ਬੇਭਰੋਸਗੀ ਮਤੇ ‘ਚ ਥੈਰੇਸਾ ਨੇ ਮਾਰੀ ਬਾਜ਼ੀ, 19 ਵੋਟਾਂ ਨਾਲ ਬਚਾਈ ਸਰਕਾਰ


ਲੰਡਨ, 17 ਜਨਵਰੀ (ਏਜੰਸੀ) : ਬ੍ਰੈਗਜ਼ਿਟ ‘ਤੇ ਸੰਸਦ ਵਿਚ ਕਰਾਰੀ ਹਾਰ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਥੈਰੇਸਾ ਮੇਅ ਲਈ ਰਾਹਤ ਦੀ ਖ਼ਬਰ ਹੈ। ਵਿਰੋਧੀ ਧਿਰ ਵਲੋਂ ਲਿਆਏ ਗਏ ਬੇਭਰੋਸਗੀ ਮਤੇ ‘ਤੇ ਹੋਈ ਵੋਟਿੰਗ ਵਿਚ ਥੈਰੇਸਾ ਨੇ ਬਾਜ਼ੀ ਮਾਰ ਲਈ। ਵਿਰੋਧੀ ਲੇਬਰ ਪਾਰਟੀ ਦੇ ਬੇਭਰੋਸਗੀ ਮਤੇ ਦੇ ਪੱਖ ਵਿਚ 306 ਵੋਟ ਪਏ ਜਦ ਕਿ ਵਿਰੋਧ ਵਿਚ 325 ਸਾਂਸਦਾਂ ਨੇ ਵੋਟ ਪਾਈ। ਇਸ ਤਰ੍ਹਾਂ ਉਨ੍ਹਾਂ ਦੀ ਸਰਕਾਰ ਡਿੱਗਣ ਦਾ ਖ਼ਤਰਾ ਫਿਲਹਾਲ ਟਲ ਗਿਆ। ਹਾਲਾਂਕਿ ਯੂਰਪੀ ਸੰਘ ਤੋਂ ਬ੍ਰਿਟੇਨ ਨੂੰ ਬਾਹਰ ਰੱਖਣ ਦੇ ਉਨ੍ਹਾਂ ਦੇ ਮਤੇ ‘ਤੇ ਅੱਗੇ ਕੀ ਹੋਵੇਗਾ, ਇਹ ਸਥਿਤੀ ਅਜੇ ਸਪਸ਼ਟ ਨਹੀਂ ਹੈ।

ਯੂਰਪੀ ਯੂਨੀਅਨ ਤੋਂ ਬ੍ਰਿਟੇਨ ਨੂੰ ਅਲੱਗ ਕਰਨ ਵਾਲੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਮਤੇ ‘ਤੇ ਮੰਗਲਵਾਰ ਨੂੰ ਸੰਸਦ ਵਿਚ ਵੋਟਿੰਗ ਹੋਈ ਸੀ, ਬ੍ਰਿਟਿਸ਼ ਸੰਸਦ ਯਾਨੀ ਹਾਊਸ ਆਫ਼ ਕਾਮਨਸ ਵਿਚ ਥੈਰੇਸਾ ਦੇ ਸਮਝੌਤੇ ਦੇ ਪੱਖ ਵਿਚ 202 ਵੋਟ ਅਤੇ ਵਿਰੋਧ ਵਿਚ 432 ਵੋਟ ਪਏ ਸੀ। Îਇੱਥੋਂ ਤੱਕ ਕਿ ਉਨ੍ਹਾਂ ਦੀ ਅਪਣੀ ਕੰਜ਼ਰਵੇਟਿਵ ਪਾਰਟੀ ਦੇ 118 ਸਾਂਸਦਾਂ ਨੇ ਵੀ ਉਨ੍ਹਾਂ ਦੇ ਮਤੇ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਰੋਧੀ ਲੇਬਰ ਪਾਰਟੀ ਥੈਰੇਸਾ ਮੇਅ ਸਰਕਾਰ ਦੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਈ ਜਿਸ ‘ਤੇ ਭਾਰਤੀ ਸਮੇਂ ਅਨੁਸਾਰ ਬੁਧਵਾਰ ਦੇਰ ਰਾਤ ਵੋਟਿੰਗ ਕਰਾਈ ਗਈ।

ਇਸ ਵੋਟਿੰਗ ਵਿਚ ਥੈਰੇਸਾ ਦੇ ਸਮਰਥਨ ਵਿਚ 325 ਸਾਂਸਦ ਖੜ੍ਹੇ ਨਜ਼ਰ ਆਏ ਅਤੇ ਉਨ੍ਹਾਂ ਨੇ ਬੇਭਰੋਸਗੀ ਮਤੇ ਖ਼ਿਲਾਫ਼ ਵੋਟਿੰਗ ਕੀਤੀ, ਜਦ ਕਿ 306 ਸਾਂਸਦਾਂ ਨੇ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਦਾ ਸਮਰਥਨ ਕੀਤਾ। ਇਸ ਤਰ੍ਹਾਂ ਥੈਰੇਸਾ ਜਿੱਤ ਗਈ ਅਤੇ ਉਨ੍ਹਾਂ ਦੀ ਸਰਕਾਰ ਦਾ ਸੰਕਟ ਫਿਲਹਾਲ ਟਲ ਗਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬੇਭਰੋਸਗੀ ਮਤੇ ‘ਚ ਥੈਰੇਸਾ ਨੇ ਮਾਰੀ ਬਾਜ਼ੀ, 19 ਵੋਟਾਂ ਨਾਲ ਬਚਾਈ ਸਰਕਾਰ