ਮੁੰਬਈ ਹਮਲਾ : ਪਾਕਿਸਤਾਨੀ ਕੋਰਟ ਨੇ ਸੁਣਵਾਈ ਅਸਥਾਈ ਤੌਰ ‘ਤੇ ਰੋਕੀ


ਨਵੀਂ ਦਿੱਲੀ, 24 ਜਨਵਰੀ (ਏਜੰਸੀ) : ਪਾਕਿਸਤਾਨ ਦੀ ਇੱਕ ਅਦਾਲਤ ਨੇ 2008 ਮੁੰਬਈ ਹਮਲੇ ਵਿਚ ਸਰਕਾਰੀ ਧਿਰ ਨੂੰ ਹੋਰ ਗਵਾਹ ਪੇਸ਼ ਕਰਨ ਦੇ ਲਈ ਸੁਣਵਾਈ ਅਸਥਾਈ ਤੌਰ ‘ਤੇ ਰੋਕ ਦਿੱਤੀ ਹੈ। ਇਸਲਾਮਾਬਾਦ ਹਾਈ ਕੋਰਟ ਨੇ ਅੱਤਵਾਦ ਰੋਕੂ ਅਦਾਲਤ ਵਿਚ ਸੁਣਵਾਈ ‘ਤੇ ਇੱਕ ਹਫ਼ਤੇ ਦੀ ਰੋਕ ਲਗਾਉਂਦੇ ਹੋਏ ਵਕੀਲ ਨੂੰ 19 ਵਿਚੋਂ ਕੁਝ ਗਵਾਹਾਂ ਨੂੰ ਗਵਾਹੀ ਦੇ ਲਈ ਸੰਮਨ ਜਾਰੀ ਕਰਨ ਦਾ ਨਿਰਦੇਸ਼ ਦਿੱਤਾ। ਜਸਟਿਸ ਆਮਿਰ ਫਾਰੁਕ ਅਤੇ ਜਸਟਿਸ ਮੋਹਸਿਨ ਅਖਤਰ ਕਿਆਨੀ ਦੀ ਬੈਂਚ ਨੇ ਮੰਗਲਵਾਰ ਨੂੰ ਸੰਘੀ ਜਾਂਚ ਏਜੰਸੀ ਦੀ ਉਸ ਪਟੀਸ਼ਨ ‘ਤੇ ਸੁਣਵਾਈ ਕੀਤੀ, ਜਿਸ ਵਿਚ ਸੁਣਵਾਈ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ।

ਸੁਣਵਾਈ ਦੌਰਾਨ ਜਸਟਿਸ ਕਿਆਨੀ ਨੇ ਕਿਹਾ ਕਿ ਕਈ ਗਵਾਹ ਡਰ ਦੇ ਕਾਰਨ ਪੇਸ਼ ਨਹੀਂ ਹੋ ਰਹੇ ਹਨ, ਜਦ ਕਿ ਕੁਝ ਦੇ ਟਿਕਾਣਿਆਂ ਦਾ ਪਤਾ ਨਹੀਂ ਚਲ ਸਕਿਆ ਹੈ। ਇਸ ਦੌਰਾਨ ਸੰਘੀ ਜਾਂਚ ਏਜੰਸੀ ਵਲੋਂ ਪੇਸ਼ ਹੋਏ ਵਕੀਲ ਅਕਰਮ ਕੁਰੈਸ਼ੀ ਨੇ ਬੈਂਚ ਨੂੰ ਦੱਸਿਆ ਕਿ ਕਈ ਗਵਾਹਾਂ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਉਹ ਅਦਾਲਤ ਵਿਚ ਪੇਸ਼ ਹੋਣ ਲਈ ਤਿਆਰ ਹਨ। ਇਸ ਤੋਂ ਬਾਅਦ ਜਸਟਿਸ ਕਿਆਨੀ ਨੇ ਸਾਰਿਆਂ ਨੂੰ ਗਵਾਹੀ ਦਾ ਸੰਮਨ ਜਾਰੀ ਕਰਨ ਲਈ ਕਿਹਾ। ਜਸਟਿਸ ਫਾਰੂਕ ਨੇ ਟਰਾਇਲ ਕੋਰਟ ਵਿਚ ਅਗਲੀ ਸੁਣਵਾਈ ਦੇ ਬਾਰੇ ਵਿਚ ਪੁੱਛਿਆ ਤਾਂ ਕੁਰੈਸ਼ੀ ਨੇ ਬੈਂਚ ਨੂੰ ਦੱਸਿਆ ਕਿ ਅੱਤਵਾਦੀ ਰੋਕੂ ਅਦਾਲਤ ਵਿਚ ਬੁਧਵਾਰ ਨੂੰ ਸੁਣਵਾਈ ਹੋਣੀ ਹੈ। ਕੁਰੈਸ਼ੀ ਨੇ ਬੈਂਚ ਨੂੰ ਸੁਣਵਾਈ ‘ਤੇ ਰੋਕ ਲਗਾਉਣ ਦੀ ਮੰਗ ਕੀਤੀ। ਕੋਰਟ ਨੇ ਕੁਰੈਸ਼ੀ ਦੀ ਅਪੀਲ ਸਵੀਕਾਰ ਕਰਦੇ ਹੋਏ ਇੱਕ ਹਫ਼ਤੇ ਲਈ ਸੁਣਵਾਈ ‘ਤੇ ਰੋਕ ਲਗਾ ਦਿੱਤੀ।

ਲਸ਼ਕਰ ਏ ਤਾਇਬਾ ਦੇ ਜਿਹੜੇ ਸ਼ੱਕੀਆਂ ‘ਤੇ ਮਾਮਲਾ ਚਲ ਰਿਹਾ ਹੈ, ਉਨ੍ਹਾਂ ਵਿਚ ਜਕਿਉਰ ਰਹਿਮਾਨ ਲਖਵੀ, ਅਬਦੁਲ ਵਾਜਿਦ, ਮਜਹਰ ਇਕਬਾਲ, ਹਮਾਦ ਅਮੀਨ ਸਾਦਿਕ, ਸ਼ਾਹਿਦ ਜਾਮਿਲ ਰਿਆਜ, ਜਾਮਿਲ ਅਹਿਮਦ ਅਤੇ ਯੂਨਿਸ ਅੰਜੁਮ ਸ਼ਾਮਲ ਹਨ। ਇਨ੍ਹਾਂ ਸਾਰਿਆਂ ‘ਤੇ ਮੁੰਬਈ ਹਮਲੇ ਦੀ ਸਾਜ਼ਿਸ਼ ਰਚਣ ਅਤੇ ਉਸ ਨੂੰ ਅੰਜਾਮ ਦੇਣ, ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਹਨ। ਲਖਵੀ ਨੂੰ ਛੱਡ ਕੇ ਬਾਕੀ ਸਾਰੇ ਰਾਵਲਪਿੰਡੀ ਦੀ ਅਦਿਲਾ ਜੇਲ੍ਹ ਵਿਚ ਬੰਦ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੁੰਬਈ ਹਮਲਾ : ਪਾਕਿਸਤਾਨੀ ਕੋਰਟ ਨੇ ਸੁਣਵਾਈ ਅਸਥਾਈ ਤੌਰ ‘ਤੇ ਰੋਕੀ