ਸ਼ਿਲਪਾ ਸ਼ੈਟੀ ‘ਤੇ ਅਪਣੇ ਪਿਤਾ ਕਾਰਨ ਹੋਇਆ ਕੇਸ ਦਰਜ

ਨਵੀਂ ਦਿੱਲੀ, 25 ਜਨਵਰੀ (ਏਜੰਸੀ) : ਬਾਲੀਵੁਡ ਅਭਿਨੇਤਰੀ ਸ਼ਿਲਪਾ ਸ਼ੈਟੀ ‘ਤੇ ਕੇਸ ਦਰਜ ਹੋਇਆ ਹੈ। ਇੱਕ ਕਾਰੋਬਾਰੀ ਨੇ ਅਭਿਨੇਤਰੀ ਸ਼ਿਲਪਾ ਸ਼ੈਟੀ, ਸ਼ਮਿਤਾ ਸ਼ੈਟੀ ਅਤੇ ਉਨ੍ਹਾਂ ਦੀ ਮਾਂ ਸੁਨੰਦਾ ਸ਼ੈਟੀ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ ਹੈ। ਦੋਸ਼ ਲਾਉਣ ਵਾਲੇ ਕਾਰੋਬਾਰੀ ਨੇ ਦੋਸ਼ ਲਗਾਇਆ ਕਿ ਸ਼ਿਲਪਾ ਸ਼ੈਟੀ ਦੇ ਮਰਹੂਮ ਪਿਤਾ ਸੁਰਿੰਦਰ ਸ਼ੈਟੀ ਨੇ ਪਰਹਾਦਾ ਆਮਰਾਸੇ 21 ਲੱਖ ਰੁਪਏ ਲੋਨ ਲਿਆ ਸੀ। ਇਸ ਦੋਸ਼ ਤੋਂ ਬਾਅਦ ਅਭਿਨੇਤਰੀ ਸ਼ਿਲਪਾ ਸ਼ੈਟੀ ਦਾ ਬਿਆਨ ਆਇਆ ਹੈ।

ਕਾਰੋਬਾਰੀ ਨੇ ਦੋਸ਼ ਲਗਾਇਆ ਕਿ ਸ਼ਿਲਪਾ ਸ਼ੈਟੀ ਦੇ ਪਿਤਾ ਸੁਰਿੰਦਰ ਸ਼ੈਟੀ ਦੇ ਨਾਲ ਉਸ ਦੇ ਚੰਗੇ ਰਿਸ਼ਤੇ ਸਨ। ਇਸ ਤੋਂ ਬਾਅਦ ਸਾਲ 2015 ਵਿਚ ਉਨ੍ਹਾਂ ਨੇ ਕਰੀਬ 21 ਲੱਖ ਰੁਪਏ ਆਮਰਾ ਤੋਂ ਅਪਣੇ ਕਾਰੋਬਾਰ ਦੇ ਲਈ ਉਧਾਰ ਲਏ ਸਨ। ਇਹ ਪੈਸਾ ਸੁਰਿੰਦਰ ਸ਼ੈਟੀ ਨੂੰ ਸਾਲ 2017 ਵਿਚ ਚੁਕਾਉਣਾ ਸੀ। ਲੇਕਿਨ ਉਨ੍ਹਾਂ ਨੇ ਨਹੀਂ ਚੁਕਾਏ। ਲੇਕਿਨ ਇਸ ਦੋਸ਼ ਤੋਂ ਬਾਅਦ ਬਾਲੀਵੁਡ ਅਭਿਨੇਤਰੀ ਸ਼ਿਲਪਾ ਸੈਟੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਕਰਜ਼ੇ ਦੀ ਗੱਲ ਤੋਂ ਇਨਕਾਰ ਕੀਤਾ ਹੈ।

ਗੌਰਤਲਬ ਹੈ ਕਿ ਹੁਣ ਸ਼ੈਟੀ ਪਰਵਾਰ ਨੂੰ 29 ਜਨਵਰੀ ਨੂੰ ਕੋਰਟ ਵਿਚ ਪੇਸ਼ ਹੋਣਾ ਹੈ। ਆਮਰਾ ਨੇ ਕਿਹਾ ਕਿ ਸੁਨੰਦਾ ਅਤੇ ਉਨ੍ਹਾਂ ਦੀਆਂ ਧੀਆਂ ਇਸ ਕਾਰੋਬਾਰੀ ਨਾਲ ਪਾਰਟਨਰ ਸੀ। ਇਸ ਲਈ ਉਨ੍ਹਾਂ ਇਸ ਲੈਣ ਦੇਣ ਦੇ ਬਾਰੇ ਵਿਚ ਪਤਾ ਸੀ, ਲੇਕਿਨ ਸਾਲ 2016 ਵਿਚ ਸੁਰਿੰਦਰ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸ਼ੈਟੀ ਪਰਿਵਾਰ ਨੇ ਕਰਜ਼ਾ ਲੈਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਇਸ ਤੋਂ ਬਾਅਦ ਮੈਨੂੰ ਕੋਰਟ ਵਿਚ ਸ਼ਰਣ ਲੈਣੀ ਪਈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)