ਜਗਮੀਤ ਸਿੰਘ ਨੇ ਜਿੱਤੀ ਬਰਨਬੀ ਸਾਊਥ ਜ਼ਿਮਨੀ ਚੋਣ

ਔਟਵਾ, 26 ਫ਼ਰਵਰੀ (ਏਜੰਸੀ) : ਵੱਕਾਰ ਦਾ ਸਵਾਲ ਬਣ ਚੁੱਕੀ ਬਰਨਬੀ ਸਾਊਥ ਦੀ ਜ਼ਿਮਨੀ ਚੋਣ ਵਿਚ ਜਿੱਤ ਹਾਸਲ ਕਰਦਿਆਂ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਪਾਰਟੀ ‘ਤੇ ਪਕੜ ਹੋਰ ਮਜ਼ਬੂਤ ਕਰ ਲਈ। ਇਕ ਹੋਰ ਅਹਿਮ ਗੱਲ ਇਹ ਰਹੀ ਕਿ ਜਗਮੀਤ ਸਿੰਘ ਦੀ ਜਿੱਤ ਨਾਲ ਕੈਨੇਡਾ ਦੀ ਸੰਸਦ ਵਿਚ ਸਿੱਖਾਂ ਦੀ ਗਿਣਤੀ ਵਧ ਗਈ। ਕੈਨੇਡਾ ਦੀਆਂ ਤਿੰਨ ਪਾਰਲੀਮਾਨੀ ਸੀਟਾਂ ‘ਤੇ ਜ਼ਿਮਨੀ ਚੋਣ ਦੇ ਨਤੀਜੇ ਰਲੇ-ਮਿਲੇ ਰਹੇ ਅਤੇ ਤਿੰਨੋ ਪ੍ਰਮੁੱਖ ਪਾਰਟੀਆਂ ਇਕ-ਇਕ ਸੀਟ ‘ਤੇ ਕਾਬਜ਼ ਹੋਣ ਵਿਚ ਸਫ਼ਲ ਰਹੀਆਂ।

ਉਨਟਾਰੀਓ ਦੇ ਯਾਰਕ-ਸਿਮਕੋਅ ਪਾਰਲੀਮਾਨੀ ਹਲਕੇ ਉਤੇ ਕੰਜ਼ਰਵੇਟਿਵ ਪਾਰਟੀ ਆਪਣਾ ਕਬਜ਼ਾ ਬਰਕਰਾਰ ਰੱਖਣ ਵਿਚ ਸਫ਼ਲ ਰਹੀ ਜਦਕਿ ਮੌਂਟਰੀਅਲ ਦੇ ਨਾਲ ਲਗਦੀ ਆਊਟ੍ਰੇਮੌਂਟ ਸੀਟ ਲਿਬਰਲ ਪਾਰਟੀ ਨੇ ਐਨ.ਡੀ.ਪੀ. ਤੋਂ ਖੋਹ ਲਈ। ਬਰਨਬੀ ਸਾਊਥ ਵਿਚ ਜਗਮੀਤ ਸਿੰਘ ਨੂੰ 38 ਫ਼ੀ ਸਦੀ ਤੋਂ ਵੱਧ ਵੋਟਾਂ ਮਿਲੀਆਂ ਜਦਕਿ ਲਿਬਰਲ ਪਾਰਟੀ ਦੇ ਰਿਚਰਡ ਲੀ 26 ਫ਼ੀ ਸਦੀ ਵੋਟਾਂ ਲੈ ਕੇ ਦੂਜੇ ਸਥਾਨ ‘ਤੇ ਰਹੇ। ਕੰਜ਼ਰਵੇਟਿਵ ਉਮੀਦਵਾਰ ਨੇ 22 ਫ਼ੀ ਸਦੀ ਵੋਟਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਨਵੀਂ ਬਣੀ ਪੀਪਲਜ਼ ਪਾਰਟੀ ਆਫ਼ ਕੈਨੇਡਾ ਸਿਰਫ਼ 11 ਫ਼ੀ ਸਦੀ ਵੋਟਾਂ ਹੀ ਹਾਸਲ ਕਰ ਸਕੀ ਜਿਸ ਵੱਲੋਂ ਜਿੱਤ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)