ਸ਼ਟਡਾਊਨ ਦਾ ਅਸਰ ਵਾਈਟ ਹਾਊਸ ‘ਤੇ ਵੀ, ਬਾਹਰ ਤੋਂ ਖਾਣਾ ਮੰਗਵਾ ਰਹੇ ਨੇ ਟਰੰਪ


ਵਾਸ਼ਿੰਗਟਨ, 16 ਜਨਵਰੀ (ਏਜੰਸੀ) : ਅਮਰੀਕੀ ਇਤਿਹਾਸ ਵਿਚ ਸਭ ਤੋਂ ਲੰਬੇ ਸ਼ਟਡਾਊਨ ਦਾ ਅਸਰ ਹੁਣ ਵਾਈਟ ਹਾਊਸ ‘ਤੇ ਵੀ ਪੈਣ ਲੱਗਾ ਹੈ। ਬੀਤੇ ਕੁਝ ਸਮੇਂ ਤੋਂ ਤਨਖਾਹ ਨਹੀਂ ਮਿਲਣ ਕਾਰਨ ਵਾਈਟ ਹਾਊਸ ਦੇ ਸ਼ੈਫ ਛੁੱਟੀ ‘ਤੇ ਚਲੇ ਗਏ ਹਨ। ਇਸ ਕਾਰਨ ਵਾਈਟ ਹਾਊਸ ਵਿਚ ਰਸੋਈ ਦਾ ਕੰਮ ਠੱਪ ਹੋ ਗਿਆ ਹੈ। ਪਹਿਲਾਂ ਤੋਂ ਲੰਚ ਜਾਂ ਡਿਨਰ ਦਾ ਸੱਦਾ ਮਿਲ ਚੁੱਕੇ ਮਹਿਮਾਨਾਂ ਦੇ ਲਈ ਰਾਸ਼ਟਰਪਤੀ ਟਰੰਪ ਨੇ ਫਾਸਟ ਫੂਡ ਦਾ ਪ੍ਰਬੰਧ ਕਰਦੇ ਹੋਏ ਪਿੱਜਾ ਅਤੇ ਬਰਗਰ ਖਿਲਾਉਣਾ ਸ਼ੁਰੂ ਕਰ ਦਿੱਤਾ ਹੈ।

ਗੌਰਤਲਬ ਹੈ ਕਿ ਪਿਛਲੇ ਮਹੀਨੇ ਅਮਰੀਕਾ-ਮੈਕਸਿਕੋ ਬਾਰਡਰ ‘ਤੇ ਕੰਧ ਬਣਾਉਣ ਦੇ ਲਈ ਰਾਸ਼ਟਰਪਤੀ ਟਰੰਪ ਨੇ ਸੰਸਦ ਤੋਂ 5.7 ਬਿਲੀਅਨ ਡਾਲਰ ਦੀ ਮੰਗ ਕੀਤੀ ਸੀ ਲੇਕਿਨ ਰਾਸ਼ਟਰਪਤੀ ਦੀ ਮੰਗ ਨੂੰ ਸੰਸਦ ਵਿਚ ਡੈਮੋਕਰੇਟਿਕ ਸਾਂਸਦਾਂ ਨੇ ਨਕਾਰ ਦਿੱਤਾ ਅਤੇ ਇਸ ਦੇ ਨਾਲ ਹੀ ਅਮਰੀਕਾ ਵਿਚ ਸ਼ਟਡਾਊਨ ਦਾ ਐਲਾਨ ਹੋ ਗਿਆ। ਮੌਜੂਦਾ ਸ਼ਟਡਾਊਨ ਅਮਰੀਕੀ ਇਤਿਹਾਸ ਦਾ ਸਭ ਤੋਂ ਵੱਡਾ ਸ਼ਟਡਾਊਨ ਹੋ ਗਿਆ ਹੈ। ਅਮਰੀਕਾ ਵਿਚ ਸ਼ਟਡਾਊਨ ਚੌਥੇ ਹਫ਼ਤੇ ਵਿਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਬਿਲ ਕਲਿੰਟਨ ਦੇ ਕਾਰਜਕਾਲ ਵਿਚ ਹੋਇਆ ਸਭ ਤੋਂ ਲੰਬਾ ਸ਼ਟਡਾਊਨ 21 ਦਿਨਾਂ ਤੱਕ ਚਲਿਆ ਸੀ।

ਸੋਮਵਾਰ ਨੂੰ ਟਰੰਪ ਨੇ ਅਮਰੀਕੀ ਕਾਲਜ ਫੁੱਟਬਾਲ ਚੈਂਪੀਅਨਸ਼ਿਪ ਦੀ ਜੇਤੂ ਟੀਮ ਕਲੇਸਮਨ ਟਾਈਗਰਸ ਨੂੰ ਵਾਈਟ ਹਾਊਸ ਲੰਚ ‘ਤੇ ਬੁਲਾਇਆ ਸੀ, ਲੇਕਿਨ ਉਸੇ ਦਿਨ ਬਿਨਾ ਸੈਲਰੀ ਦੇ ਕੰਮ ਕਰਨ ਤੋਂ ਮਨ੍ਹਾਂ ਕਰਦੇ ਹੋਏ ਵਾਈਟ ਹਾਊਸ ਰਸੋਈ ਦੇ ਸ਼ੈਫ ਛੁੱਟੀ ‘ਤੇ ਚਲੇ ਗਏ। ਇਸ ਹਾਲਾਤ ਵਿਚ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਰੂਮ ਵਿਚ ਮਹਿਮਾਨਾਂ ਦੇ ਲਈ ਫਾਸਟ ਫੂਡ ਆਰਡਰ ਕਰਦੇ ਹੋਏ ਪਿੱਜਾ, ਬਰਗਰ ਅਤੇ ਫਰੈਂਚ ਫਰਾਈਜ਼ ਦਾ ਪ੍ਰਬੰਧ ਕਰਵਾ ਦਿੱਤਾ। ਖ਼ਾਸ ਗੱਲ ਇਹ ਹੈ ਕਿ ਰਾਸ਼ਟਰਪਤੀ ਟਰੰਪ ਨੇ Îਇਹ ਆਰਡਰ ਅਪਣੇ ਪੈਸੇ ਤੋਂ ਮੰਗਵਾਇਆ ਅਤੇ ਇਸ ਦੇ ਲਈ ਕੋਈ ਬਿਲ ਵਾਈਟ ਹਾਊਸ ਵਿਚ ਨਹੀਂ ਲਗਾਇਆ।

ਗੌਰਤਲਬ ਹੈ ਕਿ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੇ ਲਈ ਚੋਣ ਲੜਦੇ ਹੋਏ ਵਾਅਦਾ ਕੀਤਾ ਸੀ ਕਿ ਰਾਸ਼ਟਰਪਤੀ ਚੁਣੇ ਜਾਣ ‘ਤੇ ਉਹ ਗੁਆਂਢੀ ਦੇਸ਼ ਮੈਕਸਿਕੋ ਤੋਂ ਅਮਰੀਕਾ ਵਿਚ ਗੈਰ ਕਾਨੂੰਨੀ ਐਂਟਰੀ ਕਰਨ ਤੋਂ ਰੋਕਣ ਦੇ ਲਈ ਸਰਹੱਦ ‘ਤੇ ਕੰਧ ਦਾ ਨਿਰਮਾਣ ਕਰਾਉਣਗੇ। ਲਿਹਾਜ਼ਾ, ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਇਸ ਦਿਸ਼ਾ ਵਿਚ ਕਦਮ ਵਧਾਇਆ ਲੇਕਿਨ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਸੰਸਦ ਕੋਲੋਂ ਬਜਟ ਦੀ ਮੰਗ ਕੀਤੀ ਜਿਸ ਨੂੰ ਡੈਮੋਕਰੇਟ ਪਾਰਟੀ ਦੇ ਸਾਂਸਦਾਂ ਨੇ ਰੋਕ ਦਿੱਤਾ।

ਇਸ ਤੋਂ ਬਾਅਦ ਅਮਰੀਕਾ ਵਿਚ ਸ਼ਟਡਾਊਨ ਸ਼ੁਰੂ ਹੋ ਗਿਆ, ਹਜ਼ਾਰਾਂ ਦੀ ਗਿਣਤੀ ਵਿਚ ਸਰਕਾਰੀ ਮੁਲਾਜ਼ਮਾਂ ਨੂੰ ਘਰ ਖ਼ਰਚ ਦੀ ਸਮੱਸਿਆ ਖੜ੍ਹੀ ਹੋ ਚੁੱਕੀ ਹੈ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਤਨਖਾਹ ਨਹੀਂ ਦਿੱਤੀ ਗਈ। ਅਮਰੀਕਾ ਵਿਚ ਕੁੱਲ 8 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਜਿਸ ਤੋਂ ਬਾਅਦ ਲੱਖਾਂ ਦੀ ਗਿਣਤੀ ਵਿਚ ਮੁਲਾਜ਼ਮ ਛੁੱਟੀ ‘ਤੇ ਚਲੇ ਗਏ, ਹੋਰ ਬਿਨਾ ਤਨਖਾਹ ਕੰਮ ਕਰਨ ਲਈ ਮਜਬੂਰ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸ਼ਟਡਾਊਨ ਦਾ ਅਸਰ ਵਾਈਟ ਹਾਊਸ ‘ਤੇ ਵੀ, ਬਾਹਰ ਤੋਂ ਖਾਣਾ ਮੰਗਵਾ ਰਹੇ ਨੇ ਟਰੰਪ