ਕੈਨੇਡਾ : ਬੱਸ ਅੱਡੇ ’ਚ ਵੱਜੀ ਸਿਟੀ ਬੱਸ, ਤਿੰਨ ਹਲਾਕ, 23 ਫੱਟੜ

ਓਟਾਵਾ, 13 ਜਨਵਰੀ (ਏਜੰਸੀ) : ਕੈਨੇਡਾ ਦੀ ਰਾਜਧਾਨੀ ਵਿੱਚ ਬੱਸ ਸਟਾਪ ਵਿੱਚ ਡਬਲ ਡੈੱਕਰ ਸਿਟੀ ਬੱਸ ਵੱਜਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਤੇ 23 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਥਾਨਕ ਸਮੇਂ ਮੁਤਾਬਕ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਭੀੜ ਵਧਣ ਵਾਲੇ ਸਮੇਂ ਵਾਪਰੀ। ਪੁਲਿਸ ਮੁਖੀ ਚਾਰਲਸ ਬੋਰਡੇਲਿਊ ਨੇ ਕਿਹਾ ਕਿ ਘਟਨਾ ਵਾਪਰਨ ਮਗਰੋਂ ਡਰਾਈਵਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਮੇਅਰ ਜਿਮ ਵਾਟਸਨ ਨੇ ਕਿਹਾ ਕਿ ਮਰਨ ਵਾਲਿਆਂ ਵਿੱਚੋਂ ਦੋ ਜਣੇ ਬੱਸ ਸਵਾਰ ਸਨ ਜਦਕਿ ਇੱਕ ਵਿਅਕਤੀ ਸਟਾਪ ’ਤੇ ਖੜ੍ਹਾ ਸੀ। ਓਟਾਵਾ ਦੇ ਟਰੌਮਾ ਸੈਂਟਰ ਮੁਤਾਬਕ ਨੌਂ ਵਿਅਕਤੀ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦੇ ਗਏ ਹਨ। ਘਟਨਾ ਡਾਊਨਟਾਊਨ ਓਟਾਵਾ ਦੇ ਵੈਸਟਬੋਰੋ ਸਟੇਸ਼ਨ ਲਾਗੇ ਵਾਪਰੀ ਹੈ। ਬੱਸ ਤੇ ਸਟਾਪ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)