ਉਨਟਾਰੀਓ ਦੇ ਪੋਸਟ ਸੈਕੰਡਰੀ ਵਿਦਿਆਰਥੀਆਂ ਲਈ ਲਾਜ਼ਮੀ ਰਹੇਗੀ ਟ੍ਰਾਂਜ਼ਿਟ ਫ਼ੀਸ

ਟੋਰਾਂਟੋ, 2 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਪੋਸਟ ਸੈਕੰਡਰੀ ਵਿਦਿਆਰਥੀਆਂ ਲਈ ਟ੍ਰਾਂਜ਼ਿਟ ਪਾਸ ਫ਼ੀਸ ਲਾਜ਼ਮੀ ਰਹੇਗੀ ਅਤੇ ਕਾਲਜ ਜਾਂ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀ ਇੱਛਾ ਮੁਤਾਬਕ ਇਸ ਨੂੰ ਦਰਕਿਨਾਰ ਨਹੀਂ ਕਰ ਸਕਣਗੇ। ਕਾਲਜ ਅਤੇ ਯੂਨੀਵਰਸਿਟੀ ਮਾਮਲਿਆਂ ਬਾਰੇ ਮੰਤਰੀ ਮੈਰੀਲੀ ਫ਼ੁਲਰਟਨ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਇਸ ਖੇਤਰ ਨਾਲ ਸਬੰਧਤ ਸਾਰੀਆਂ ਧਿਰਾਂ ਨਾਲ ਗੱਲਬਾਤ ਮਗਰੋਂ ਸਪੱਸ਼ਟ ਹੋ ਗਿਆ ਹੈ ਕਿ ਸਟੂਡੈਂਟਸ ਚੁਆਇਸ ਇਨੀਸ਼ੀਏਟਿਵ ਅਧੀਨ ਟ੍ਰਾਂਜ਼ਿਟ ਪਾਸ ਨੂੰ ਲਾਜ਼ਮੀ ਮੰਨਿਆ ਜਾਵੇ। ਉਨ•ਾਂ ਕਿਹਾ ਕਿ ਉਨਟਾਰੀਓ ਦੇ ਵਿਦਿਆਰਥੀਆਂ ਦੀ ਕੈਂਪਸ, ਕੰਮ ਵਾਲੇ ਸਥਾਨ ਅਤੇ ਘਰ ਤੱਕ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਇਹ ਜ਼ਰੂਰੀ ਹੈ। ਚੇਤੇ ਰਹੇ ਕਿ ਪਿਛਲੇ ਮਹੀਨੇ ਸੂਬਾ ਸਰਕਾਰ ਨੇ ਵਿਦਿਆਰਥੀਆਂ ਨੂੰ ਟਿਊਸ਼ਨ ਫ਼ੀਸ ਵਿਚ 10 ਫ਼ੀ ਸਦੀ ਰਿਆਇਤ ਦੇਣ ਦਾ ਐਲਾਨ ਕੀਤਾ ਸੀ ਪਰ ਇਹ ਰਿਆਇਤ ਕੌਮਾਂਤਰੀ ਵਿਦਿਆਰਥੀਆਂ ‘ਤੇ ਲਾਗੂ ਨਹੀਂ ਕੀਤੀ ਗਈ। ਦੂਜੇ ਪਾਸੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਤਾਜ਼ਾ ਤਬਦੀਲੀਆਂ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਦਲੀਲ ਦਿਤੀ ਗਈ ਕਿ ਰਿਆਇਤੀ ਟ੍ਰਾਂਜ਼ਿਟ ਪਾਸ ਹਾਸਲ ਕਰਨ ਲਈ ਇਨ•ਾਂ ਦੀ ਵੱਡੀ ਗਿਣਤੀ ਵਿਚ ਖ਼ਰੀਦ ਕਰਨੀ ਪੈਂਦੀ ਹੈ। ਡੇਢ ਲੱਖ ਪੋਸਟ ਸੈਕੰਡਰੀ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੀ ਜਥੇਬੰਦੀ ਉਨਟਾਰੀਓ ਅੰਡਰ-ਗ੍ਰੈਜੁਏਟ ਸਟੂਡੈਂਟ ਅਲਾਇੰਸ ਨੇ ਵਿਦਿਆਰਥੀ ਚਿੰਤਾਵਾਂ ਵੱਲ ਧਿਆਨ ਦਿਤੇ ਜਾਣ ‘ਤੇ ਫੁਲਰਟਨ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)