰ ਮੈਦਾਨ ਵਿਚ ਉਤਾਰ ਕੇ ਮੁਕਾਬਲਾ ਤਿਕੋਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਤੀਜੇ ਸਥਾਨ ‘ਤੇ ਪੱਛੜ ਗਏ। ਉਧਰ ਰਾਜਸਥਾਨ ਵਿਚ ਜਿੱਤ ਨਾਲ 200 ਮੈਂਬਰੀ ਸੂਬਾ ਵਿਧਾਨ ਸਭਾ ਵਿਚ ਕਾਂਗਰਸ ਦੀਆਂ ਸੀਟਾਂ ਵਧ ਕੇ 100 ਹੋ ਗਈਆਂ। ਕਾਂਗਰਸ ਦੀ ਸਾਫ਼ੀਆ ਜ਼ੁਬੇਰ ਖ਼ਾਂ ਨੇ ਭਾਜਪਾ ਦੇ ਸੁਖਵੰਤ ਸਿੰਘ ਨੂੰ 12,228 ਵੋਟਾਂ ਨਾਲ ਹਰਾਇਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜੀਂਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਭਾਜਪਾ ਦੀ ਜਿੱਤ