ਐਨ.ਆਰ.ਆਈਜ਼ ਦੀ ਬਦੌਲਤ ਅੰਮ੍ਰਿਤਸਰ ਹਵਾਈ ਅੱਡਾ ਬਣਿਆ ਨੰਬਰ ਵੰਨ


ਅੰਮ੍ਰਿਤਸਰ, 2 ਫ਼ਰਵਰੀ (ਏਜੰਸੀ) : ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਨਵੀਆਂ ਬੁਲੰਦੀਆਂ ਨੂੰ ਛੂਹ ਰਿਹੈ ਜਿਥੇ ਦਸੰਬਰ 2018 ਦੌਰਾਨ ਮੁਸਾਫ਼ਰਾਂ ਦੀ ਆਮਦ ਵਿਚ 48 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। ਪ੍ਰਵਾਸੀ ਪੰਜਾਬੀਆਂ ਦੀ ਆਮਦ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਹਵਾਈ ਅੱਡੇ ਨੇ ਭਾਰਤ ਦੇ ਸਾਰੇ ਏਅਰਪੋਰਟਸ ਨੂੰ ਪਿੱਛੇ ਛੱਡ ਦਿਤਾ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਅੰਕਿੜਆਂ ਅਨੁਸਾਰ ਦੂਜੇ ਸਥਾਨ ‘ਤੇ ਪੂਨੇ ਦਾ ਏਅਰਪੋਰਟ ਰਿਹਾ ਜਿਥੇ ਮੁਸਾਫ਼ਰਾਂ ਦੀ ਆਮਦ ਵਿਚ 40.2 ਫੀਸਦੀ ਵਾਧਾ ਹੋਇਟਾ। ਇਸ ਬਾਰੇ ਜਾਣਕਾਰੀ ਦਿੰਦਿਆਂ ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ (ਮੁਹਿੰਮ) ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਦਸੰਬਰ 2017 ਵਿਚ ਅੰਤਰਰਾਸ਼ਟਰੀ ਯਾਤਰੀਆਂ ਦੀ ਕੁੱਲ ਗਿਣਤੀ 56,284 ਸੀ ਤੇ ਦਸੰਬਰ 2018 ਵਿਚ ਵੱਧ ਕੇ 83,276 ਹੋ ਗਈ।

ਪੰਜਾਬੀਆ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਮਹੀਨੇ ਵਿਚ ਪਹਿਲੀ ਵਾਰ ਯਾਤਰੀਆਂ ਦੀ ਕੁੱਲ ਗਿਣਤੀ 260,174 ਤੇ ਪਹੁੰਚ ਗਈ ਜੋ ਕਿ ਇਕ ਨਵਾਂ ਰਿਕਾਰਡ ਹੈ। ਦਸੰਬਰ 2017 ਵਿਚ ਯਾਤਰੀਆਂ ਦੀ ਕੁੱਲ ਗਿਣਤੀ 219,216 ਸੀ। ਇਸ ਨਾਲ 18.7 ਫੀਸਦੀ ਵਾਧਾ ਹੋਇਆ ਹੈ। ਹਾਲਾਂਕਿ ਮੁਸਾਫ਼ਰਾਂ ਦੇ ਵਾਧੇ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਯਾਤਰੀ ਰਹੇ, ਪਰ ਘਰੇਲੂ ਆਵਾਜਾਈ ਵਿਚ ਵਾਧੇ ਲਈ ਯੋਗਦਾਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਦਸੰਬਰ 2017 ਵਿਚ ਘਰੇਲੂ ਸਵਾਰੀਆਂ ਦੀ ਕੁੱਲ ਗਿਣਤੀ 162,932 ਸੀ ਤੇ ਇਹ ਦਸੰਬਰ 2018 ਵਿਚ ਵੱਧ ਕੇ 176,898 ਹੋ ਗਈ ਹੈ ਜੋ ਕਿ 8.6 ਫੀਸਦੀ ਦਾ ਵਾਧਾ ਹੈ। ਅਪ੍ਰੈਲ 2018 ਤੋਂ ਦਸੰਬਰ 2018 ਦਰਮਿਆਨ ਇਸ ਹਵਾਈ ਅੱਡੇ ਰਾਹੀਂ 5.6 ਲੱਖ ਯਾਤਰੀ ਸਫਰ ਕਰ ਚੁੱਕੇ ਹਨ ਜਦ ਕਿ ਇਸ ਤੋਂ ਪਿਛਲੇ ਵਰ•ੇ ਇਹ ਗਿਣਤੀ 4.4 ਲੱਖ ਦਰਜ ਕੀਤੀ ਗਈ ਸੀ। ਇਸੇ ਤਰ•ਾਂ ਅੰਰਤਰਾਸ਼ਟਰੀ ਮੁਸਾਫ਼ਰਾਂ ਦੀ ਗਿਣਤੀ ਵਿਚ 26.2 ਫੀਸਦੀ ਵਾਧੇ ਨਾਲ ਏਅਰਪੋਰਟ ਦੂਜੇ ਨੰਬਰ ਤੇ ਚੱਲ ਰਿਹਾ ਹੈ। ਇਹ ਵਾਧਾ 2018 ਵਿਚ ਏਅਰ ਇੰਡੀਆਂ ਵਲੋਂ ਬਰਮਿੰਘਮ, ਏਅਰ ਏਸ਼ੀਆ ਐਕਸ ਵਲੋਂ ਕੁਆਲਾਲੰਪੂਰ, ਇੰਡੀਗੋ ਵਲੋਂ ਡੁਬਈ ਅਤੇ ਸਪਾਈਸ ਜੈਟ ਵਲੋਂ ਬੈਂਕਾਕ ਲਈ ਸ਼ੁਰੂ ਕੀਤੀਆਂ ਗਈਆਂ ਉਡਾਨਾਂ ਸਦਕਾ ਸੰਭਵ ਹੋਇਆ।

ਵਿਦੇਸ਼ਾਂ ਵਿਸ ਸਰਦੀਆਂ ਦੀਆਂ ਛੁੱਟੀਆਂ ਹੋਣ ਕਰਕੇ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਤੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵੀ ਵਧਦੀ ਹੈ। ਏਅਰਪੋਰਟ ਤੇ ਸੰਘਣੀ ਧੁੰਦ ਵਿਚ ਕੈਟ-3ਬੀ ਸਿਸਟਮ ਲੱਗਣ ਨਾਲ ਵੀ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਉਡਾਣਾਂ ਰੱਦ ਹੋਈਆਂ ਹਨ। ਲੱਖਾਂ ਪੰਜਾਬੀਆਂ ਨੂੰ ਹਾਲੇ ਵੀ ਸਿੱਧੀਆਂ ਉਡਾਣਾਂ ਦੀ ਘਾਟ ਹੋਣ ਕਰਕੇ ਬਰਾਸਤਾ ਦਿੱਲੀ, ਪੰਜਾਬ ਆਉਣ ਲਈ ਮਜਬੂਰ ਹੋਣਾ ਪੈਂਦਾ ਹੈ। ਸਾਲ 2019 ਵਿਚ ਹਵਾਈ ਅੱਡੇ ਤੋਂ ਹੋਰ ਘਰੇਲੂ ਅਤੇ ਅੰਰਤਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਗੁਰੁ ਨਾਨਕ ਸਾਹਿਬ ਦੇ 550 ਸਾਲਾ ਗੁਰਪੂਰਬ ਲਈ ਵਿਦੇਸ਼ ਵਿਚ ਰਹਿੰਦੇ ਪੰਜਾਬੀਆਂ ਵਲੋਂ ਲੰਡਨ, ਟੋਰਾਂਟੋ, ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਕੀਤੀ ਜਾ ਰਹੀ ਹੈ। ਫਲਾਈ ਦੁਬਈ, ਟਰਕਿਸ਼ ਏਅਰਵੇਜ਼, ਓਮਾਨ ਏਅਰ ਵੀ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਹਨ ਪਰ ਇਹਨਾਂ ਮੁਲਕਾਂ ਨਾਲ ਭਾਰਤ ਦੇ ਦੁਵੱਲੇ ਹਵਾਈ ਸਮਝੌਤੇ ਰਾਹ ਵਿਚ ਅੜਿੱਕਾ ਬਣ ਰਹੇ ਹਨ। ਜੇ ਭਾਰਤ ਸਰਕਾਰ ਇਨ•ਾਂ ਨਾਲ ਨਵੇਂ ਸਮਝੋਤੇ ਕਰ ਕੇ ਇਹਨਾਂ ਨੂੰ ਅੰਮ੍ਰਿਤਸਰ ਉਡਾਣਾਂ ਸ਼ੁਰੂ ਕਰਨ ਦੀ ਇਜ਼ਾਜ਼ਤ ਦੇ ਦੇਣ ਤਾਂ ਯਾਤਰੀਆਂ ਦੀ ਗਿਣਤੀ ਵਿਚ ਬਹੁਤ ਹੀ ਵੱਡੀ ਗਿਣਤੀ ਵਿਚ ਵਾਧਾ ਹੋਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਐਨ.ਆਰ.ਆਈਜ਼ ਦੀ ਬਦੌਲਤ ਅੰਮ੍ਰਿਤਸਰ ਹਵਾਈ ਅੱਡਾ ਬਣਿਆ ਨੰਬਰ ਵੰਨ