ਨਵੀਂ ਦਿੱਲੀ, 18 ਜਨਵਰੀ (ਏਜੰਸੀ) : ਸੀਬੀਆਈ ਦੇ ਸਾਬਕਾ ਡਾਇਰੈਕਟਰ ਆਲੋਕ ਵਰਮਾ ਤੋਂ ਬਾਅਦ ਹੁਣ ਭ੍ਰਿਸ਼ਟਾਚਾਰ ਦੀ ਲਪੇਟ ਵਿਚ ਆਏ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੀ ਵੀ ਛੁੱਟੀ ਹੋ ਗਈ। ਵਿਸ਼ੇਸ਼ ਡਾÎਇਰੈਕਟਰ ਦੇ ਤੌਰ ‘ਤੇ ਰਾਕੇਸ਼ ਅਸਥਾਨਾ ਅਤੇ ਡਾਇਰੈਕਟਰ ਆਲੋਕ ਵਰਮਾ ਦਰਮਿਆਨ ਲੜਾਈ ਅਤੇ ਇੱਕ ਦੂਜੇ ਖ਼ਿਲਾਫ਼ ਜਨਤਕ ਤੌਰ ‘ਤੇ ਦੂਸ਼ਣਬਾਜ਼ੀ ਨੂੰ ਦੇਖਦੇ ਹੋਏ ਸਰਕਾਰ ਨੇ 24 ਅਕਤੂਬਰ ਨੂੰ ਦੋਨਾਂ ਨੂੰ ਜ਼ਬਰੀ ਛੁੱਟੀ ‘ਤੇ ਭੇਜ ਦਿੱਤਾ ਸੀ। ਰਾਕੇਸ਼ ਅਸਥਾਨਾ ਦੇ ਨਾਲ ਹੀ ਵਿਵਾਦਾਂ ਦੇ ਘੇਰੇ ਵਿਚ ਰਹੇ ਤਿੰਨ ਹੋਰ ਅਧਿਕਾਰੀਆਂ ਦਾ ਵੀ ਕੇਂਦਰੀ ਡੈਪੂਟੇਸ਼ਨ ਰੱਦ ਕਰ ਦਿੱਤਾ ਗਿਆ ਹੈ।
ਅਮਲਾ ਅਤੇ ਸਿਖਲਾਈ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਹੋਈ ਨਿਯੁਕਤੀ ਸਬੰਧੀ ਮੰਤਰੀ ਮੰਡਲ ਦੀ ਕਮੇਟੀ ਦੀ ਬੈਠਕ ਵਿਚ ਵਿਵਾਦਾਂ ਦੇ ਘੇਰੇ ਵਿਚ ਰਹੇ ਚਾਰ ਅਧਿਕਾਰੀਆਂ ਦਾ ਕੇਂਦਰੀ ਡੈਪੂਟੇਸ਼ਨ ਖਤਮ ਹੋਣ ਤੋਂ ਬਾਅਦ 1984 ਬੈਚ ਦੇ ਆਈਪੀਐਸ ਅਧਿਕਾਰੀ ਅਰੁਣ ਕੁਮਾਰ ਸ਼ਰਮਾ ਨੂੰ ਵਾਪਸ ਅਪਣੇ ਕਾਡਰ ਸੂਬੇ ਗੁਜਰਾਤ ਜਾਣਾ ਪਵੇਗਾ। ਉਥੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ‘ਤੇ ਰਾਕੇਸ਼ ਅਸਥਾਨਾ ਖ਼ਿਲਾਫ਼ ਜਾਂਚ ਵਿਚ ਦਖ਼ਲ ਦੇਣ ਦਾ ਦੋਸ਼ ਲਾਉਣ ਵਾਲੇ ਅਤੇ ਇਸ ਸਿਲਸਿਲੇ ਵਿਚ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕਰਨ ਵਾਲੇ ਮਨੀਸ਼ ਕੁਮਾਰ ਸਿਨਹਾ ਨੂੰ ਵਾਪਸ ਆਂਧਰ ਪ੍ਰਦੇਸ਼ ਕਾਡਰ ਭੇਜ ਦਿੰਤਾ ਗਿਆ ਹੈ। ਇਸ ਦੇ ਨਾਲ ਹੀ 2004 ਬੈਚ ਦੇ ਮਹਾਂਰਾਸ਼ਟਰ ਕਾਡਰ ਦੇ ਆਈਪੀਐਸ ਅਕਾਰੀ ਜਯੰਤ ਜੇ ਨੈਕਨਾਵਰੇ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਹੈ।
Comments 0