ਭਾਰਤ ਛੇਤੀ ਹੀ ਚਿਪ ਆਧਾਰਤ ਈ ਪਾਸਪੋਰਟ ਕਰੇਗਾ ਜਾਰੀ : ਮੋਦੀ


ਵਾਰਾਣਸੀ, 23 ਜਨਵਰੀ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਾਰਾਣਸੀ ਵਿਚ ਪਰਵਾਸੀ ਸੰਮੇਲਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਰਵਾਸੀ ਭਾਰਤੀਆਂ ਦੀ ਯਾਤਰਾ ਨੂੰ ਸੌਖਾਲਾ ਬਣਾਉਣ ਦੇ ਲਈ ਕਈ ਅਹਿਮ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਛੇਤੀ ਹੀ ਚਿਪ ਆਧਾਰਤ ਈ ਪਾਸਪੋਰਟ ਜਾਰੀ ਕਰੇਗਾ। ਮੋਦੀ ਨੇ ਕਿਹਾ ਕਿ ਹੁਣ ਤਾਂ ਇੱਕ ਕਦਮ ਅੱਗੇ ਵਧਾਉਂਦੇ ਹੋਏ ਚਿਪ ਆਧਾਰਤ ਈ ਪਾਸਪੋਰਟ ਜਾਰੀ ਕਰਨ ਦੀ ਦਿਸ਼ਾ ਵਿਚ ਕੰਮ ਚਲ ਰਿਹਾ ਹੈ। ਇਸ ਦੇ ਲਈ ਕੌਮਾਂਤਰੀ ਪਾਸਪੋਰਟ ਸੇਵਾ ਨੈਟਵਰਕ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਪਾਸਪੋਰਟ ਸੇਵਾ ਨਾਲ ਜੁੜਿਆ ਇੱਕ ਕੇਂਦਰੀਕ੍ਰਤ ਪ੍ਰਣਾਲੀ ਤਿਆਰ ਹੋਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪਰਵਾਸੀ ਭਾਰਤੀਆਂ ਦੇ ਲਈ ਪੀਆਈਓ, ਵੀਜ਼ਾ ਅਤੇ ਓਸੀਆਈ ਕਾਰਡ ਨੂੰ ਸੋਸ਼ਲ ਸਕਿਓਰਿਟੀ ਸਿਸਟਮ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨਾਲ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਸੌਖੀ ਹੋ ਸਕੇ। ਮੋਦੀ ਨੇ ਕਿਹਾ ਕਿ ਕਾਸ਼ੀ ਅਤੇ ਪਰਵਾਸੀਆਂ ਵਿਚ Îਇੱਕ ਸਮਾਨਤਾ ਹੈ। ਕਾਸ਼ੀ ਭਾਰਤ ਦੇ ਸੱਭਿਆਚਾਰ ਨਾਲ ਦੁਨੀਆ ਨੂੰ ਕਾਫੀ ਸਮੇਂ ਤੋਂ ਜਾਣੂ ਕਰਾਉਂਦੀ ਰਹੀ ਹੈ। ਪਰਵਾਸੀ ਵੀ ਦੁਨੀਆ ਨੂੰ ਭਾਰਤ ਦੀ ਊਰਜਾ ਨਾਲ ਜਾਣੂੰ ਕਰਵਾ ਰਹੇ ਹਨ। ਇਸ ਪ੍ਰੋਗਰਾਮ ਵਿਚ 150 ਦੇਸ਼ਾਂ ਦੇ ਪੰਜ ਹਜ਼ਾਰ ਤੋਂ ਜ਼ਿਆਦਾ ਪਰਵਾਸੀ ਭਾਰਤੀ ਸ਼ਾਮਲ ਹੋਏ । ਇਸ ਤੋਂ ਪਹਿਲਾਂ ਸੋਮਵਾਰ ਨੂੰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਤਿੰਨ ਦਿਨਾਂ ਪਰਵਾਸੀ ਸੰਮੇਲਨ ਦਾ ਉਦਘਾਟਨ ਕੀਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਰਤ ਛੇਤੀ ਹੀ ਚਿਪ ਆਧਾਰਤ ਈ ਪਾਸਪੋਰਟ ਕਰੇਗਾ ਜਾਰੀ : ਮੋਦੀ