ਇਸਰੋ ਵੱਲੋਂ ਜੀਐਸਏਟੀ-ਸੀਏ ਉਪ ਗ੍ਰਹਿ ਸਫ਼ਲਤਾ ਪੂਰਵਕ ਲਾਂਚ


ਨਵੀਂ ਦਿੱਲੀ 6 ਫ਼ਰਵਰੀ (ਏਜੰਸੀਆਂ): ਭਾਰਤ ਦੇ 40ਵੇਂ ਸੰਚਾਰ ਉਪਗ੍ਰਹਿ ਜੀਸੈਟ–31 ਨੂੰ ਬੁੱਧਵਾਰ ਸਵੇਰੇ ਫ੍ਰੇਂਚ ਗੁਆਨਾ ਜੀਐਸਏਟੀ-ਸੀਏ ਦੇ ਕੋਰੂ ਪੁਲਾੜ ਕੇਂਦਰ ਤੋਂ ਸਫਲਤਾ ਪੂਰਵਕ ਲਾਂਚ ਕੀਤਾ ਗਿਆ। ਪ੍ਰਾਪਤ ਰਿਪੋਰਟ ਮੁਤਾਬਕ ਬੁੱਧਵਾਰ ਤੜਕੇ ਦੋ ਵਜਕੇ 31 ਮਿੰਟ ਉਤੇ ਏਰੀਅਨ–5 ਰਾਕੇਟ ਨੇ ਪੁਲਾੜ ਲਈ ਉਡਾਨ ਭਰੀ ਅਤੇ ਪ੍ਰੀਖਣ ਦੇ ਕਰੀਬ 42 ਮਿੰਟ ਬਾਅਦ ਜੀਸੈਟ–31 ਨੂੰ ਸਫਲਤਾਪੂਰਵਕ ਉਸਦੇ ਪੰਧ ਵਿਚ ਸਥਾਪਤ ਕਰ ਦਿੱਤਾ। ਜੀਸੈਟ ਭਾਰਤ ਦਾ ਨਵੀਨਤਮ ਸੰਚਾਰ ਉਪਗ੍ਰਹਿ ਹੈ ਜਿਸਦਾ ਨਿਰਮਾਣ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕੀਤਾ ਹੈ। ਜੀਸੈਟ ਦਾ ਵਜਨ 2,535 ਕਿਲੋਗ੍ਰਾਮ ਹੈ ਅਤੇ ਇਹ ਘੱਟ ਤੋਂ ਘੱਟ 15 ਸਾਲਾਂ ਤੱਕ ਕਿਊ ਬੈਂਡ ਵਿਚ ਸੰਚਾਰ ਸੇਵਾਵਾਂ ਦੇਵੇਗਾ। ਜੀਸੈਟ–31 ਭਾਰਤੀ ਪੁਲਾੜ ਪ੍ਰੋਗਰਾਮ ਦੀ ਮਹੱਤਵਕਾਂਸੀ ਪਰਿਯੋਜਨਾ ਹੈ ਜੋ ਉਪ ਮਹਾਦੀਪ ਵਿਚ ਡਿਜੀਟਲ ਖਾਈ ਪੱਟਣ ਵਿਚ ਮਦਦ ਕਰੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇਸਰੋ ਵੱਲੋਂ ਜੀਐਸਏਟੀ-ਸੀਏ ਉਪ ਗ੍ਰਹਿ ਸਫ਼ਲਤਾ ਪੂਰਵਕ ਲਾਂਚ