ਹੁਣ ਕੋਈ ਨਵਾਂ ਮਾਲਿਆ ਜਾਂ ਮੋਦੀ ਨਹੀਂ ਭੱਜ ਸਕੇਗਾ ਵਿਦੇਸ਼

ਚੰਡੀਗੜ੍ਹ, 15 ਜਨਵਰੀ (ਏਜੰਸੀ) : ਵਿਜੇ ਮਾਲਿਆ, ਮੇਹੁਲ ਚੋਕਸੀ, ਨੀਰਵ ਮੋਦੀ ਸਰਕਾਰ ਦੀ ਅੱਖਾਂ ਵਿਚ ਘੱਟਾ ਪਾ ਕੇ ਵਿਦੇਸ਼ ਭੱਜ ਗਏ ਲੇਕਿਨ ਹੁਣ ਕੋਈ ਨਵਾਂ ਮਾਲਿਆ, ਮੋਦੀ ਜਾਂ ਚੋਕਸੀ ਵਿਦੇਸ਼ ਨਹੀਂ ਭੱਜ ਸਕੇਗਾ। ਵਿਦੇਸ਼ ਮੰਤਰਾਲਾ ਅਜਿਹੇ ਲੋਕਾਂ ‘ਤੇ ਸ਼ਿਕੰਜਾ ਕੱਸਣ ਜਾ ਰਿਹਾ ਹੈ। ਲੋਨ ਡਿਫਾਲਟਰਾਂ ਦਾ ਡਾਟਾ ਈ ਪਾਸਪੋਰਟ ਵਿਚ ਹੋਵੇਗਾ। ਇਸ ਡਾਟੇ ਨਾਲ ਛੇੜਛਾੜ ਵੀ ਸੰਭਵ ਨਹੀਂ ਹੋ ਸਕੇਗੀ। ਇਹ ਵਿਵਸਥਾ ਸਤੰਬਰ ਤੋਂ ਲਾਗੂ ਹੋਣ ਜਾ ਰਹੀ ਹੈ। ਦੱਸ ਦੇਈਏ ਕਿ ਜੇਕਰ ਕਿਸੇ ਦੇ ਉਪਰ ਜ਼ਿਆਦਾ ਲੋਨ ਆਦਿ ਬਕਾਇਆ ਹੈ ਤਾਂ ਵਿਦੇਸ਼ ਜਾਣ ਦੇ ਲਈ ਉਸ ਨੂੰ ਵਿਦੇਸ਼ ਮੰਤਰਾਲੇ ਤੋਂ ਆਗਿਆ ਲੈਣੀ ਹੋਵੇਗੀ।

ਮਾਲਿਆ, ਚੋਕਸੀ ਆਦਿ ਦੇ ਵਿਦੇਸ਼ ਭੱਜਣ ਤੋਂ ਬਾਅਦ ਵਿਰੋਧੀ, ਸਰਕਾਰ ‘ਤੇ ਹਮਲਾਵਰ ਹੋ ਗਿਆ ਤਾਂ ਸਰਕਾਰ ਨੇ ਉਨ੍ਹਾਂ ‘ਤੇ ਸ਼ਿਕੰਜਾ ਕੱਸਿਆ, ਲੇਕਿਨ ਤਦ ਤੱਕ ਕਾਫੀ ਦੇਰ ਹੋ ਚੁੱਕੀ ਸੀ। ਭਵਿੱਖ ਵਿਚ ਸਰਕਾਰ ਕਟਹਿਰੇ ਵਿਚ ਨਾ ਖੜ੍ਹੀ ਹੋਵੇ, ਇਸ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਨੇ ਨਵੀਂ ਤਿਆਰੀ ਕੀਤੀ ਹੈ। ਸਾਲਾਂ ਤੋਂ ਈ ਪਾਸਪੋਰਟ ਦੀ ਮੰਗ ਕੀਤੀ ਜਾ ਰਹੀ ਸੀ, ਜੋ ਇਸ ਮੁੱਦੇ ਦੇ ਕਾਰਨ ਹੁਣ ਲਾਗੂ ਕੀਤੀ ਜਾ ਰਹੀ ਹੈ। ਪਹਿਲਾਂ ਈ ਪਾਸਪੋਰਟ ਸਿਰਫ ਛੇੜਛਾੜ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਜਾਰੀ ਕੀਤਾ ਜਾ ਰਿਹਾ ਸੀ ਲਿਕਨ ਹੁਣ ਇਸ ਦੇ ਕੁਝ ਨਿਯਮਾਂ ਵਿਚ ਹੋਰ ਬਦਲਾਅ ਹੋ ਰਿਹਾ ਹੈ।

ਸੂਤਰਾਂ ਮੁਤਾਬਕ ਈ ਪਾਸਪੋਰਟ ਵਿਚ ਸਬੰਧਤ ਵਿਅਤਕੀ ਦਾ ਪੂਰਾ ਡਾਟਾ ਬਾਇਓਮੈਟ੍ਰਿਕ ਹੋਵੇਗਾ। ਇਸ ਵਿਚ ਪਾਸਪੋਰਟ ਦੌਰਾਨ ਲਗਾਏ ਗਏ ਸਾਰੇ ਡਾਕੂਮੈਂਟ ਦਿਖਣਗੇ। ਜਿੰਨੇ ਵੀ ਮੋਟੇ ਬਕਾਏਦਾਰ ਹਨ ਉਨ੍ਹਾਂ ਦਾ ਡਾਟਾ ਵੀ ਈ ਪਾਸਪੋਰਟ ਵਿਚ ਫੀਡ ਕੀਤਾ ਜਾਵੇਗਾ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)